Ludhiana News: ਪੁੱਤ ਤੇ ਨੂੰਹ ਨੂੰ ਵਿਦੇਸ਼ ਭੇਜਣ ਲਈ ਮਕਾਨ ਗਹਿਣੇ ਰੱਖ ਕੇ ਲਿਆ 28 ਲੱਖ ਦਾ ਕਰਜ਼ਾ, ਏਜੰਟ ਨੇ ਜਾਅਲੀ ਵੀਜ਼ੇ ਰਾਹੀਂ ਕੁਝ ਠੱਗਿਆ
Ludhiana News: ਲੁਧਿਆਣਾ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਟ ਨੇ 28 ਲੱਖ ਰੁਪਏ ਲੈ ਕੇ ਜਾਅਲੀ ਵੀਜ਼ਾ ਦੇ ਦਿੱਤਾ।
Ludhiana News: ਲੁਧਿਆਣਾ ਵਿੱਚ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਟ ਨੇ 28 ਲੱਖ ਰੁਪਏ ਲੈ ਕੇ ਜਾਅਲੀ ਵੀਜ਼ਾ ਦੇ ਦਿੱਤਾ। ਪਰਿਵਾਰ ਨੇ ਮਕਾਨ ਗਿਰਵੀ ਰੱਖ ਕੇ ਪੈਸੇ ਦਿੱਤੇ ਸਨ। ਤਕਰੀਬਨ ਇੱਕ ਸਾਲ ਬਾਅਦ ਮਾਮਲਾ ਦਰਜ ਹੋਇਆ ਹੈ। ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਜਾਂਚ ਕਰਨ ਮਗਰੋਂ ਬਣਦੀ ਕਾਰਵਾਈ ਕੀਤੀ ਜਾਏਗੀ।
ਦੱਸ ਦਈਏ ਕਿ ਵੱਡੀ ਗਿਣਤੀ ਵਿੱਚ ਲੋਕ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਜਾਣਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਕੁਝ ਨੌਜਵਾਨ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਮਕਾਨ ਨੂੰ ਗਿਰਵੀ ਰੱਖ ਕੇ 28 ਲੱਖ ਰੁਪਏ ਏਜੰਟ ਨੂੰ ਦਿੱਤੇ ਤੇ ਧੋਖੇ ਦਾ ਸ਼ਿਕਾਰ ਹੋ ਗਏ।
ਏਜੰਟ ਨੇ ਜਾਅਲੀ ਵੀਜ਼ਾ ਦਿਖਾ ਕੇ ਪਰਿਵਾਰ ਤੋਂ 28 ਲੱਖ ਰੁਪਏ ਲੈ ਲਏ ਤੇ ਪਰਿਵਾਰ ਨੂੰ ਗੁਮਰਾਹ ਕੀਤਾ। ਇਸ ਦੇ ਲਗਪਗ ਇੱਕ ਸਾਲ ਤੋਂ ਬਾਅਦ ਵੱਖ-ਵੱਖ ਅਫਸਰਾਂ ਦੇ ਦਰਵਾਜ਼ੇ ਖੜਕਾਉਣ ਮਗਰੋਂ ਏਜੰਟ ਖਿਲਾਫ ਐਫਆਈਆਰ ਦਰਜ ਹੋਈ ਹੈ। ਇਸ ਨੂੰ ਲੈ ਕੇ ਜਦੋਂ ਸਾਡੀ ਟੀਮ ਨੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪੀੜਤ ਪਰਿਵਾਰ ਨੇ ਵੱਡੇ ਖੁਲਾਸੇ ਕੀਤੇ।
ਪੀੜਤ ਦੇ ਪਿਤਾ ਨੇ ਦੱਸਿਆ ਕਿ ਆਪਣੇ ਬੇਟੇ ਤੇ ਨੂੰਹ ਨੂੰ ਵਿਦੇਸ਼ ਭੇਜਣ ਵਾਸਤੇ ਉਨ੍ਹਾਂ ਨੇ ਇੱਕ ਬੈਂਕ ਤੋਂ 18 ਲੱਖ ਰੁਪਏ ਕਰਜ਼ਾ ਲਿਆ ਸੀ ਤੇ 10 ਲੱਖ ਰੁਪਿਆ ਰਿਸ਼ਤੇਦਾਰਾਂ ਤੋਂ ਵਿਆਜ ਤੇ ਫੜ ਕੇ ਦਿੱਤਾ ਸੀ ਤਾਂ ਜੋ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕੇ ਪਰ ਏਜੰਟ ਧੋਖੇ ਨੇ ਸਭ ਕੁਝ ਖੋਹ ਲਿਆ ਤੇ ਮਜਬੂਰੀਵੱਸ ਕਰਜੇ ਦੀਆਂ ਕਿਸ਼ਤਾਂ ਭਰ ਰਹੇ ਹਨ।
ਪੀੜਤ ਪਰਿਵਾਰ ਨੇ ਆਪਣੇ ਲਈ ਇਨਸਾਫ਼ ਦੀ ਮੰਗ ਕੀਤੀ ਹੈ, ਉੱਥੇ ਹੀ ਸਰਕਾਰ ਨੂੰ ਅਜਿਹੇ ਏਜੰਟਾਂ ਉੱਪਰ ਨਕੇਲ ਪਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਹੋਰ ਨੋਜਵਾਨਾਂ ਦੇ ਭਵਿੱਖ ਨਾਲ ਨਾ ਖੇਡ ਸਕਣ। ਉਨ੍ਹਾਂ ਨੇ ਕਿਹਾ ਕਿ ਉਹ ਇਕੱਲੇ ਹੀ ਧੋਖੇ ਦਾ ਸ਼ਿਕਾਰ ਨਹੀਂ ਹੋਏ ਸਗੋਂ ਹੋਰ 12 ਲੋਕ ਵੀ ਧੋਖੇ ਦਾ ਸ਼ਿਕਾਰ ਹੋ ਚੁੱਕੇ ਹਨ।