Ludhiana News: 3 ਦਿਨਾਂ ਦਾ ਬੱਚਾ ਸਿਵਲ ਹਸਪਤਾਲ ਚੋਂ ਚੋਰੀ, ਸਟਾਫ਼ 'ਤੇ ਚੋਰਾਂ ਨਾਲ ਮਿਲੇ ਹੋਣ ਦਾ ਇਲਜ਼ਾਮ
ਜਦੋਂ ਸ਼ਬਨਮ ਨੇ ਸਟਾਫ ਨੂੰ ਦੱਸਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ ਤਾਂ ਸਟਾਫ ਨੇ ਉਸ ਦੀ ਗੱਲ ਵੀ ਨਹੀਂ ਸੁਣੀ। ਸਟਾਫ ਨਰਸਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬੱਚੇ ਦੀ ਦੇਖਭਾਲ ਕਿਉਂ ਨਹੀਂ ਕੀਤੀ।
Ludhiana News: ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਸੋਮਵਾਰ ਤੜਕੇ 3:15 ਵਜੇ ਤਿੰਨ ਦਿਨ ਦਾ ਬੱਚਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਹਸਪਤਾਲ ਪ੍ਰਸ਼ਾਸਨ ਉੱਤੇ ਚੋਰਾਂ ਨਾਲ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਾਏ ਗਏ ਹਨ।
ਕੀ ਹੈ ਪੂਰਾ ਮਾਮਲਾ
ਹਸਪਤਾਲ ਵਿੱਚ ਲੱਗੇ ਕੈਮਰਿਆਂ ਅਨੁਸਾਰ 12:04 ਵਜੇ ਇੱਕ ਆਦਮੀ ਅਤੇ ਇੱਕ ਔਰਤ ਓਟੀ ਕੰਪਲੈਕਸ ਵਿੱਚ ਆਰਾਮ ਕਰਨ ਲਈ ਰੁਕੇ। ਇਸ ਤੋਂ ਬਾਅਦ ਕਰੀਬ 3:15 ਵਜੇ ਔਰਤ ਇਹ ਕਹਿ ਕੇ ਵਾਰਡ 'ਚ ਦਾਖਲ ਹੋਈ ਕਿ ਉਹ ਇੱਕ ਮਰੀਜ਼ ਨੂੰ ਮਿਲਣ ਜਾ ਰਹੀ ਹੈ, ਜਿਸ ਦਾ ਆਪਰੇਸ਼ਨ ਹੋਇਆ ਹੈ। ਜਦੋਂ ਸਟਾਫ ਨੇ ਉਸ ਨੂੰ ਮਰੀਜ਼ ਦਾ ਨਾਂ ਪੁੱਛਿਆ ਤਾਂ ਉਸ ਨਾਂ ਦਾ ਕੋਈ ਮਰੀਜ਼ ਨਹੀਂ ਸੀ, ਪਰ ਫਿਰ ਵੀ ਉਹ ਮਹਿਲਾ ਵਾਰਡ ਵਿਚ ਦਾਖਲ ਹੋ ਗਈ।
ਖੇਡਣ ਦੇ ਬਹਾਨੇ ਬੱਚਾ ਚੁੱਕ ਹੇ ਹੋਈ ਫ਼ਰਾਰ
ਦੱਸਿਆ ਜਾ ਰਿਹਾ ਹੈ ਕਿ ਔਰਤ ਖੇਡਣ ਦੇ ਬਹਾਨੇ ਬੱਚੇ ਨੂੰ ਚੁੱਕ ਕੇ ਲੈ ਗਈ ਅਤੇ ਮੌਕਾ ਦੇਖ ਕੇ ਰਾਤ ਨੂੰ ਉਕਤ ਵਿਅਕਤੀ ਸਮੇਤ ਫਰਾਰ ਹੋ ਗਈ। ਕੁਝ ਸਮੇਂ ਬਾਅਦ ਜਦੋਂ ਮਹਿਲਾ ਬੈੱਡ ਤੋਂ ਉੱਠੀ ਤਾਂ ਉਹ ਹੈਰਾਨ ਰਹਿ ਗਈ। ਔਰਤ ਬੱਚੇ ਨੂੰ ਨੇੜੇ ਨਾ ਦੇਖ ਕੇ ਉੱਚੀ-ਉੱਚੀ ਰੋਣ ਲੱਗੀ।
ਹਸਪਤਾਲ ਸਟਾਫ਼ ਉੱਤੇ ਲੱਗੇ ਗੰਭੀਰ ਇਲਜ਼ਾਮ
ਦੱਸ ਦਈਏ ਕਿ ਇਸ ਮੌਕੇ ਸ਼ਬਨਮ ਨੇ ਹਸਪਤਾਲ ਦੇ ਸਟਾਫ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸਟਾਫ ਨੂੰ ਦੱਸਿਆ ਕਿ ਉਸ ਦਾ ਬੱਚਾ ਚੋਰੀ ਹੋ ਗਿਆ ਹੈ ਤਾਂ ਸਟਾਫ ਨੇ ਉਸ ਦੀ ਗੱਲ ਵੀ ਨਹੀਂ ਸੁਣੀ। ਸਟਾਫ ਨਰਸਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬੱਚੇ ਦੀ ਦੇਖਭਾਲ ਕਿਉਂ ਨਹੀਂ ਕੀਤੀ। ਸ਼ਬਨਮ ਨੇ ਸਟਾਫ 'ਤੇ ਬੱਚਾ ਚੋਰਾਂ ਨਾਲ ਮਿਲੀਭੁਗਤ ਦਾ ਦੋਸ਼ ਲਗਾਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।