Punjab News: ਡਾਕਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ; ਲੁੱਟ ਦੀ ਨੀਅਤ ਨਾਲ ਆਏ ਸੀ ਬਦਮਾਸ਼, ਵਿਧਾਇਕ ਖਹਿਰਾ ਬੋਲੇ- ਡਾਕਟਰ 'ਤੇ ਹਮਲਾ ਅਣਮਨੁੱਖੀ
ਪੰਜਾਬ ਦੇ ਵਿੱਚ ਸ਼ਰੇਆਮ ਗੋਲੀਆਂ ਚੱਲਾ ਕੇ ਲੁੱਟ-ਖੋਹ ਕੀਤੀਆਂ ਜਾ ਰਹੀਆਂ ਹਨ। ਜੋ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਬੀਤੇ ਰਾਤ ਜਲੰਧਰ ਵਿੱਚ ਇੱਕ ਡਾਕਟਰ ਉੱਤੇ ਗੋਲੀ ਚਲਾ ਕੇ ਕਾਰ ਨੂੰ ਲੁੱਟਣ ਦੀ ਕੋਸ਼ਿਸ਼...

ਪੰਜਾਬ ਦੇ ਜਲੰਧਰ ਵਿੱਚ ਮੰਗਲਵਾਰ ਰਾਤ ਕਰੀਬ ਸਾਢੇ ਅੱਠ ਵਜੇ ਸਾਬਕਾ ਕ੍ਰਿਕੇਟਰ ਅਤੇ ਸਾਂਸਦ ਹਰਭਜਨ ਸਿੰਘ ਦੇ ਘਰ ਦੇ ਨੇੜੇ ਕਿਡਨੀ ਹਸਪਤਾਲ ਦੇ ਡਾਕਟਰ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਲੁੱਟ ਦੇ ਐਂਗਲ 'ਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਅਗਵਾ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ। ਜ਼ਖਮੀ ਦੀ ਪਹਿਚਾਣ ਜਲੰਧਰ ਹਾਈਟਸ ਦੇ ਰਹਿਣ ਵਾਲੇ ਡਾ. ਰਾਹੁਲ ਸੂਦ ਵਜੋਂ ਕੀਤੀ ਗਈ ਹੈ।
ਜਲਦ ਹੀ ਲੁਟੇਰੇ ਗ੍ਰਿਫਤ 'ਚ ਆ ਜਾਣਗੇ
ਪੁਲਿਸ ਨੇ ਲੁਟੇਰਿਆਂ ਦੀ ਪਹਿਚਾਣ ਕਰ ਲਈ ਹੈ ਅਤੇ ਜਲਦੀ ਹੀ ਸਾਰੇ ਲੁਟੇਰੇ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਜਾਣਗੇ। ਸੀ.ਆਈ.ਏ. ਸਟਾਫ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਕਿਹਾ- ਮੁਲਜ਼ਮ ਲੁੱਟ ਦੀ ਨੀਅਤ ਨਾਲ ਆਏ ਸਨ। 90 ਪ੍ਰਤੀਸ਼ਤ ਮਾਮਲਾ ਹੱਲ ਕੀਤਾ ਜਾ ਚੁੱਕਾ ਹੈ। ਅੱਜ ਸਵੇਰੇ ਤੱਕ ਪੁਲਿਸ ਨੇ ਮੁਲਜ਼ਮਾਂ ਦੀ ਖੋਜ ਲਈ ਛਾਪੇ ਮਾਰਣ ਸ਼ੁਰੂ ਕਰ ਦਿੱਤੇ ਹਨ।
ਪੁਲਿਸ ਕੋਲ ਮੁਲਜ਼ਮਾਂ ਦਾ ਸਾਫ਼ ਸੀਸੀਟੀਵੀ ਮੌਜੂਦ ਹੈ, ਜਿਸ ਨਾਲ ਉਹਨਾਂ ਦੀ ਪਹਿਚਾਣ ਹੋਈ। ਸੀ.ਆਈ.ਏ. ਸਟਾਫ ਦੀ ਟੀਮ ਮੁਲਜ਼ਮਾਂ ਤੱਕ ਪਹੁੰਚ ਚੁੱਕੀ ਹੈ ਅਤੇ ਘਟਨਾ ਦਾ ਮਕਸਦ ਸਪੱਸ਼ਟ ਹੋ ਗਿਆ ਹੈ। ਮਾਮਲੇ ਵਿੱਚ ਅਗਵਾ ਵਰਗੀ ਕੋਈ ਗੱਲ ਨਹੀਂ ਹੈ। ਇਸ ਸਬੰਧੀ ਜਲਦੀ ਹੀ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕਰਨਗੇ।
ਗੱਡੀ ਲੁੱਟਣ ਦੇ ਇਰਾਦੇ ਨਾਲ ਮੁਲਜ਼ਮ ਆਏ ਸੀ
ਜਲੰਧਰ ਪੁਲਿਸ ਦੇ ਅਨੁਸਾਰ, ਬਦਮਾਸ਼ ਡਾਕਟਰ ਦੀ ਗੱਡੀ ਲੁੱਟਣ ਦੇ ਇਰਾਦੇ ਨਾਲ ਆਏ ਸਨ। ਘਟਨਾ ਦੇ ਦੌਰਾਨ ਜਦੋਂ ਡਾਕਟਰ ਨੇ ਵਿਰੋਧ ਕੀਤਾ, ਤਾਂ ਹਮਲਾਵਰਾਂ ਨੇ ਉਹਨਾਂ 'ਤੇ ਗੋਲੀ ਚਲਾ ਦਿੱਤੀ। ਮੰਗਲਵਾਰ ਰਾਤ ਲਗਭਗ ਸਾਡੇ ਅੱਠ ਵਜੇ ਡਾਕਟਰ ਸਬਜ਼ੀਆਂ ਲੈ ਕੇ ਆਪਣੀ ਕਾਰ ਵਿੱਚ ਵਾਪਸ ਆ ਰਹੇ ਸਨ।
ਜਿਵੇਂ ਹੀ ਉਹ ਗੱਡੀ ਦੀ ਡ੍ਰਾਈਵਿੰਗ ਸੀਟ ‘ਤੇ ਬੈਠੇ, ਤਿੰਨ ਹਥਿਆਰਬੰਦ ਬਾਈਕ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਗੰਨ ਪੁਇੰਟ 'ਤੇ ਰੱਖ ਕੇ ਡਾਕਟਰ ਨੂੰ ਕਾਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ 'ਤੇ ਇੱਕ ਹਮਲਾਵਰ ਨੇ ਗੋਲੀ ਚਲਾ ਦਿੱਤੀ, ਜੋ ਡਾਕਟਰ ਦੇ ਪੈਰ ਵਿੱਚ ਲੱਗੀ। ਮੁਲਜ਼ਮ ਦੁਪਹੀਆ ਵਾਹਨਾਂ 'ਤੇ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਨੇੜਲੇ ਲੋਕਾਂ ਦੀ ਮਦਦ ਨਾਲ ਡਾਕਟਰ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਡੀਸੀਪੀ ਇਨਵੈਸਟਿਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ ਹਰਿੰਦਰ ਸਿੰਘ ਗਿਲੇ ਸਮੇਤ ਹੋਰ ਪੁਲਿਸ ਅਧਿਕਾਰੀ ਪਹੁੰਚ ਗਏ। ਪੁਲਿਸ ਨੇ ਘਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਅਤੇ ਨੇੜਲੇ ਲਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ।
ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲਿਆ ਲਈ। ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਸੀ ਕਿ ਉਕਤ ਮੁਲਜ਼ਮ ਡਾਕਟਰ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਡਾਕਟਰ ਆਏ, ਉਨ੍ਹਾਂ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ।
ਵਿਧਾਇਕ ਖਹਿਰਾ ਨੇ ਕੀਤੀ ਨਿੰਦਾ, ਕਿਹਾ- ਸੀਐਮ ਮਾਨ ਕਾਰਵਾਈ ਕਰਵਾਓ
ਕਪੂਰਥਲਾ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜਲੰਧਰ ਦੇ ਸਭ ਤੋਂ ਵਿਅਸਤ ਇਲਾਕਿਆਂ ਵਿੱਚ ਲੋਕਾਂ ਦੀ ਜਾਨ ਬਚਾਉਣ ਵਾਲੇ ਡਾ. ਰਾਹੁਲ ਸੂਦ (ਨੇਫਰੋਲੋਜਿਸਟ) ਨੂੰ ਅਣਜਾਣ ਮੁਲਜ਼ਮਾਂ ਨੇ ਅਗਵਾ ਅਤੇ ਲੁੱਟ ਦੇ ਇਰਾਦੇ ਨਾਲ ਗੋਲੀ ਮਾਰ ਦਿੱਤੀ। ਇੱਕ ਡਾਕਟਰ ‘ਤੇ ਹਮਲਾ ਮਨੁੱਖਤਾ ‘ਤੇ ਹਮਲਾ ਹੈ। ਇਸ ਮੁਸ਼ਕਲ ਸਮੇਂ ਵਿੱਚ ਅਸੀਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ। ਮੈਂ ਸੀਐਮ ਭਗਵੰਤ ਮਾਨ ਤੋਂ ਬੇਨਤੀ ਕਰਦਾ ਹਾਂ ਕਿ ਉਹ ਜਲਦੀ ਕਾਰਵਾਈ ਕਰਵਾਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰ ਵਿੱਚ ਲਿਆਉਂਦਾ ਜਾਏ।
Yesterday around 8 PM in one of the busiest localities of Jalandhar, savior of countless lives, Dr. Rahul Sood (Nephrologist), was shot at by unknown assailants in an attempt to kidnap/rob him.
— Sukhpal Singh Khaira (@SukhpalKhaira) August 20, 2025
An attack on a doctor is an attack on humanity. We stand with him and his family in… pic.twitter.com/Yalw8Brk8R






















