Ludhiana News: ਬਿਜਲੀ ਦੀ ਤਾਰ ਡਿੱਗਣ ਨਾਲ ਰਸਤੇ 'ਚ ਖੜ੍ਹੇ ਪਾਣੀ 'ਚ ਆਇਆ ਕਰੰਟ, ਇੱਕ-ਇੱਕ ਕਰਕੇ ਮਰ ਗਈਆਂ 8 ਮੱਝਾਂ
Ludhiana News: ਪਸ਼ੂ ਪਾਲਕ ਨੇ ਦੱਸਿਆ ਉਹ ਮੱਝਾਂ ਨੂੰ ਚਾਰਾ ਖਵਾ ਕੇ ਵਾਪਸ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਪਾਣੀ ਖੜ੍ਹਾ ਸੀ। ਜਦੋਂ ਮੱਝਾਂ ਪਾਣੀ ਵਿੱਚੋਂ ਨਿਕਲਣ ਲੱਗੀਆਂ ਤਾਂ ਇੱਕ ਤੋਂ ਬਾਅਦ ਇੱਕ ਅੱਠ ਮੱਝਾਂ ਡਿੱਗ ਗਈਆਂ।
Ludhiana News: ਖੰਨਾ ਦੇ ਨੇੜਲੇ ਪਿੰਡ ਜਸਪਾਲੋਂ ਵਿੱਚ ਬਿਜਲੀ ਮਹਿਕਮੇ ਦੀ ਲਾਪ੍ਰਵਾਹੀ ਨੇ ਅੱਠ ਪਸ਼ੂਆਂ ਦੀ ਜਾਨ ਲੈ ਲਈ ਹੈ। ਇਸ ਦੌਰਾਨ ਪਸ਼ੂ ਪਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸਾ ਬਿਜਲੀ ਦੀ ਤਾਰ ਨਾਲ ਰਸਤੇ ਉਪਰ ਖੜ੍ਹੇ ਪਾਣੀ ਵਿੱਚ ਕਰੰਟ ਆਉਣ ਨਾਲ ਵਾਪਰਿਆ ਹੈ। ਇਸ ਨਾਲ 8 ਪਸ਼ੂ ਮਰ ਗਏ ਹਨ।
ਪਸ਼ੂ ਪਾਲਕ ਨੇ ਦੱਸਿਆ ਉਹ ਮੱਝਾਂ ਨੂੰ ਚਾਰਾ ਖਵਾ ਕੇ ਵਾਪਸ ਲੈ ਕੇ ਜਾ ਰਿਹਾ ਸੀ। ਇਸੇ ਦੌਰਾਨ ਰਸਤੇ ਵਿੱਚ ਪਾਣੀ ਖੜ੍ਹਾ ਸੀ। ਜਦੋਂ ਮੱਝਾਂ ਪਾਣੀ ਵਿੱਚੋਂ ਨਿਕਲਣ ਲੱਗੀਆਂ ਤਾਂ ਇੱਕ ਤੋਂ ਬਾਅਦ ਇੱਕ ਅੱਠ ਮੱਝਾਂ ਡਿੱਗ ਗਈਆਂ। ਜਦੋਂ ਉਹ ਕੋਲ ਜਾਣ ਲੱਗਾ ਤਾਂ ਉਸ ਨੂੰ ਵੀ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ।
ਇਸ ਦੌਰਾਨ ਉਸ ਨੇ ਛਾਲ ਮਾਰ ਕੇ ਜਾਨ ਬਚਾਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਈ ਵਾਰ ਬਿਜਲੀ ਮਹਿਕਮੇ ਨੂੰ ਤਾਰਾਂ ਬਾਰੇ ਸ਼ਿਕਾਇਤ ਕੀਤੀ ਸੀ ਪਰ ਕੋਈ ਠੀਕ ਕਰਨ ਨਹੀਂ ਆਉਂਦਾ। ਇਸ ਕਾਰਨ ਹਾਦਸਾ ਵਾਪਰਿਆ ਹੈ। ਇਸ ਰਸਤੇ ਤੋਂ ਲੋਕ ਵੀ ਨਿਕਲਦੇ ਹਨ। ਇਸ ਲਈ ਕਿਸੇ ਦੀ ਜਾਨ ਵੀ ਜਾ ਸਕਦੀ ਹੈ।
ਦੂਜੇ ਪਾਸੇ ਬਿਜਲੀ ਮਹਿਕਮੇ ਦੇ ਐਕਸੀਅਨ ਗੁਰਮੇਲ ਸਿੰਘ ਨੇ ਕਿਹਾ ਕਿ ਘਟਨਾ ਬਾਰੇ ਜਾਣਕਾਰੀ ਮਿਲ ਗਈ ਹੈ। ਮੌਕੇ ਤੇ ਐਸਡੀਓ ਨੂੰ ਭੇਜਿਆ ਹੈ। ਰਿਪੋਰਟ ਆਉਣ ਤੇ ਪਤਾ ਲੱਗੇਗਾ ਕਿ ਹਾਦਸਾ ਕਿਵੇਂ ਹੋਇਆ। ਜੇਕਰ ਕੋਈ ਮੁਲਾਜ਼ਮ ਦੀ ਗਲਤੀ ਸਾਹਮਣੇ ਆਈ ਤਾਂ ਉਸ ਉਪਰ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: Ludhiana News: ਸਰਕਾਰੀ ਦਾਅਵਿਆਂ ਦੀ ਫਿਰ ਖੁੱਲ੍ਹੀ ਪੋਲ! ਸਾਈਕਲਾਂ ਨੂੰ ਪੰਕਚਰ ਲਾ ਕੇ ਗੁਜਾਰਾ ਕਰ ਰਿਹਾ ਕੌਮਾਂਤਰੀ ਪੱਧਰ ਦਾ ਖਿਡਾਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।