Ludhiana News: ਕੋਈ ਦੁਕਾਨ ਅੱਗੇ ਛੱਡ ਗਿਆ ਇੱਕ ਦਿਨ ਦੀ ਬੱਚੀ, ਦੁਕਾਨਦਾਰ ਮਹਿਲਾ ਦੀ ਇਨਸਾਨੀਅਤ ਨੇ ਜਿੱਤਿਆ ਦਿਲ
Ludhiana News: ਅਮਲੋਹ ਦੇ ਪਿੰਡ ਸ਼ਾਹਪੁਰ ਵਿੱਚ ਇੱਕ ਦੁਕਾਨ ਅੱਗੇ ਕੋਈ ਪਰਿਵਾਰ ਨਵ ਜਨਮੀ ਬੱਚੀ ਸੁੱਟ ਕੇ ਚਲੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦਰਸ਼ਨਾ ਕੌਰ ਨੇ ਦੱਸਿਆ ਸਾਡੀ ਸਾਹਪੁਰ ਵਿਖੇ ਦੁਕਾਨ ਹੈ...
Ludhiana News: ਅਮਲੋਹ ਦੇ ਪਿੰਡ ਸ਼ਾਹਪੁਰ ਵਿੱਚ ਇੱਕ ਦੁਕਾਨ ਅੱਗੇ ਕੋਈ ਪਰਿਵਾਰ ਨਵ ਜਨਮੀ ਬੱਚੀ ਸੁੱਟ ਕੇ ਚਲੇ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਦਰਸ਼ਨਾ ਕੌਰ ਨੇ ਦੱਸਿਆ ਸਾਡੀ ਸਾਹਪੁਰ ਵਿਖੇ ਦੁਕਾਨ ਹੈ ਤੇ ਮੇਰੇ ਬੇਟੇ ਨੂੰ ਕੁਝ ਲੋਕਾਂ ਨੇ ਸਵੱਖਤੇ ਹੀ ਫੋਨ ਕਰਿਆ ਕਿ ਤੁਹਾਡੀ ਦੁਕਾਨ ਦੇ ਕਾਊਂਟਰ ਉਪਰ ਕੋਈ ਬੱਚਾ ਸੁੱਟ ਗਿਆ ਹੈ।
ਦਰਸ਼ਨਾ ਕੌਰ ਨੇ ਦੱਸਿਆ ਕਿ ਮੇਰੇ ਬੇਟੇ ਤੇ ਨੂੰਹ ਵੱਲੋਂ ਬੱਚੀ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ। ਉਸ ਸਮੇਂ ਬਰਸਾਤ ਵੀ ਹੋ ਰਹੀ ਸੀ। ਦੇਖਣ ਨੂੰ ਬੱਚੀ ਹਾਲੇ ਇੱਕ ਦਿਨ ਦੀ ਹੀ ਲੱਗਦੀ ਹੈ। ਉਸ ਦਾ ਵਜ਼ਨ ਤੇ ਸਿਹਤ ਵੀ ਠੀਕ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਉਹ ਸੰਭਾਲ ਕਰ ਰਹੇ ਹਨ ਪਰ ਹਾਲੇ ਤੱਕ ਪਤਾ ਨਹੀਂ ਲੱਗਿਆ ਕੌਣ ਛੱਡ ਕੇ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਬੱਚੀ ਨੂੰ ਰੱਖਣ ਲਈ ਤਿਆਰ ਹੈ ਤੇ ਅਸੀਂ ਇਸ ਦਾ ਪਾਲਣ ਪੋਸ਼ਣ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਪਰਮਾਤਮਾ ਅਜਿਹਾ ਪਾਪ ਕਰਨ ਵਾਲੇ ਨੂੰ ਸਖ਼ਤ ਸਜਾ ਦੇਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਉਹ ਨਾ ਕਰਨ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਸ ਬੱਚੀ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਇਸ ਬੱਚੀ ਨੂੰ ਲੈਣ ਆ ਗਏ ਪਰ ਸਾਡੇ ਵੱਲੋਂ ਉਨ੍ਹਾਂ ਨੂੰ ਜਵਾਬ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ: Gold Silver Price: ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਚੜ੍ਹਨ ਲੱਗਾ ਸੋਨੇ-ਚਾਂਦੀ ਦਾ ਭਾਅ! ਜਾਣੋ ਅੱਜ ਦੇ ਤਾਜ਼ਾ ਰੇਟ
ਉਨ੍ਹਾਂ ਕਿਹਾ ਕਿ ਅਸੀਂ ਆਪ ਇਸ ਦਾ ਪਾਲਣ ਪੋਸ਼ਣ ਕਰਾਂਗੇ ਤੇ ਮੇਰੇ ਵੀ ਤਿੰਨ ਬੱਚੇ ਹਨ ਜਿਹੜੇ ਜਵਾਨ ਹਨ। ਉੱਥੇ ਹੀ ਭਾਵੁਕ ਹੋਈ ਬਜ਼ੁਰਗ ਔਰਤ ਨੇ ਕਿਹਾ ਕਿ ਮੈਨੂੰ ਬੱਚੀ ਦੇ ਮਿਲਣ ਦੀ ਬਹੁਤ ਖੁਸ਼ੀ ਹੈ। ਜਦੋਂ ਕੋਈ ਮੇਰੇ ਤੋਂ ਬੱਚੀ ਲੈਣ ਦੀ ਗੱਲ ਕਰਦਾ ਹੈ ਤਾਂ ਮੇਰਾ ਮਨ ਭਰ ਆਉਂਦਾ ਹੈ। ਉੱਥੇ ਹੀ ਜਦੋਂ ਬੱਚੀ ਨੂੰ ਆਪਣੇ ਗਲ ਨਾਲ ਲਾਉਂਦੀ ਹਾਂ ਤਾਂ ਬੱਚੀ ਨੂੰ ਨੀਂਦ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਮੁਲਾਜ਼ਮ ਵੀ ਆਪਣੀ ਕਾਰਵਾਈ ਕਰਕੇ ਗਏ ਹਨ।
ਇਹ ਵੀ ਪੜ੍ਹੋ: Hoshiarpur News: ਪਹਾੜੀ ਖਿਸਕਣ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਮਾਰਗ ਬੰਦ, ਸੜਕ 'ਤੇ ਲੱਗਾ ਲੰਬਾ ਜਾਮ