Jalandhar News: ਧੀਆਂ ਵੀ ਕਿਸੇ ਤੋਂ ਘੱਟ ਨਹੀਂ! ਜਲੰਧਰ ਦੀਆਂ ਧੀਆਂ ਇੰਝ ਬਣੀਆਂ ਮਾਪਿਆਂ ਦਾ ਸਹਾਰਾ
Jalandhar News: ਅਕਸਰ ਕਿਹਾ ਜਾਂਦਾ ਹੈ ਕਿ ਅੱਜ ਦੀਆਂ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ। ਉਹ ਹਰ ਖੇਤਰ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਇੰਨਾ ਹੀ ਨਹੀਂ ਅੱਜ ਦੀਆਂ ਕੁੜੀਆਂ ਆਪਣੇ ਮਾਪਿਆਂ ਦੇ ਮੋਢੇ ਨਾਲ ਮੋਢਾ....
Jalandhar News: ਅਕਸਰ ਕਿਹਾ ਜਾਂਦਾ ਹੈ ਕਿ ਅੱਜ ਦੀਆਂ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ। ਉਹ ਹਰ ਖੇਤਰ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਇੰਨਾ ਹੀ ਨਹੀਂ ਅੱਜ ਦੀਆਂ ਕੁੜੀਆਂ ਆਪਣੇ ਮਾਪਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀਆਂ ਹਨ ਤੇ ਉਨ੍ਹਾਂ ਦਾ ਸਹਾਰਾ ਵੀ ਬਣਦੀਆਂ ਹਨ। ਅਜਿਹੀ ਹੀ ਇੱਕ ਮਿਸਾਲ ਜਲੰਧਰ ਦੀਆਂ ਦੋ ਭੈਣਾਂ ਦੀ ਹੈ ਜਿਨ੍ਹਾਂ ਦੇ ਪਿਤਾ ਨੇ ਕਰਜ਼ਾ ਲੈ ਕੇ ਨਾਸ਼ਤੇ ਦਾ ਇੱਕ ਛੋਟਾ ਜਿਹਾ ਸਟਾਲ ਸ਼ੁਰੂ ਕਰਵਾਇਆ ਹੈ।
ਦਰਅਸਲ ਘਰ ਦੇ ਹਾਲਾਤ ਨੂੰ ਵੇਖਦਿਆਂ ਵੱਡੀ ਭੈਣ ਜਸਮੀਤ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਹੈ ਪਰ ਉਹ ਮੰਨਦੀ ਹੈ ਕਿ ਉਸ ਨੇ ਪੜ੍ਹਾਈ ਛੱਡੀ ਨਹੀਂ ਸਗੋਂ ਹਾਲਾਤ ਨੂੰ ਦੇਖਦੇ ਹੋਏ ਕੁਝ ਸਮੇਂ ਲਈ ਬ੍ਰੇਕ ਲਈ ਹੈ। ਜਦੋਂਕਿ ਉਸ ਦੀ ਛੋਟੀ ਭੈਣ ਸਿਮਰਨ ਅਜੇ ਵੀ ਪੜ੍ਹ ਰਹੀ ਹੈ ਤੇ ਕਾਲਜ ਤੋਂ ਆਉਣ ਮਗਰੋਂ ਆਪਣੀ ਵੱਡੀ ਭੈਣ ਦੀ ਕੰਮ ਵਿੱਚ ਮਦਦ ਕਰਦੀ ਹੈ।
ਜਸਮੀਤ ਤੇ ਸਿਮਰਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪਿਤਾ ਨੇ ਕਰਜ਼ਾ ਲਿਆ ਸੀ, ਜਿਸ ਨਾਲ ਅਸੀਂ ਇੱਕ ਛੋਟਾ ਜਿਹਾ ਸਟਾਲ ਲਾਇਆ ਹੈ। ਸਵੇਰੇ ਅਸੀਂ ਇੱਥੇ ਅੰਮ੍ਰਿਤਸਰੀ ਨਾਨ ਵੇਚਦੇ ਹਾਂ ਤੇ ਸ਼ਾਮ ਨੂੰ ਬਰਿਆਨੀ ਹਾਂਡੀ ਵੇਚਦੇ ਹਾਂ। ਵੱਡੀ ਭੈਣ ਜਸਮੀਤ ਖਾਣਾ ਬਣਾਉਣ ਦਾ ਸਾਰਾ ਕੰਮ ਜਾਣਦੀ ਹੈ ਤੇ ਉਸ ਨੇ ਇਹ ਕੰਮ ਆਪਣੇ ਰਿਸ਼ਤੇਦਾਰ ਤੋਂ ਸਿੱਖਿਆ ਹੈ ਜਦਕਿ ਛੋਟੀ ਭੈਣ ਕਾਊਂਟਰ 'ਤੇ ਬੈਠ ਕੇ ਸਾਰਾ ਪ੍ਰਬੰਧ ਦੇਖਦੀ ਹੈ। ਦੋਵਾਂ ਭੈਣਾਂ ਦਾ ਮੰਨਣਾ ਹੈ ਕਿ ਅੱਜ ਸਾਡੇ ਘਰ ਦੀ ਹਾਲਤ ਠੀਕ ਨਹੀਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪਿਤਾ ਦਾ ਸਹਾਰਾ ਬਣੀਏ। ਸਾਡੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ, ਪਰ ਉਸ ਨਾਲ ਘਰ ਚਲਾਉਣਾ ਮੁਸ਼ਕਲ ਹੈ, ਜਿਸ ਕਾਰਨ ਇਹ ਸਟਾਲ ਸ਼ੁਰੂ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਵਿਦੇਸ਼ ਜਾਣ ਦਾ ਕੋਈ ਇਰਾਦਾ ਨਹੀਂ ਕਿਉਂਕਿ ਪਿਤਾ ਜੀ ਕਹਿੰਦੇ ਹਨ ਕਿ ਜਿਸ ਨੇ ਕੰਮ ਕਰਨਾ ਹੈ, ਉਹ ਇੱਥੇ ਰਹਿ ਕੇ ਕਰ ਸਕਦਾ ਹੈ ਤੇ ਜੋ ਨਹੀਂ ਕਰਨਾ ਚਾਹੁੰਦਾ, ਉਹ ਵਿਦੇਸ਼ ਜਾ ਕੇ ਵੀ ਨਹੀਂ ਕਰੇਗਾ। ਅਸੀਂ ਆਪਣੀਆਂ ਚੀਜ਼ਾਂ ਦੀਆਂ ਕੀਮਤਾਂ ਬਹੁਤ ਮੱਧਮ ਰੱਖੀਆਂ ਹਨ, ਜਿਵੇਂ ਅੰਮ੍ਰਿਤਸਰ ਕੁਲਚਾ ₹ 70 ਤੋਂ ਸ਼ੁਰੂ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਬਾਕੀ ਸਮੱਗਰੀ ਵੀ ਇਸ ਤਰ੍ਹਾਂ ਰੱਖੀ ਹੈ, ਤਾਂ ਜੋ ਕਿਸੇ ਨੂੰ ਸਾਡੀਆਂ ਚੀਜ਼ਾਂ ਮਹਿੰਗੀਆਂ ਨਾ ਲੱਗਣ।