ਪੜਚੋਲ ਕਰੋ

Punjab Police: ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਦੇ ਪੁਲਿਸ ਨੇ ਮਾਰੀਆਂ ਲੱਤਾਂ ‘ਚ ਗੋਲ਼ੀਆਂ, ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧ, ਜਾਣੋ ਪੂਰਾ ਮਾਮਲਾ

    ਪੁਲਿਸ ਟੀਮਾਂ ਨੇ ਦੋਸ਼ੀ ਪਾਸੋਂ 2 ਆਧੁਨਿਕ ਹਥਿਆਰ- ਇੱਕ .32 ਵੈਬਲੇ ਰਿਵਾਲਵਰ ਅਤੇ ਇੱਕ .32 ਪਿਸਤੌਲ ਸਮੇਤ ਇੱਕ ਮੈਗਜ਼ੀਨ ਅਤੇ 19 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

Jalanadhar News:  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਜੰਗ ਤਹਿਤ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਜਲੰਧਰ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਮੈਂਬਰ ਸਿਮਰਨਜੀਤ ਸਿੰਘ ਉਰਫ਼ ਬਬਲੂ- ਜੋ ਕਿ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਕਤਲ ਕੇਸ ਵਿਚ  ਮੁੱਖ ਹਮਲਾਵਰ ਹੈ, ਜਲੰਧਰ ਸ਼ਹਿਰ ਦੇ ਬਾਹਰਵਾਰ ਪੁਲਿਸ ਹਿਰਾਸਤ ਚੋਂ ਭੱਜਣ ਦੀ ਨਾਕਾਮ ਕੋਸ਼ਿਸ਼ ਦੌਰਾਨ, ਦੋਵੇਂ ਲੱਤਾਂ ਤੇ ਗੋਲੀਆਂ ਲੱਗਣ ਕਾਰਨ ਫੱਟੜ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਅੱਤਵਾਦੀ ਰਤਨਦੀਪ ਸਿੰਘ ਦੀ 3 ਅਪ੍ਰੈਲ 2024 ਨੂੰ ਐਸਬੀਐਸ ਨਗਰ ਵਿੱਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਉਕਤ ਦੋਸ਼ੀ ਦੀ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਤੋਂ ਬਾਅਦ ਹੀ ਜਦੋਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਮੁਲਜ਼ਮ ਸਿਮਰਨਜੀਤ ਬਬਲੂ ਨੂੰ ਉਸਦੇ ਖੁਲਾਸੇ ਮੁਤਾਬਕ ਦੱਸੇ ਟਿਕਾਣੇ ਤੇ ਉਸ ਵੱਲੋਂ ਰਤਨਦੀਪ ਕਤਲ ਕੇਸ ਵਿੱਚ ਵਰਤੀ ਗਈ ਪਿਸਤੌਲ ਬਰਾਮਦ ਕਰਨ ਲਿਜਾ ਰਹੀ ਸੀ , ਤਾਂ ਉਸਨੇ ਪੁਲਿਸ ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੋਸ਼ੀ ਨੂੰ ਰੋਕਣ ਲਈ ਪੁਲਿਸ  ਟੀਮਾਂ ਨੂੰ ਗੋਲੀ ਚਲਾਉਣੀ ਪਈ ਤੇ ਦੋਸ਼ੀ  ਫੱਟੜ ਹੋ ਗਿਆ ਅਤੇ ਨਜ਼ਦੀਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।  ਪੁਲਿਸ ਟੀਮਾਂ ਨੇ ਦੋਸ਼ੀ ਪਾਸੋਂ 2 ਆਧੁਨਿਕ ਹਥਿਆਰ- ਇੱਕ .32 ਵੈਬਲੇ ਰਿਵਾਲਵਰ ਅਤੇ ਇੱਕ .32 ਪਿਸਤੌਲ ਸਮੇਤ ਇੱਕ ਮੈਗਜ਼ੀਨ ਅਤੇ 19 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਸਿਮਰਨਜੀਤ ਬਬਲੂ ਪਾਕਿਸਤਾਨ ਸਥਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਗੋਪੀ ਨਵਾਂਸ਼ਹਿਰ ਦੇ ਨਿਰਦੇਸ਼ਾਂ ’ਤੇ ਕੰਮ ਕਰਦਾ ਸੀ ਅਤੇ ਉਨ੍ਹਾਂ ਦੇ ਕਹਿਣ ਤੇ ਹੀ  ਆਪਣੇ   ਦੂਜੇ ਸਾਥੀ  ਹਮਲਾਵਰ , ਜਿਸਦੀ ਪਛਾਣ ਜਸਪ੍ਰੀਤ ਸਿੰਘ ਉਰਫ਼ ਜੱਸੀ ਕੁਲਾਮ ਵਜੋਂ ਹੋਈ ਹੈ , ਨੇ ਸਮਾਜ ਵਿੱਚ ਦਹਿਸ਼ਤ ਫੈਲਾਉਣ ਲਈ ਸਾਬਕਾ ਖਾੜਕੂ ਰਤਨਦੀਪ ਸਿੰਘ ਦੀ ਮਿੱਥ ਕੇ ਹੱਤਿਆ ਕੀਤੀ ਸੀ।  ਜਾਣਕਾਰੀ ਮੁਤਾਬਕ ਦੋਸ਼ੀ ਜੱਸੀ ਕੁਲਾਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਦੇਸ਼ ਭੱਜਣ ’ਚ ਕਾਮਯਾਬ ਹੋ ਗਿਆ ਸੀ।

  ਉਨ੍ਹਾਂ ਕਿਹਾ ਕਿ ਪੁਲਿਸ ਨੇ ਆਰਮਜ਼ ਐਕਟ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਹੈ ਅਤੇ ਇਸ ਮਾਮਲੇ ਵਿੱਚ ਅੱਗਲੇ -ਪਿੱਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

  ਓਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖੁਫੀਆ ਇਤਲਾਹ ਦੇ ਆਧਾਰ ’ਤੇ ਸੀਆਈ ਜਲੰਧਰ ਦੀਆਂ ਪੁਲਿਸ ਟੀਮਾਂ ਨੇ ਦਿਓਲ ਨਗਰ ਕਲੋਨੀ, ਜਲੰਧਰ ਦੇ ਖੇਤਰ ਵਿੱਚ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਬਬਲੂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

  ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਕੱਟੜ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਕਤਲ, ਇਰਾਦਾ-ਕਤਲ  ਅਤੇ ਅਸਲਾ ਐਕਟ ਨਾਲ ਸਬੰਧਤ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਬਲੂ ਅੰਮ੍ਰਿਤਸਰ ਪੁਲੀਸ ਦੇ ਇੱਕ ਏਐਸਆਈ ਦੇ ਕਤਲ ਵਿੱਚ ਵੀ ਸ਼ਾਮਲ ਹੈ।  ਇਸ ਸਬੰਧੀ  ਐਫਆਈਆਰ ਨੰ. 39 ਮਿਤੀ 07.07.2024 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25, ਅਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 61(2) ਅਧੀਨ ਕੇਸ ਦਰਜ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Advertisement
ABP Premium

ਵੀਡੀਓਜ਼

Farmers |  ਕਿਸਾਨਾਂ ਦੇ ਕਰਜ਼ੇ ਨੂੰ ਲੈਕੇ ਪੰਜਾਬ ਸਰਕਾਰਦਾ ਵੱਡਾ ਐਲਾਨ। | Bhagwant Maan | Abp SanjhaAAP Punjab | Panchayat Election | ਪੰਚਾਇਤੀ ਚੋਣਾਂ ਨੂੰ ਲੈਕੇ ''ਆਪ'' ਨੇ ਤੋੜੀ ਚੁੱਪੀ ! | Abp Sanjhaਸਰਪੰਚਾ ਅਤੇ ਪੰਚਾ ਨੂੰ ਵੇਚਿਆ ਜਾ ਰਿਹਾ, ਕਰੋੜਾਂ ਦੀ ਕਮਾਈ ਹੋ ਰਹੀ...ਜੇਲਾਂ 'ਚ ਬੈਠੇ ਗੈਂਗਸਟਰਾਂ ਤੋਂ ਧਮਕੀਆਂ ਦਵਾ ਰਹੀ ਸਰਕਾਰ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Punjab News: ਕਾਂਗਰਸ ਤੇ ਅਕਾਲੀ ਦਲ ਦੇ ਗ਼ੁੰਡਿਆਂ ਨੇ ਕੁੱਟੇ ਆਪ ਦੇ ਵਰਕਰ, ਪਹਿਲੀ ਵਾਰ ਪੀੜਤ ਹੋਈ ਸੱਤਾਧਾਰੀ ਧਿਰ, ਆਪ ਦਾ ਦਾਅਵਾ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਣਾਈ ਖੁਸ਼ਖਬਰੀ! ਹੁਣ ਝੋਨੇ ਦੀ ਖਰੀਦ ਫੜ੍ਹੇਗੀ ਸਪੀਡ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Paddy Procurement: ਮੰਡੀਆਂ 'ਚ ਝੋਨੇ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ੍ਹ! ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Panchayat Elections: ਅਜੀਬੋ-ਗਰੀਬ ਪੰਚਾਇਤ! ਪੰਜਾਬ ਦੇ ਪਿੰਡ 'ਚ 5000 ਤੋਂ ਵੀ ਵੱਧ ਪਰਵਾਸੀ ਵੋਟਾਂ, ਪੰਜਾਬੀਆਂ ਦੇ ਸਿਰਫ 900 ਵੋਟ
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Punjab News: ਪੈਟਰੋਲ ਪੰਪ ਦਵਾਉਣ ਦੇ ਨਾਂਅ 'ਤੇ ਮਾਰੀ 5 ਕਰੋੜ ਦੀ ਠੱਗੀ, ਇੱਕੋ ਪਰਿਵਾਰ ਦੇ 7 ਮੈਂਬਰਾਂ 'ਤੇ ਮਾਮਲਾ ਦਰਜ, ਜਾਣੋ ਕਿਵੇਂ ਕੀਤਾ ਕਾਂਡ ?
Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ
Patiala News: ਪੰਚਾਇਤੀ ਚੋਣਾਂ 'ਚ ਖੂਨੀ ਜੰਗ! ਸੀਐਮ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪ੍ਰਵਾਹ ਲੀਡਰ
Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ
Punjab Weather Update: ਪੰਜਾਬ ਦੇ ਕਿਸਾਨਾਂ ਲਈ ਚੇਤਾਵਨੀ! ਕੱਲ੍ਹ ਤੋਂ ਵਿਗੜੇਗਾ ਮੌਸਮ, ਝੋਨੇ ਦੀ ਕਟਾਈ 'ਤੇ ਲੱਗ ਸਕਦੀ ਬ੍ਰੇਕ
34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ
34 KM ਦੀ ਮਾਈਲੇਜ, ਕੀਮਤ 6.66 ਲੱਖ, Maruti ਦੀ ਇਸ ਕਾਰ ਦੇ ਹਰ ਰੋਜ਼ ਵਿਕ ਰਹੇ 500 ਯੂਨਿਟ
Embed widget