Crime : ਪਿਸਤੌਲ ਨਾਲ ਖੇਡਦਿਆਂ ਖੇਡਦਿਆਂ 9 ਸਾਲ ਦੇ ਬੱਚੇ ਤੋਂ ਚੱਲ ਗਈ ਗੋਲੀ, ਪਿਤਾ ਗੰਭੀਰ ਜ਼ਖਮੀ
Boy playing with a pistol : ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਦਲਜੀਤ ਸਿੰਘ ਨੂੰ ਤੁਰੰਤ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਹਾਲਤ ਜ਼ਿਆਦਾ ਖਰਾਬਰ ਹੋਣ ’ਤੇ ਦਲਜੀਤ ਸਿੰਘ ਨੂੰ ਡੀਐਮਸੀ ਰੈਫਰ ਕਰ
ਲੁਧਿਆਣਾ ਦੇ ਰਾਏਕੋਟ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ ਅਤੇ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਚਣਾ ਚਾਹੀਦਾ ਹੈ। ਇਹ ਵਾਰਦਾਤ ਰਾਏਕੋਟ ਦੇ ਪਿੰਡ ਅਕਾਲਗੜ੍ਹ ਵਿੱਚ ਵਾਪਰੀ ਹੈ। ਇੱਥੇ ਇੱਕ 9 ਸਾਲ ਦੇ ਬੱਚੇ ਵੱਲੋਂ ਅਣਜਾਣੇ ਵਿੱਚ ਆਪਣੇ ਪਿਤਾ ਦੇ ਗੋਲੀ ਮਾਰ ਦਿੱਤੀ ਗਈ। ਪਿਤਾ ਦਲਜੀਤ ਸਿੰਘ ਦੀ ਹਾਲਤ ਨਾਜੁਕ ਬਣੀ ਹੋਈ ਹੈ।
ਇਹ ਘਟਨਾ ਉਦੋਂ ਵਾਪਰਦੀ ਜਦੋਂ ਦਲਜੀਤ ਸਿੰਘ ਆਪਣੀ ਪਤਨੀ ਅਤੇ ਆਪਣੇ 9 ਸਾਲ ਦੇ ਬੱਚੇ ਨਾਲ ਕਾਰ 'ਤੇ ਸਫ਼ਰ ਕਰ ਰਹੇ ਹੁੰਦਾ ਹਨ। ਦਲਜੀਤ ਸਿੰਘ ਆਪਣੀ ਭੈਣ ਦੇ ਘਰ ਜਾ ਰਿਹਾ ਸੀ। ਦਜਲੀਤ ਸਿੰਘ ਕੋਲ ਲਾਇਸੈਂਸੀ ਰਿਵਾਲਵਰ ਵੀ ਹੈ। ਜਿਸ ਨੂੰ ਉਹ ਆਪਣੇ ਨਾਲ ਲੈ ਕੇ ਜਾ ਰਿਹਾ ਸੀ। ਜਦੋਂ ਉਹ ਘਰ ਤੋਂ ਥੋੜ੍ਹੀ ਦੂਰੀ 'ਤੇ ਪਹੁੰਚੇ ਤਾਂ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਰਿਵਾਲਵਰ ਨਾਲ ਖੇਡ ਰਹੇ ਉਨ੍ਹਾਂ ਦੇ 9 ਸਾਲਾ ਲੜਕੇ ਨੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਨੌਜਵਾਨ ਦੀ ਪਿੱਠ ਵਿੱਚੋਂ ਲੰਘ ਕੇ ਧੁੰਨੀ ਵਿੱਚ ਜਾ ਕੇ ਫਸ ਗਈ।
ਗੋਲੀ ਲੱਗਣ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਦਲਜੀਤ ਸਿੰਘ ਨੂੰ ਤੁਰੰਤ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਦੀ ਹਾਲਤ ਜ਼ਿਆਦਾ ਖਰਾਬਰ ਹੋਣ ’ਤੇ ਦਲਜੀਤ ਸਿੰਘ ਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਪੁਲਿਸ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਿਸਤੌਲ ਦਾ ਤਾਲਾ ਪਹਿਲਾਂ ਤੋਂ ਖੁੱਲ੍ਹਾ ਸੀ ਜਾਂ ਬੱਚੇ ਨੇ ਖੇਡਦੇ ਸਮੇਂ ਖੋਲ੍ਹਿਆ।
ਇਹ ਵੀ ਪੜ੍ਹੋ : Sardulgarh News : ਘੱਗਰ 'ਚ ਰੁੜ੍ਹਿਆ ਸਰਦੂਲਗੜ੍ਹ ਦਾ ਇੱਕ ਨੌਜਵਾਨ , ਗੋਤਾਖੋਰਾਂ ਵੱਲੋਂ ਭਾਲ ਜਾਰੀ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial