(Source: ECI/ABP News/ABP Majha)
Lok Sabha Election: ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੀ ਪੰਜਾਬ ਨੂੰ 14,345 ਕਰੋੜ ਦੀ ਸੌਗਾਤ, ਮਲਾਈ ਵਰਗੇ ਬਣਨਗੇ ਹਾਈਵੇਅ
Lok Sabha Election 2024: 939 ਕਰੋੜ ਰੁਪਏ ਨਾਲ ਬਣ ਚੁੱਕੇ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤੱਕ 13 ਕਿਲੋਮੀਟਰ ਐਲੀਵੇਟਿਡ ਹਾਈਵੇ ਦਾ ਵਰਚੂਅਲ ਤਰੀਕੇ ਉਦਘਾਟਨ ਕੀਤਾ ਜਾਵੇਗਾ। ਮਲੋਟ ਤੋਂ ਅਬੋਹਰ ਤੋਂ ਸਾਧੁਵਾਲੀ ਸੈਕਸ਼ਨ ਹਾਈਵੇ ਨੰ. NH-62
Lok Sabha Election 2024: ਲੋਕ ਸਭਾ ਚੋਣਾਂ 2024 ਲਈ ਇਸ ਹਫ਼ਤੇ ਜਾਂ ਮਾਰਚ ਦੇ ਆਖਿਰ ਵਿੱਚ ਚੋਣ ਜ਼ਾਬਤਾ ਲੱਗਣ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਆਪੋ ਆਪਣੇ ਪੱਧਰ 'ਤੇ ਸੂਬਿਆਂ ਨੂੰ ਖੁਸ਼ ਕਰਨ 'ਚ ਲੱਗੀਆਂ ਹੈ।
ਇਸੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਕਈ ਸ਼ਹਿਰਾਂ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਵਿੱਚ ਲੱਗੇ ਹੋਏ ਹਨ। ਜਿਸ ਕਾਰਨ ਪੰਜਾਬ ਵਿੱਚ ਨਵੇਂ ਹਾਈਵੇ, ਗਰੀਨ ਫੀਲਡ ਹਾਈਵੇਅ ਅਤੇ ਰੇਲਵੇ ਓਵਰ ਬ੍ਰਿਜ ਬਣਾਏ ਗਏ ਹਨ। ਇਸੇ ਲੜੀ ਤਹਿਤ ਅੱਜ ਪੀਐਮ ਮੋਦੀ ਲੁਧਿਆਣਾ ਦੇ ਐਲੀਵੇਟਿਡ ਹਾਈਵੇਅ ਅਤੇ ਸਾਹਨੇਵਾਲ ਫਰੇਟ ਕੋਰੀਡੋਰ ਦਾ ਉਦਘਾਟਨ ਕਰਨਗੇ। ਹੁਣ ਇਸ ਕੋਰੀਡੋਰ ਤੋਂ ਮਾਲ ਗੱਡੀਆਂ 100 ਦੀ ਰਫ਼ਤਾਰ ਨਾਲ ਲੰਘਣਗੀਆਂ।
ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 939 ਕਰੋੜ ਰੁਪਏ ਨਾਲ ਬਣ ਚੁੱਕੇ ਸਮਰਾਲਾ ਚੌਕ ਤੋਂ ਲੁਧਿਆਣਾ ਨਿਗਮ ਹੱਦ ਤੱਕ 13 ਕਿਲੋਮੀਟਰ ਐਲੀਵੇਟਿਡ ਹਾਈਵੇ ਦਾ ਵਰਚੂਅਲ ਤਰੀਕੇ ਉਦਘਾਟਨ ਕੀਤਾ ਜਾਵੇਗਾ। ਮਲੋਟ ਤੋਂ ਅਬੋਹਰ ਤੋਂ ਸਾਧੁਵਾਲੀ ਸੈਕਸ਼ਨ ਹਾਈਵੇ ਨੰ. NH-62 ਜਿਸਦੀ ਲੰਬਾਈ 65 ਕਿਲੋਮੀਟਰ ਅਤੇ ਲਾਗਤ 918 ਕਰੋੜ ਹੈ, ਦਾ ਉਦਘਾਟਨ ਕੀਤਾ ਜਾਵੇਗਾ।
367 ਕਰੋੜ ਨਾਲ ਬਣੇ 22.5 ਕਿਲੋਮੀਟਰ ਲੰਬੇ ਮਲੋਟ-ਮੰਡੀ ਡੱਬਵਾਲੀ ਨੈਸ਼ਨਲ ਹਾਈਵੇ ਨੰ. 9 ਦਾ ਉਦਘਾਟਨ ਕੀਤਾ ਜਾਵੇਗਾ। 124 ਕਰੋੜ ਨਾਲ ਸਤਲੁਜ ਦਰਿਆ ਤੇ ਨੰਗਲ ਨੇੜੇ ਬਣੇ 4 ਲੇਨ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਜਾਵੇਗਾ।
ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਾਲੜਾ ਤੱਕ 2 ਲੇਨ ਤੱਕ ਪੁਨਰਵਾਸ ਅਤੇ ਅਪਗ੍ਰੇਡੇਸ਼ਨ ਸਮੇਤ ਦੋ ਮਾਰਗਾਂ ਦਾ 327 ਕਰੋੜ ਦੀ ਲਾਗਤ ਨਾਲ ਈਪੀਸੀ ਮੋਡ 'ਤੇ NH-703B ਦੇ ROBs 75.167 ਕਿਲੋਮੀਟਰ ਲੰਬੇ ਪ੍ਰੋਜੇਕਟ ਦਾ ਉਦਘਾਟਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾ ਸਾਰੇ ਪ੍ਰੋਜੇਕਟਾ ਦੀ ਕੀਮਤ 2675 ਕਰੋੜ ਰੁਪਏ ਹੈ।
ਅਨਿਲ ਸਰੀਨ ਨੇ ਕਿਹਾ ਕਿ 11 ਮਾਰਚ ਨੂੰ ਪੰਜਾਬ ਵਿੱਚ ਵਖ ਵਖ ਥਾਵਾਂ ਤੇ 11,670 ਕਰੋੜ ਦੇ ਵਖ ਵਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਵਿੱਚ 31 ਕਿਲੋਮੀਟਰ ਅੰਬਾਲਾ ਚੰਡੀਗੜ੍ਹ ਗ੍ਰੀਨਫ਼ੀਲਡ ਸਪੂਰ ਤੋਂ ਲਾਲੜੂ, 31 ਕਿਲੋਮੀਟਰ ਲੰਬੇ ਬਿਆਸ-ਮਹਿਤਾ-ਬਟਾਲਾ ਤੋਂ ਡੇਰਾ ਬਾਬਾ ਨਾਨਕ, 43 ਕਿਲੋਮੀਟਰ ਲੰਬੇ ਮੋਗਾ-ਬਾਘਾ ਪੁਰਾਣਾ ਤੋਂ ਬਾਜਾਖਾਣਾ, 47 ਕਿਲੋਮੀਟਰ ਲੰਬੇ 6 ਲੇਨ ਜਲੰਧਰ ਬਾਈਪਾਸ ਗ੍ਰੀਨਫ਼ੀਲਡ, 54 ਕਿਲੋਮੀਟਰ ਅੰਮ੍ਰਿਤਸਰ ਬਠਿੰਡਾ, 62 ਕਿਲੋਮੀਟਰ ਲੰਬੇ ਅੰਮ੍ਰਿਤਸਰ-ਬਠਿੰਡਾ ਗ੍ਰੀਨਫ਼ੀਲਡ ਸੈਕਸ਼ਨ, 30 ਕਿਲੋਮੀਟਰ ਲੰਬਾ ਲੁਧਿਆਣਾ-ਬਠਿੰਡਾ ਗ੍ਰੀਨਫ਼ੀਲਡ ਹਾਈਵੇ ਅਤੇ ਦਿੱਲੀ, ਅੰਮ੍ਰਿਤਸਰ ਤੋਂ ਕਟਰਾ ਐਕਸਪ੍ਰੇਸ-ਵੇ ਆਦਿ ਸ਼ਾਮਿਲ ਹਨ, ਜਿਹਨਾਂ ਦੇ ਨੀਂਹ ਪੱਥਰ ਰੱਖੇ ਜਾਣੇ ਹਨ।
ਅਨਿਲ ਸਰੀਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਪੰਜਾਬੀਆਂ ਦੀ ਸੱਚੀ ਹਮਦਰਦ ਤੇ ਉਹਨਾਂ ਦੀ ਆਪਣੀ ਸਰਕਾਰ ਹੈ ।