(Source: ECI/ABP News)
Jalandhar News: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ ਦਾ ਹੱਥ ਵੱਢ ਸੁੱਟਿਆ, ਅੱਖਾਂ ਨੋਚੀਆਂ
Jalandhar News: ਜਲੰਧਰ ਦੇ ਸੂਰਿਆ ਐਨਕਲੇਵ 'ਚ ਦੇਰ ਰਾਤ ਸ਼ਰੇਆਮ ਗੁੰਡਾਗਰਦੀ ਹੋਈ। ਬਾਈਕ 'ਤੇ ਜਾ ਰਹੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ 10 ਤੋਂ 15 ਨੌਜਵਾਨਾਂ ਨੇ ਘੇਰ ਲਿਆ ਤੇ ਉਸ 'ਤੇ ਹਮਲਾ ਕਰ ਦਿੱਤਾ।
![Jalandhar News: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ ਦਾ ਹੱਥ ਵੱਢ ਸੁੱਟਿਆ, ਅੱਖਾਂ ਨੋਚੀਆਂ The naked dance of hooliganism in Jalandhar The young man s hand was cut off his eyes were scratched Jalandhar News: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨੌਜਵਾਨ ਦਾ ਹੱਥ ਵੱਢ ਸੁੱਟਿਆ, ਅੱਖਾਂ ਨੋਚੀਆਂ](https://feeds.abplive.com/onecms/images/uploaded-images/2023/05/24/f29a5c59936f4093eb46d545ba7045601684907365796709_original.jpg?impolicy=abp_cdn&imwidth=1200&height=675)
Jalandhar News: ਜਲੰਧਰ ਦੇ ਸੂਰਿਆ ਐਨਕਲੇਵ 'ਚ ਦੇਰ ਰਾਤ ਸ਼ਰੇਆਮ ਗੁੰਡਾਗਰਦੀ ਹੋਈ। ਬਾਈਕ 'ਤੇ ਜਾ ਰਹੇ ਇੱਕ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ 10 ਤੋਂ 15 ਨੌਜਵਾਨਾਂ ਨੇ ਘੇਰ ਲਿਆ ਤੇ ਉਸ 'ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਸਿਰ 'ਤੇ ਕਈ ਸੱਟਾਂ ਮਾਰਨ ਤੋਂ ਬਾਅਦ ਉਸ ਦਾ ਹੱਥ ਵੱਢ ਦਿੱਤਾ ਗਿਆ। ਹਮਲੇ ਵਿੱਚ ਉਸ ਦਾ ਹੱਥ ਬਾਂਹ ਤੋਂ ਵੱਖ ਹੋ ਗਿਆ। ਹਮਲਾਵਰਾਂ ਨੇ ਇੰਨੀ ਬੇਰਹਿਮੀ ਦਿਖਾਈ ਕਿ ਨੌਜਵਾਨ ਦੀਆਂ ਅੱਖਾਂ ਵੀ ਨੋਚ ਲਈਆਂ।
ਸਿਵਲ ਹਸਪਤਾਲ ਪੁੱਜੇ ਜ਼ਖ਼ਮੀ ਨੌਜਵਾਨ ਦੀ ਮਰਮ-ਪੱਟੀ ਕਰਕੇ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ। ਬਾਂਹ ਤੋਂ ਵੱਖ ਹੋਏ ਹੱਥ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸਮੇਂ ਸਿਰ ਮੈਡੀਕਲ ਕਾਲਜ ਪਹੁੰਚ ਜਾਵੇ ਤਾਂ ਇਸ ਨੂੰ ਸਰਜਰੀ ਰਾਹੀਂ ਜੋੜਿਆ ਜਾ ਸਕਦਾ ਹੈ।
ਸਿਵਲ ਹਸਪਤਾਲ ਪੁੱਜੇ ਸੂਰਿਆ ਐਨਕਲੇਵ ਵਾਸੀ ਸ਼ਿਵਮ ਭੋਗਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਸਾਈਕਲ ’ਤੇ ਘਰੋਂ ਨਿਕਲਿਆ ਸੀ। ਘਰ ਤੋਂ ਕੁਝ ਦੂਰੀ 'ਤੇ ਪਹਿਲਾਂ ਤੋਂ ਹੀ ਬੈਠੇ 10-15 ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਘਰਾਂ ਤੋਂ ਬਾਹਰ ਆ ਗਏ।
ਇਸ ਦੌਰਾਨ ਲੋਕਾਂ ਨੂੰ ਆਉਂਦਾ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਹਮਲਾ ਕਿਸੇ ਪੁਰਾਣੀ ਰੰਜਿਸ਼ 'ਚ ਕੀਤਾ ਗਿਆ ਹੈ ਜਾਂ ਮਾਮਲਾ ਕੁਝ ਹੋਰ ਹੈ, ਫਿਲਹਾਲ ਪੁਲਿਸ ਜਾਂਚ 'ਚ ਜੁਟੀ ਹੋਈ ਹੈ। ਹਮਲਾਵਰਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Read More:- ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਪਰਿਵਾਰ ਨੇ ਮਸਾਂ ਬਚਾਈ ਜਾਨ, ਗੱਡੀ ਸੜ ਕੇ ਸੁਆਹ
Read More:- ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ 3 ਥਾਵਾਂ ’ਤੇ 63 ਬੱਸਾਂ ਦੇ ਕਾਗ਼ਜ਼ਾਂ ਦੀ ਜਾਂਚ, ਮੌਕੇ ’ਤੇ 5 ਬੱਸਾਂ ਜ਼ਬਤ ਤੇ 14 ਦੇ ਕੀਤੇ ਚਲਾਨ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)