Ludhiana News: ਔਰਤ ਨੇ ਪਤੀ ਤੋਂ ਮੰਗੀ ਦਵਾਈ, ਉਹ ਨਾ ਉਠਿਆ ਤਾਂ ਕਟਰ ਨਾਲ ਗਲਾ ਵੱਢ ਕੇ ਕੀਤਾ ਕਤਲ
Ludhiana News: ਔਰਤ ਨੇ ਆਪਣੀ ਧੀ ਦੀ ਸਿਹਤ ਵਿਗੜਨ ’ਤੇ ਪਤੀ ਤੋਂ ਦਵਾਈ ਮੰਗੀ ਸੀ, ਪਰ ਉਹ ਉੱਠਿਆ ਨਹੀਂ। ਇਸ ਮਗਰੋਂ ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਪਤਨੀ ਨੇ ਗੁੱਸੇ ’ਚ ਕਢਾਈ ਵਾਲੇ ਕਟਰ ਨਾਲ ਉਸ ਦਾ ਕਤਲ ਕਰ ਦਿੱਤਾ।
Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਪਤੀ ਦਾ ਕਤਲ ਕਰ ਦਿੱਤੀ ਹੈ। ਔਰਤ ਨੇ ਆਪਣੀ ਧੀ ਦੀ ਸਿਹਤ ਵਿਗੜਨ ’ਤੇ ਪਤੀ ਤੋਂ ਦਵਾਈ ਮੰਗੀ ਸੀ, ਪਰ ਉਹ ਉੱਠਿਆ ਨਹੀਂ। ਇਸ ਮਗਰੋਂ ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਪਤਨੀ ਨੇ ਗੁੱਸੇ ’ਚ ਕਢਾਈ ਵਾਲੇ ਕਟਰ ਨਾਲ ਉਸ ਦਾ ਕਤਲ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬ ਲੁਧਿਆਣਾ ਦੇ ਨੂਰਵਾਲਾ ਰੋਡ ਖੇਤਰ ’ਚ ਇੱਕ ਔਰਤ ਨੇ ਘੇਰੂਲ ਝਗੜੇ ਦੌਰਾਨ ਆਪਣੇ ਪਤੀ ਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੌਰਵ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮ ਮਹਿਲਾ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
Byju Loss: ਸਭ ਤੋਂ ਵੱਡੀ ਘਾਟੇ ਵਾਲਾ ਸਟਾਰਟਅੱਪ ਬਣ ਗਿਆ Byju's , 8245 ਕਰੋੜ ਰੁਪਏ ਤੱਕ ਪਹੁੰਚਿਆ ਅੰਕੜਾ
ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਔਰਤ ਨੇ ਆਪਣੀ ਧੀ ਦੀ ਸਿਹਤ ਵਿਗੜਨ ’ਤੇ ਗੌਰਵ ਤੋਂ ਦਵਾਈ ਮੰਗੀ ਸੀ, ਪਰ ਉਹ ਨਹੀਂ ਉੱਠਿਆ। ਇਸ ਮਗਰੋਂ ਦੋਹਾਂ ਵਿਚਾਲੇ ਝਗੜਾ ਹੋ ਗਿਆ ਤੇ ਸੋਨਮ ਨੇ ਗੁੱਸੇ ’ਚ ਉਸ ’ਤੇ ਕਢਾਈ ਵਾਲੇ ਕਟਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਗਰਦਨ ਦੇ ਪਿਛਲੇ ਪਾਸੇ ਕਟਰ ਲੱਗਣ ਕਾਰਨ ਗਲ ਵੱਢਿਆ ਗਿਆ ਤੇ ਗੌਰਵ ਖੂਨ ਨਾਲ ਲੱਥਪੱਥ ਹੋ ਗਿਆ। ਗੌਰਵ ਕਢਾਈ ਦਾ ਕੰਮ ਕਰਦਾ ਸੀ ਤੇ ਉਸ ਦਾ ਸੋਨਮ ਨਾਲ ਵਿਆਹ ਲਗਪਗ 12 ਸਾਲ ਪਹਿਲਾਂ ਹੋਇਆ ਸੀ।
ਉਨ੍ਹਾਂ ਦਾ 11 ਸਾਲ ਦਾ ਪੁੱਤਰ ਤੇ ਡੇਢ ਸਾਲ ਦੀ ਧੀ ਹੈ। ਦੋਵਾਂ ਵਿਚਾਲੇ ਹਮੇਸ਼ਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ। ਪਤਾ ਲੱਗਾ ਹੈ ਕਿ ਦੇਰ ਰਾਤ ਦੋਵਾਂ ਵਿਚਾਲੇ ਝਗੜਾ ਹੋਇਆ ਸੀ ਤੇ ਝਗੜੇ ਮਗਰੋਂ ਗੌਰਵ ਸੌਂ ਗਿਆ। ਇਸ ਦੌਰਾਨ ਉਨ੍ਹਾਂ ਦੀ ਬੇਟੀ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਸੋਨਮ ਨੇ ਗੌਰਵ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਗੌਰਵ ਨਹੀਂ ਉੱਠਿਆ।
ਇਸ ਕਾਰਨ ਦੋਵਾਂ ਵਿਚਾਲੇ ਅੱਜ ਝਗੜਾ ਹੋਰ ਵਧ ਗਿਆ। ਇਸ ਗੱਲ ਨੂੰ ਲੈ ਕੇ ਜਦੋਂ ਦੋਵੇਂ ਇਕ-ਦੂਜੇ ਨਾਲ ਹੱਥੋਪਾਈ ਕਰਨ ਲੱਗੇ ਤਾਂ ਔਰਤ ਨੇ ਉਥੇ ਪਿਆ ਕਟਰ ਚੁੱਕ ਕੇ ਉਸ ਦੀ ਗਰਦਨ ’ਤੇ ਮਾਰਿਆ। ਜ਼ਖ਼ਮ ਛੋਟਾ ਸੀ ਪਰ ਜ਼ਿਆਦਾ ਖ਼ੂਨ ਵਗਣ ਕਾਰਨ ਉਸ ਦੀ ਹਾਲਤ ਵਿਗੜ ਗਈ।
ਇਸ ਮਗਰੋਂ ਉਸ ਦਾ ਵੱਡਾ ਭਰਾ ਉਸ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।