Jalandhar: ਤੜਕਸਾਰ ਜਲੰਧਰ 'ਚ ਹੋਇਆ ਵੱਡਾ ਐਨਕਾਊਂਟਰ; ਗੈਂਗਸਟਰ ਦਿਲਪ੍ਰੀਤ ਬਾਬਾ ਦਾ ਗੁਰਗਾ ਜਖਮੀ, 19 ਮਾਮਲਿਆਂ 'ਚ ਨਾਮਜਦ
ਪੰਜਾਬ ਦੇ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਅੱਜ ਸਵੇਰੇ ਜਲੰਧਰ ਦਿਹਾਤ ਪੁਲਿਸ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੁਰਗੇ ਵਿਚਕਾਰ ਮੁੱਠਭੇੜ ਹੋਈ। ਇਹ ਮੁੱਠਭੇੜ ਜਲੰਧਰ ਦੇ ਆਦਮਪੁਰ ਦੇ ਪਿੰਡ ਕਾਲਰਾ ਮੋੜ...

Encounter in Jalandhar: ਪੰਜਾਬ ਦੇ ਜਲੰਧਰ ਸ਼ਹਿਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਅੱਜ ਸਵੇਰੇ ਜਲੰਧਰ ਦਿਹਾਤ ਪੁਲਿਸ ਅਤੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੁਰਗੇ ਵਿਚਕਾਰ ਮੁੱਠਭੇੜ ਹੋਈ। ਇਹ ਮੁੱਠਭੇੜ ਜਲੰਧਰ ਦੇ ਆਦਮਪੁਰ ਦੇ ਪਿੰਡ ਕਾਲਰਾ ਮੋੜ ਦੇ ਨੇੜੇ ਵਾਪਰੀ। ਮੁੱਠਭੇੜ ਦੌਰਾਨ ਗੈਂਗਸਟਰ ਪਰਮਜੀਤ ਸਿੰਘ ਪੰਮਾ ਜਖਮੀ ਹੋਇਆ, ਜੋ ਕਿ ਹੁਸ਼ਿਆਰਪੁਰ ਦੇ ਬਿੰਜੋ ਇਲਾਕੇ ਦਾ ਰਹਿਣ ਵਾਲਾ ਹੈ।
ਪੰਪਾ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਪਹਿਲਾਂ ਹੀ ਲਗਭਗ 19 ਅਪਰਾਧਿਕ ਮਾਮਲੇ ਦਰਜ ਹਨ। ਮੁਲਜ਼ਮ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਲਦੀ ਹੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਉਕਤ ਮੁਲਜ਼ਮ ਇਸ ਖੇਤਰ ਵਿੱਚ ਕਿਸ ਮਕਸਦ ਨਾਲ ਆਇਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















