Punjab News: ਸ਼੍ਰੋਮਣੀ ਅਕਾਲੀ ਦਲ 'ਚ ਵੱਡਾ ਧਮਾਕਾ! ਜਲੰਧਰ 'ਚ 90% ਆਗੂਆਂ ਨੇ ਦਿੱਤਾ ਅਸਤੀਫਾ, ਕੀ ਹੈ ਅੰਦਰੂਨੀ ਕਲੇਸ਼ ਦਾ ਰਾਜ਼?
ਸ਼੍ਰੋਮਣੀ ਅਕਾਲੀ ਦਲ ਨੂੰ ਜਲੰਧਰ ਸ਼ਹਿਰੀ ਇਕਾਈ ਵੱਲੋਂ ਵੱਡਾ ਝਟਕਾ ਲੱਗਿਆ ਹੈ। ਜਿੱਥੇ ਬੀਤੇ ਦਿਨ ਲਗਭਗ 90 ਫੀਸਦੀ ਜ਼ਿਲ੍ਹਾ, ਸਰਕਲ ਅਤੇ ਵਿੰਗ ਪੱਧਰ ਦੇ ਆਗੂਆਂ ਨੇ ਇੱਕਠੇ ਅਸਤੀਫਾ ਦੇ ਦਿੱਤਾ।

Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਜਲੰਧਰ ਸ਼ਹਿਰੀ ਇਕਾਈ ਵਿੱਚ ਗੰਭੀਰ ਅੰਦਰੂਨੀ ਸੰਕਟ ਖੜਾ ਹੋ ਗਿਆ ਹੈ। ਜ਼ਿਲ੍ਹਾ ਪੱਧਰ 'ਤੇ ਪ੍ਰਧਾਨ ਦੀ ਨਿਯੁਕਤੀ ਦੌਰਾਨ ਸੀਨੀਅਰ ਆਗੂਆਂ ਅਤੇ ਸਮਰਪਿਤ ਵਰਕਰਾਂ ਦੀ ਅਣਦੇਖੀ ਦੇ ਵਿਰੋਧ 'ਚ 13 ਜੁਲਾਈ ਦਿਨ ਐਤਵਾਰ ਨੂੰ ਲਗਭਗ 90 ਫੀਸਦੀ ਜ਼ਿਲ੍ਹਾ, ਸਰਕਲ ਅਤੇ ਵਿੰਗ ਪੱਧਰ ਦੇ ਆਗੂਆਂ ਨੇ ਇੱਕਠੇ ਅਸਤੀਫਾ ਦੇ ਦਿੱਤਾ।
ਆਗੂਆਂ ਨੇ ਕਿਹਾ - ਵਫਾਦਾਰ ਵਰਕਰਾਂ ਦੀ ਕੀਤੀ ਜਾ ਰਹੀ ਅਣਦੇਖੀ
ਡੈਲੀਗੇਟ ਪੱਧਰ 'ਤੇ ਹੋਏ ਇਸ ਵਿਰੋਧ 'ਚ ਜ਼ਿਲ੍ਹਾ ਅਕਾਲੀ ਦਲ ਦੇ ਸੀਨੀਅਰ ਅਧਿਕਾਰੀ, ਬੀ.ਸੀ. ਵਿੰਗ ਅਤੇ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਸ਼ਹਿਰੀ ਅਕਾਲੀ ਦਲ ਦੇ ਆਗੂ, ਸਰਕਲ ਪ੍ਰਧਾਨ ਅਤੇ ਹੋਰ ਜ਼ਿੰਮੇਵਾਰ ਅਹੁਦੇਦਾਰ ਸ਼ਾਮਿਲ ਸਨ। ਆਗੂਆਂ ਨੇ ਦੋਸ਼ ਲਾਇਆ ਕਿ ਪਾਰਟੀ 'ਚ ਲਾਲਚੀ, ਮੌਕਾਪਰਸਤ ਅਤੇ ਦਲ-ਬਦਲੂ ਆਗੂਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਸਾਲਾਂ ਤੋਂ ਵਫ਼ਾਦਾਰੀ ਅਤੇ ਮਿਹਨਤ ਨਾਲ ਜੁੜੇ ਵਰਕਰਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ।
ਅਸਤੀਫਿਆਂ ਦੀ ਲੱਗੀ ਝੜੀ
ਆਗੂਆਂ ਨੇ ਸਾਫ਼ ਕੀਤਾ ਕਿ ਇਹ ਫੈਸਲਾ ਪਾਰਟੀ ਦੇ ਸਿਧਾਂਤਾਂ ਤੇ ਸੰਗਠਨ ਦੀ ਮਜ਼ਬੂਤੀ ਦੇ ਖਿਲਾਫ਼ ਹੈ ਅਤੇ ਇਸਨੂੰ ਕਿਸੇ ਵੀ ਸੂਰਤ ਵਿੱਚ ਮਨਜ਼ੂਰ ਨਹੀਂ ਕੀਤਾ ਜਾਵੇਗਾ। ਅਸਤੀਫਾ ਦੇਣ ਵਾਲਿਆਂ ਵਿੱਚ ਰਣਜੀਤ ਸਿੰਘ ਰਾਣਾ (ਪੀ.ਏ.ਸੀ. ਮੈਂਬਰ), ਪਰਮਜੀਤ ਸਿੰਘ ਰੇਰੂ (ਪੂਰਵ ਪਾਰਸ਼ਦ), ਹਰਿੰਦਰ ਢੀਂਡਸਾ (ਯੁਵਾ ਅਕਾਲੀ ਦਲ), ਸਤਿੰਦਰ ਸਿੰਘ ਪੀਤਾ (ਬੀ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ), ਭਜਨ ਲਾਲ ਚੋਪੜਾ (ਐਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ) ਸਮੇਤ ਲਗਭਗ 150 ਤੋਂ ਵੱਧ ਪ੍ਰਮੁੱਖ ਆਗੂ ਅਤੇ ਵਰਕਰ ਸ਼ਾਮਿਲ ਹਨ।
ਮਹਿਲਾ ਆਗੂਆਂ ਵਿੱਚ ਬਲਵਿੰਦਰ ਕੌਰ ਲੁਥਰਾ, ਸਤਨਾਮ ਕੌਰ, ਲਖਵਿੰਦਰ ਕੌਰ, ਰੀਤਾ ਚੋਪੜਾ, ਪੁਸ਼ਪਾ ਦੇਵੀ, ਆਸ਼ਾ ਰਾਣੀ, ਮਨਜੀਤ ਕੌਰ ਅਤੇ ਹੋਰ ਮਹਿਲਾਵਾਂ ਨੇ ਵੀ ਇਹ ਸਾਂਝਾ ਅਸਤੀਫਾ ਦੇ ਦਿੱਤਾ। ਪਾਰਟੀ ਵਿੱਚ ਆਏ ਇਸ ਜਥੇਬੰਦੀ ਅਸਤੀਫੇ ਨੇ ਜ਼ਿਲ੍ਹਾ ਇਕਾਈ ਨੂੰ ਹਿੱਲਾ ਕੇ ਰੱਖ ਦਿੱਤਾ ਹੈ ਅਤੇ ਭਵਿੱਖ ਵਿੱਚ ਇਸ ਕਾਰਨ ਬਣਨ ਵਾਲੀ ਰਾਜਨੀਤਿਕ ਸਥਿਤੀ 'ਤੇ ਸਭ ਦੀ ਨਿਗਾਹ ਟਿਕੀ ਹੋਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















