(Source: ECI/ABP News/ABP Majha)
Liquor policy: ਨਸ਼ਾ ਬਣਿਆ ਜਲੰਧਰ 'ਚ ਚੋਣ ਮੁੱਦਾ, ਭਾਜਪਾ ਲੀਡਰਾਂ 'ਤੇ ਤਸਕਰਾਂ ਨਾਲ ਮਿਲੀ ਭੁਗਤ ਦੇ ਇਲਜ਼ਾਮ, ਸ਼ਰਾਬ ਨੀਤੀ ਦੀ ਮੰਗੀ ਜਾਂਚ
Liquor policy Scam: ਚੰਨੀ ਨੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਬਲੈਂਕੇਟ ਬੇਲ ਵਾਪਸ ਲੈਣ ਤੇ ਕਿਹਾ ਕਿ ਅੰਗੂਰਾਲ ਨੂੰ ਪਤਾ ਸੀ ਕਿ ਉਸਦੀ ਬੇਲ ਖਾਰਜ਼ ਹੋਣੀ ਹੈ ਜਿਸ ਕਰਕੇ ਬੇਲ ਵਾਪਸ ਲਈ ਹੈ। ਨਸ਼ਿਆਂ ਦੀ ਖੇਪ ਮਿਲਣ ਤੋਂ ਬਾਅਦ ਸ਼ੀਤਲ ਅਤੇ ਰਿੰਕੂ
Liquor policy Scam: ਪੰਜਾਬ ਦਾ ਸ਼ਰਾਬ ਘੋਟਾਲਾ ਦਿੱਲੀ ਨਾਲੋਂ ਵੀ ਵੱਡਾ ਹੈ ਤੇ ਇਸ ਸ਼ਰਾਬ ਘੋਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਗੱਲ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਲਕਾ ਕਰਤਾਰਪੁਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆ ਕਹੀ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਘੋਟਾਲੇ ਵਿੱਚ ਲਿਪਤ ਹਨ ਤੇ ਅਜਿਹੇ ਵਿਅਕਤੀ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ। ਉਨਾਂ ਕਿਹਾ ਕਿ ਜੋ ਸ਼ਰਾਬ ਘੋਟਾਲਾ ਦਿੱਲ਼ੀ ਵਿੱਚ ਹੋਇਆ ਹੈ ਉਹੀ ਪੰਜਾਬ ਵਿੱਚ ਵੀ ਹੋਇਆ ਤੇ ਉਹ ਇਸਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਨ।
ਚੰਨੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਵਿੱਚ ਵਿਰੋਧ ਹੋਣਾ ਚਾਹੀਦਾ ਹੈ ਜਿਨਾਂ ਨੇ ਪੰਜਾਬ ਦੇ ਪੈਸੇ ਨੂੰ ਜਹਾਜ਼ਾਂ ਦੇ ਧੂੰਏ ਵਿੱਚ ਰੋਲ ਦਿੱਤਾ ਹੈ। ਉਨਾ ਕਿਹਾ ਕਿ ਪੰਜਾਬ 'ਚ 80 ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਚੰਨੀ ਨੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਬਲੈਂਕੇਟ ਬੇਲ ਵਾਪਸ ਲੈਣ ਤੇ ਕਿਹਾ ਕਿ ਸ਼ੀਤਲ ਅੰਗੂਰਾਲ ਨੂੰ ਪਤਾ ਸੀ ਕਿ ਉਸਦੀ ਬੇਲ ਖਾਰਜ਼ ਹੋਣੀ ਹੈ ਜਿਸ ਕਰਕੇ ਉਸਨੇ ਆਪਣੀ ਬੇਲ ਵਾਪਸ ਲਈ ਹੈ। ਉਨਾਂ ਕਿਹਾ ਕਿ ਨਸ਼ਿਆਂ ਦੀ ਖੇਪ ਮਿਲਣ ਤੋਂ ਬਾਅਦ ਸ਼ੀਤਲ ਅਤੇ ਰਿੰਕੂ ਦੀ ਸਰਪ੍ਰਸਤੀ ਸਾਹਮਣੇ ਆ ਰਹੀ ਹੈ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਅਜਿਹੇ ਨੇਤਾਵਾ ਨੂੰ ਅੱਗੇ ਲਿਆਦਾ ਸੀ ਜੋ ਕਿ ਇੱਕ ਨਾ ਇੱਕ ਦਿਨ ਸਲਾਖਾ ਪਿੱਛੇ ਜਾਣਗੇ।ਸ.ਚੰਨੀ ਨੇ ਪੰਜਾਬ ਸਰਕਾਰ ਦੀ ਸਾਲ ਦੋ ਸਾਲ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਦੋ ਸਾਲਾ ਦੇ ਸਮੇਂ ਵਿੱਚ ਇਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਤੋਂ ਇਲਾਵਾ ਹੋਰ ਕੁੱਝ ਨਾਂ ਕੀਤਾ। ਜਦ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਗਰੰਟੀਆਂ ਵੀ ਜੁਮਲੇ ਸਾਬਤ ਹੋਈਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial