ਪੜਚੋਲ ਕਰੋ

ਨਸ਼ਾ ਛੁਡਾਊ ਕੇਂਦਰ ਨੇੜੇ ਨੌਜਵਾਨ ਦਾ ਕਤਲ, 2 ਮਹੀਨੇ ਦੀ ਧੀ ਤੋਂ ਖੋਹਿਆ ਪਿਓ; ਰੋ-ਰੋ ਹੋਇਆ ਬੂਰਾ ਹਾਲ

Jalandhar News: ਜਲੰਧਰ ਵਿੱਚ ਨਸ਼ਾ ਛੁਡਾਊ ਕੇਂਦਰ ਨੇੜੇ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅੱਜ ਯਾਨੀ ਸੋਮਵਾਰ ਦੁਪਹਿਰ ਨੂੰ ਵਾਪਰੀ।

Jalandhar News: ਜਲੰਧਰ ਵਿੱਚ ਨਸ਼ਾ ਛੁਡਾਊ ਕੇਂਦਰ ਨੇੜੇ ਇੱਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਅੱਜ ਯਾਨੀ ਸੋਮਵਾਰ ਦੁਪਹਿਰ ਨੂੰ ਵਾਪਰੀ। ਮ੍ਰਿਤਕ ਦੀ ਪਛਾਣ ਸਚਿਨ ਮਲਹੋਤਰਾ ਵਜੋਂ ਹੋਈ ਹੈ, ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ।

ਐਤਵਾਰ ਰਾਤ ਨੂੰ ਸਚਿਨ ਦਾ ਕਿਸੇ ਨਾਲ ਮਾਮੂਲੀ ਝਗੜਾ ਹੋਇਆ ਸੀ, ਉਨ੍ਹਾਂ ਹੀ ਨੌਜਵਾਨਾਂ ਨੇ ਸਚਿਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਘਟਨਾ ਸਥਾਨ ਦੀ ਜਾਂਚ ਕਰਨ ਲਈ ਮੌਕੇ 'ਤੇ ਪਹੁੰਚ ਗਈ। ਦੂਜੇ ਪਾਸੇ, ਆਪਣੇ ਪੁੱਤਰ ਦੀ ਮੌਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੋਇਆ ਪਿਆ ਹੈ।

ਸਚਿਨ ਮਲਹੋਤਰਾ ਦੀ ਮਾਂ ਨੇ ਕਿਹਾ ਕਿ ਹਮਲਾਵਰਾਂ ਨੇ ਪਿਛਲੇ ਦਿਨੀਂ ਦੇਰ ਰਾਤ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਕੀਤੀ ਸੀ। ਪਰ ਥਾਣਾ-5 ਦੀ ਪੁਲਿਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ। ਅੱਜ ਸੋਮਵਾਰ ਨੂੰ ਉਸੇ ਗੈਂਗ ਦੇ ਲੋਕ ਉਸ ਦੇ ਪੁੱਤਰ ਨੂੰ ਗੱਲ ਕਰਨ ਦੇ ਬਹਾਨੇ ਲੈ ਗਏ ਅਤੇ ਤਿੰਨ ਜਗ੍ਹਾ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਸਚਿਨ ਵਿਆਹਿਆ ਹੋਇਆ ਸੀ ਅਤੇ ਉਸਦੀ ਦੋ ਸਾਲ ਦੀ ਧੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਜੇਕਰ ਪੁਲਿਸ ਪਹਿਲਾਂ ਕਾਰਵਾਈ ਕਰਦੀ ਤਾਂ ਇਸ ਘਟਨਾ ਤੋਂ ਬਚਿਆ ਜਾ ਸਕਦਾ ਸੀ।

ਜਾਣਕਾਰੀ ਅਨੁਸਾਰ ਇੱਕ ਹੋਰ ਨੌਜਵਾਨ ਵੀ ਗੰਭੀਰ ਜ਼ਖਮੀ ਹੈ। ਉਸ ਦੇ ਸਿਰ 'ਤੇ ਚਾਕੂ ਮਾਰਿਆ ਗਿਆ ਸੀ। ਉਸਨੂੰ ਇਲਾਜ ਲਈ ਮ੍ਰਿਤਕ ਦੇ ਨਾਲ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ। ਫਿਲਹਾਲ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਜ਼ਖਮੀ ਨੌਜਵਾਨ ਦਾ ਬਿਆਨ ਦਰਜ ਨਹੀਂ ਕਰ ਸਕੀ ਹੈ।

ਇਸ ਦੇ ਨਾਲ ਹੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਇਹ ਪਤਾ ਲੱਗ ਸਕੇ ਕਿ ਕਤਲ ਦੇ ਸਮੇਂ ਦੋਸ਼ੀ ਦੇ ਨਾਲ ਹੋਰ ਕੌਣ ਸੀ। ਫਿਲਹਾਲ ਪੁਲਿਸ ਨੇ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਜਲੰਧਰ 'ਚ 2 ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਬਾਈਕ ਖੋਹ ਕੇ ਫਰਾਰ ਹੋਏ ਹਮਲਾਵਰ; ਮੱਚੀ ਸਨਸਨੀ
ਜਲੰਧਰ 'ਚ 2 ਨੌਜਵਾਨਾਂ 'ਤੇ ਚਲਾਈਆਂ ਤਾੜਤਾੜ ਗੋਲੀਆਂ, ਬਾਈਕ ਖੋਹ ਕੇ ਫਰਾਰ ਹੋਏ ਹਮਲਾਵਰ; ਮੱਚੀ ਸਨਸਨੀ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Jalandhar News: ਜਲੰਧਰ ਦੇ ਨਾਮੀ ਹੋਟਲ 'ਤੇ ਪੁਲਿਸ ਨੇ ਮਾਰਿਆ ਛਾਪਾ, ਮੱਚ ਗਈ ਹਫੜਾ-ਦਫੜੀ, ਮੌਕੇ ਤੋਂ ਭੱਜਿਆ ਸਟਾਫ, ਫਿਰ...
ਜਲੰਧਰ ਦੇ ਨਾਮੀ ਹੋਟਲ 'ਤੇ ਪੁਲਿਸ ਨੇ ਮਾਰਿਆ ਛਾਪਾ, ਮੱਚ ਗਈ ਹਫੜਾ-ਦਫੜੀ, ਮੌਕੇ ਤੋਂ ਭੱਜਿਆ ਸਟਾਫ, ਫਿਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਦੀਵਾਲੀ 'ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਦੇ ਮੁਲਾਜਮਾਂ ਨੂੰ 3% DA ਦੀ ਕਿਸ਼ਤ ਹੋਵੇਗੀ ਜਾਰੀ, CM ਮਾਨ ਦਾ ਵੱਡਾ ਐਲਾਨ
ਦੀਵਾਲੀ 'ਤੇ ਮੁਲਾਜ਼ਮਾਂ ਨੂੰ ਵੱਡਾ ਤੋਹਫਾ, ਪੰਜਾਬ ਦੇ ਮੁਲਾਜਮਾਂ ਨੂੰ 3% DA ਦੀ ਕਿਸ਼ਤ ਹੋਵੇਗੀ ਜਾਰੀ, CM ਮਾਨ ਦਾ ਵੱਡਾ ਐਲਾਨ
Punjab News: ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
ਪੰਜਾਬ 'ਚ ED ਦਾ ਐਕਸ਼ਨ, ਹੁਣ ਖੰਨਾ 'ਚ ਮਾਰਿਆ ਛਾਪਾ, ਦੋ ਗੱਡੀਆਂ ਵਿੱਚ ਟੀਮਾਂ ਪਹੁੰਚੀਆਂ; ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਅਧਿਕਾਰੀ
Punjab News: ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ਪੰਜਾਬ ਕਾਂਗਰਸ 'ਚ ਅੰਦਰੂਨੀ ਮਾਹੌਲ ਨੂੰ ਲੈ ਕੇ ਨਵੀਂ ਚਰਚਾ, ਪਾਰਟੀ ਵੱਲੋਂ ਵੱਡਾ ਐਕਸ਼ਨ, ਸੀਨੀਅਰ ਆਗੂ ਨੂੰ...
ED Raid: ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ED ਦਾ ਵੱਡਾ ਐਕਸ਼ਨ, ਸੇਵਾਮੁਕਤ DSP ਦੇ ਸ਼ਰਾਬ ਕਾਰੋਬਾਰੀ ਪੁੱਤਰਾਂ ਦੇ 2 ਫਲੈਟਾਂ 'ਤੇ ਛਾਪੇਮਾਰੀ, ਦਸਤਾਵੇਜ਼-ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ-ਚੰਡੀਗੜ੍ਹ 'ਚ ਦਿਵਾਲੀ ਤੱਕ ਸਾਫ ਰਹੇਗਾ ਮੌਸਮ, ਸਵੇਰੇ-ਸ਼ਾਮ ਦੀ ਵਧੇਗੀ ਠੰਡ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਪੁਲਿਸ ਮੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਸਰਕਾਰ ਨੇ ਲਿਆ ਵੱਡਾ ਫੈਸਲਾ; ਜਾਣੋ ਵਜ੍ਹਾ
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ, ਜਾਣੋ ਪੂਰਾ ਸ਼ਡਿਊਲ; ਕਿੱਥੇ-ਕਿੱਥੇ ਜਾਣਗੇ?
Embed widget