Jalandhar News: ਬੱਚੇ ਦੀ ਬਰਥਡੇ ਪਾਰਟੀ 'ਚ ਭਿੜੇ ਰਿਸ਼ਤੇਦਾਰ, ਗੋਲੀਆਂ ਚੱਲੀਆਂ, ਇੱਕ ਦੀ ਮੌਤ
Punjab News: ਇਸ ਘਟਨਾ ਵਿੱਚ 11 ਸਾਲ ਬਾਅਦ ਅਮਰੀਕਾ ਤੋਂ ਆਏ ਐਨਆਰਆਈ ਦਿਲਜੀਤ ਸਿੰਘ ਨੂੰ ਦੋ ਗੋਲੀਆਂ ਲੱਗ ਗਈਆਂ ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
Jalandhar News: ਜਲੰਧਰ ਦੇ ਇੱਕ ਰਿਜ਼ੋਰਟ ਵਿੱਚ ਬੱਚੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਦੋ ਰਿਸ਼ਤੇਦਾਰਾਂ ਵਿਚਾਲੇ ਝੜਪ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਤਰਨ ਤਾਰਨ ਤੋਂ ਆਏ ਇੱਕ ਰਿਸ਼ਤੇਦਾਰ ਨੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ 11 ਸਾਲ ਬਾਅਦ ਅਮਰੀਕਾ ਤੋਂ ਆਏ ਐਨਆਰਆਈ ਦਿਲਜੀਤ ਸਿੰਘ ਨੂੰ ਦੋ ਗੋਲੀਆਂ ਲੱਗ ਗਈਆਂ ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਤਰਨ ਤਾਰਨ ਦੇ ਰਹਿਣ ਵਾਲੇ ਐਨਆਰਆਈ ਦਿਲਜੀਤ ਸਿੰਘ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਸੁਰਜੀਤ ਸਿੰਘ ਵਾਸੀ ਤਰਨ ਤਾਰਨ ਤੇ ਹੋਰਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਘਟਨਾ ਵਿੱਚ ਇੱਕ ਹੋਰ ਨੌਜਵਾਨ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਪਰਿਵਾਰ ਨੇ ਦੱਸਿਆ ਕਿ ਦੋਵੇਂ ਪਰਿਵਾਰ ਤਰਨ ਤਾਰਨ ਦੇ ਵਸਨੀਕ ਹਨ। ਬੱਚੇ ਦੇ ਜਨਮ ਦਿਨ ਦੀ ਪਾਰਟੀ ਲਈ ਢਿੱਲੋਂ ਰਿਜ਼ੋਰਟ ਬੁੱਕ ਕੀਤਾ ਗਿਆ ਸੀ। ਸ਼ਾਮ ਕਰੀਬ 6.30 ਵਜੇ ਸੁਰਜੀਤ ਸਿੰਘ ਤੇ ਦਿਲਜੀਤ ਸਿੰਘ ਬਾਥਰੂਮ ਗਏ। ਇਸ ਦੌਰਾਨ ਬਾਥਰੂਮ ਨੇੜੇ ਦੋਵਾਂ ਵਿਚਕਾਰ ਝਗੜਾ ਹੋ ਗਿਆ।
ਉਨ੍ਹਾਂ ਦੱਸਿਆ ਕਿ ਪਹਿਲਾਂ ਦੋਵਾਂ ਵਿਚਾਲੇ ਬਹਿਸ ਹੋਈ ਤੇ ਫਿਰ ਗੁੱਸੇ 'ਚ ਆਏ ਸੁਰਜੀਤ ਨੇ ਹਥਿਆਰ ਕੱਢ ਲਿਆ ਤੇ ਹਵਾ 'ਚ ਕਈ ਗੋਲੀਆਂ ਚਲਾ ਦਿੱਤੀਆਂ। ਇਸ ਤੋਂ ਬਾਅਦ ਮੁਲਜ਼ਮ ਨੇ ਇੱਕ ਗੋਲੀ ਦਿਲਜੀਤ ਦੇ ਸਿਰ 'ਤੇ ਤੇ ਦੂਜੀ ਗੋਲੀ ਛਾਤੀ ਤੋਂ ਹੇਠਾਂ ਢਿੱਡ 'ਚ ਮਾਰ ਦਿੱਤੀ।
ਮ੍ਰਿਤਕ ਦਿਲਜੀਤ ਸਿੰਘ ਦੇ ਚਾਚੇ ਦੇ ਲੜਕੇ ਨੇ ਦੱਸਿਆ ਕਿ ਦਿਲਜੀਤ ਕਰੀਬ 11 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਉਸ ਦੀ ਪੰਜਾਬ ਵਿੱਚ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਮਾਮੂਲੀ ਤਕਰਾਰ ਦੌਰਾਨ ਸੁਰਜੀਤ ਨੇ ਗੋਲੀ ਚਲਾ ਦਿੱਤੀ। ਪਰਿਵਾਰ ਨੇ ਦੱਸਿਆ ਕਿ ਦਿਲਜੀਤ ਨੇ 3 ਦਿਨਾਂ ਬਾਅਦ ਅਮਰੀਕਾ ਪਰਤਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।