(Source: ECI/ABP News/ABP Majha)
ਕੁਲ੍ਹੱੜ ਪੀਜ਼ਾ ਜੋੜੇ ਖ਼ਿਲਾਫ਼ ਜਲੰਧਰ ਪਹੁੰਚੇ ਨਿਹੰਗ, ਅਧਿਕਾਰੀਆਂ ਨਾਲ ਕੀਤੀ ਮੁਲਾਕਾਤ, ਕਿਹਾ-ਅਸੀਂ ਇਕੱਲੇ ਨਹੀਂ ਸਾਡੇ ਨਾਲ ਹੈ ਪੂਰਾ ਪੰਥ
ਮਾਨ ਸਿੰਘ ਅਕਾਲੀ ਨੇ ਕਿਹਾ-ਸਾਡਾ ਉਦੇਸ਼ ਕਿਸੇ ਤਰ੍ਹਾਂ ਪੰਜਾਬ ਵਿੱਚੋਂ ਅਸ਼ਲੀਲਤਾ ਨੂੰ ਖਤਮ ਕਰਨਾ ਹੈ। ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਸਾਨੂੰ ਦਸਤਾਰ ਉਤਾਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ ਤਾਂ ਅਸੀਂ ਜਵਾਬ ਦੇਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਹਾਂ।
Punjab News: ਜਲੰਧਰ 'ਚ ਕੁਲ੍ਹੱੜ ਪੀਜ਼ਾ ਖ਼ਿਲਾਫ਼ ਫਿਰ ਤੋਂ ਪ੍ਰਦਰਸ਼ਨ ਕਰਨ ਲਈ ਨਿਹੰਗ ਜਲੰਧਰ ਪਹੁੰਚ ਗਏ ਹਨ। ਸੀਪੀ ਦਫ਼ਤਰ ਪਹੁੰਚ ਕੇ ਅਧਿਕਾਰੀਆਂ ਨੂੰ ਮਿਲੇ ਤੇ ਜੋੜੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਅੱਜ ਇਸ ਸਬੰਧੀ ਨਿਹੰਗ ਸਿੰਘ ਮੁੜ ਸ਼ਹਿਰ ਵਿੱਚ ਪੁੱਜੇ।
ਮਾਨ ਸਿੰਘ ਅਕਾਲੀ ਨੇ ਕਿਹਾ-ਸਾਡਾ ਉਦੇਸ਼ ਕਿਸੇ ਤਰ੍ਹਾਂ ਪੰਜਾਬ ਵਿੱਚੋਂ ਅਸ਼ਲੀਲਤਾ ਨੂੰ ਖਤਮ ਕਰਨਾ ਹੈ। ਸਾਨੂੰ ਪੁੱਛਿਆ ਜਾ ਰਿਹਾ ਹੈ ਕਿ ਸਾਨੂੰ ਦਸਤਾਰ ਉਤਾਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ ਤਾਂ ਅਸੀਂ ਜਵਾਬ ਦੇਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਹਾਂ। ਜਿੱਥੇ ਮੈਂ ਗਿਆਨੀ ਰਘੁਬੀਰ ਸਿੰਘ ਦੇ ਸਾਹਮਣੇ ਬੇਨਤੀ ਕਰਾਂਗਾ। ਜਿੱਥੋਂ ਅਸੀਂ ਆਦੇਸ਼ ਜਾਰੀ ਕਰਵਾਂਵਾਗੇ ਕਿ ਜਿਸ ਨੇ ਪੱਗ ਬੰਨਣੀ ਹੈ ਉਹ ਆਪਣੇ ਧਰਮ ਦੀ ਇੱਜ਼ਤ ਵੀ ਬਰਕਾਰ ਰੱਖੇ।
ਮਾਨ ਸਿੰਘ ਅਕਾਲੀ ਨੇ ਕਿਹਾ-ਅਜਿਹਾ ਕਦੇ ਨਹੀਂ ਹੋਵੇਗਾ ਕਿ ਅਸੀਂ ਸਿਰਾਂ 'ਤੇ ਦਸਤਾਰਾਂ ਸਜਾ ਕੇ ਅਸ਼ਲੀਲ ਵੀਡੀਓ ਬਣਾਉਂਦੇ ਰਹੀਏ। ਇਹੋ ਜਿਹੀਆਂ ਗੱਲਾਂ ਸਾਡੇ ਅਨੁਕੂਲ ਨਹੀਂ ਹੁੰਦੀਆਂ। ਸਾਡੇ ਗੁਰੂਆਂ ਨੇ ਬਹੁਤ ਸਾਰੀਆਂ ਧੀਆਂ-ਪੁੱਤਾਂ ਨੂੰ ਬਚਾਇਆ ਸੀ, ਇਸ ਲਈ ਇਹ ਸਭ ਕੁਝ ਸਾਡੇ ਅਨੁਕੂਲ ਨਹੀਂ ਹੈ। ਅਸੀਂ ਹਿੰਦੂ ਸੰਗਠਨਾਂ ਨਾਲ ਵੀ ਸੰਪਰਕ ਕਰਾਂਗੇ ਤਾਂ ਜੋ ਇਸ ਅਸ਼ਲੀਲਤਾ ਨੂੰ ਖਤਮ ਕੀਤਾ ਜਾ ਸਕੇ। ਅਕਾਲੀ ਨੇ ਕਿਹਾ ਕਿ ਉਹ ਇਕੱਲੇ ਨਹੀਂ ਹਨ ਪੂਰਾ ਪੰਥ ਉਨ੍ਹਾਂ ਦੇ ਨਾਲ ਹੈ।
ਦੱਸ ਦੇਈਏ ਕਿ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਸੀ ਕਿ ਜੇ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।