Jalandhar News: ਧਮਾਕਿਆਂ ਤੋਂ ਬਾਅਦ ਜਲੰਧਰ ਦੇ ਲੋਕਾਂ ਲਈ ਐਡਵਾਇਜ਼ਰੀ ਜਾਰੀ, ਘਰਾਂ 'ਚ ਰਹਿਣ ਦੀ ਕੀਤੀ ਅਪੀਲ; ਡੀਸੀ ਸਾਬ੍ਹ ਨੇ ਦਿੱਤਾ ਖਾਸ ਸੰਦੇਸ਼
ਪਾਕਿਸਤਾਨ ਆਪਣੀ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਹ ਵਾਰ-ਵਾਰ ਆਮ ਜਨਤਾ ਉੱਤੇ ਡਰੋਨ ਨਾਲ ਹਮਲੇ ਕਰ ਰਿਹਾ ਹੈ। ਬਹੁਤ ਸਾਰੇ ਡਰੋਨ ਭਾਰਤੀ ਸੈਨਾ ਵੱਲੋਂ ਮਾਰ ਸੁੱਟੇ ਹਨ। ਜਲੰਧਰ ਸ਼ਹਿਰ 'ਚ ਸਵੇਰੇ-ਸਵੇਰੇ ਵੱਡਾ ਧਮਾਕੇ ਹੋਏ...

Jalandhar News: ਜਲੰਧਰ ਸ਼ਹਿਰ ਵਿੱਚ ਸਵੇਰੇ ਸਵੇਰੇ ਲਗਾਤਾਰ ਦੋ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਲੰਧਰ ਸ਼ਹਿਰ ਦੇ ਕੰਪਨੀ ਬਾਗ, ਬਸਤੀਆਂ ਦਾਨਿਸ਼ਮੰਦਾ, ਗਾਖਲ ਅਤੇ ਲੈਦਰ ਕਾਮਪਲੈਕਸ ਦੇ ਨੇੜੇ ਲੋਕਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ ਹੈ। ਦਾਨਿਸ਼ਮੰਦਾ ਬਸਤੀਆਂ ਵੱਲ ਲੋਕਾਂ ਨੂੰ ਧੂੰਆਂ ਉੱਠਦਾ ਹੋਇਆ ਵੀ ਵੇਖਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਸਾਇਰਨ ਬਜਾ ਕੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਿਹਾ ਹੈ।
ਘਰਾਂ ਵਿੱਚ ਰਹਿਣਾ ਦੀ ਅਪੀਲ
ਜਲੰਧਰ ਦੇ ਡਿਪਟੀ ਕਮੇਸ਼ਨਰ ਹਿਮਾਂਸ਼ੁ ਅਗਰਵਾਲ ਨੇ ਸਵੇਰੇ ਤਕਰੀਬਨ 8 ਵਜੇ ਲੋਕਾਂ ਲਈ ਇਕ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਜਲੰਧਰ ਪੂਰੀ ਰਾਤ ਰੈਡ ਅਲਰਟ 'ਤੇ ਸੀ। ਜ਼ਿਲੇ ਵਿੱਚ ਕਈ ਡਰੋਨ ਅਤੇ ਹੋਰ ਵਸਤਾਂ ਵੇਖੀਆਂ ਗਈਆਂ, ਜਿਨ੍ਹਾਂ ਨੂੰ ਫੌਜ ਨੇ ਨਸ਼ਟ ਕਰ ਦਿੱਤਾ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਅੱਜ ਜਿਵੇਂ ਹੋ ਸਕੇ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ।
ਸਾਇਰਨ ਵੱਜਣ ਤੋਂ ਬਾਅਦ ਲੋਕ ਨਾ ਕਰਨ ਇਹ ਵਾਲਿਆਂ ਗਲਤੀਆਂ
ਪੰਜਾਬ ਪੁਲਿਸ ਵੱਲੋਂ ਜਾਰੀ ਐਡਵਾਇਜ਼ਰੀ ਮੁਤਬਾਕ ਜਦੋਂ ਵੀ ਸਾਇਰਨ ਵੱਜਦਾ ਹੈ ਤਾਂ ਲੋਕ ਘਰਾਂ ਦੇ ਅੰਦਰ ਰਹਿਣ ਅਤੇ ਛੱਤਾਂ ਅਤੇ ਬਾਲਕੋਨੀਆਂ ਵਿੱਚ ਨਾ ਖੜ੍ਹਣ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਸਮੇਂ ਸੁਰੱਖਿਅਤ ਢੰਗ ਨਾਲ ਗੱਡੀ ਪਾਰਕ ਕਰੋ, ਘਰ ਤੋਂ ਲੈ ਕੇ ਵ੍ਹੀਕਲਾਂ ਦੀਆਂ ਲਾਈਟਾਂ ਬੰਦ ਰੱਖੋ, ਅਤੇ ਨੇੜਲੀ ਇਮਾਰਤ ਜਾਂ ਬੰਕਰਾਂ ਵਿਚ ਪਨਾਹ ਲੈ ਲਓ। ਲੋਕ ਕਿਸੇ ਵੀ ਐਮਰਜੈਂਸੀ ਵਿਚ 112 ਡਾਇਲ ਕਰ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















