Ludhiana: ਬੇਖੌਫ਼ ਹੋ ਰਹੇ ਨੇ ਅਪਰਾਧੀ, ਕਾਰੋਬਾਰੀ ਦੇ ਦਫਤਰ 'ਚ ਹਥਿਆਰਾਂ ਨਾਲ ਕੀਤੀ ਲੁੱਟ, ਪੁਲਿਸ ਜਾਂਚ 'ਚ ਜੁਟੀ
ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਕਾਰੋਬਾਰੀ ਦਾ ਡਰੀਮ ਸਿਟੀ ਨਾਮ ਦਾ ਰੀਅਲ ਅਸਟੇਟ ਦਫ਼ਤਰ ਹੈ। ਜਿੱਥੇ ਪੰਜ ਦੋਸ਼ੀਆਂ ਨੇ ਬੰਦੂਕ ਦੀ ਨੋਕ 'ਤੇ 88 ਹਜ਼ਾਰ ਦੀ ਨਕਦੀ ਲੁੱਟ ਲਈ।
Ludhiana News: ਲੁਧਿਆਣਾ ਵਿੱਚ ਪੁਲਿਸ ਪ੍ਰਸ਼ਾਸਨ ਦੀ ਚੌਕਸੀ ਦੇ ਬਾਵਜੂਦ ਲੁਟੇਰੇ ਨਿਡਰ ਹਨ। ਹੁਸੈਨਪੁਰਾ 'ਚ ਮੋਬਾਇਲ ਸ਼ਾਪ ਸੰਚਾਲਕ ਤੋਂ ਲੁੱਟ ਦਾ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਮਿਹਰਬਾਨ ਇਲਾਕੇ 'ਚ ਸਥਿਤ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦੇ ਦਫਤਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਹ ਘਟਨਾ ਦੁਪਹਿਰ 2 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ ਲੱਡੂ ਦਾ ਪਿੰਡ ਨੂਰਵਾਲਾ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਨੇੜੇ ਡਰੀਮ ਸਿਟੀ ਨਾਮ ਦਾ ਰੀਅਲ ਅਸਟੇਟ ਦਫ਼ਤਰ ਹੈ। ਜਿੱਥੇ ਪੰਜ ਦੋਸ਼ੀਆਂ ਨੇ ਬੰਦੂਕ ਦੀ ਨੋਕ 'ਤੇ 88 ਹਜ਼ਾਰ ਦੀ ਨਕਦੀ ਲੁੱਟ ਲਈ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮੈਨੇਜਰ ਨੂੰ ਮਿਲੀ। ਬਾਅਦ 'ਚ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ।।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਬਵੇਜਾ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮੈਨੇਜਰ ਵਿਵੇਕ ਤੋਂ ਮਿਲੀ, ਜਿਸ ਨੇ ਦੱਸਿਆ ਕਿ ਉਹ ਦਫਤਰ 'ਚ ਲੜਕੇ ਨਾਲ ਬੈਠਾ ਚਾਹ ਪੀ ਰਿਹਾ ਸੀ। ਦੁਪਹਿਰ ਦੇ ਸਮੇਂ ਦੋ ਬਾਈਕ 'ਤੇ ਸਵਾਰ ਹੋ ਕੇ ਪੰਜ ਲੁਟੇਰੇ ਦਫਤਰ 'ਚ ਦਾਖਲ ਹੋਏ, ਜਿਨ੍ਹਾਂ 'ਚ ਦੋ ਕੋਲ ਬੰਦੂਕ, ਤੇ ਤੇਜ਼ਧਾਰ ਹਥਿਆਰ ਸਨ । ਜਿਨ੍ਹਾਂ ਨੇ 88 ਹਜ਼ਾਰ ਦੀ ਨਕਦੀ ਲੁੱਟੀ ਅਤੇ ਬਾਅਦ ਵਿੱਚ ਉੱਥੋਂ ਫ਼ਰਾਰ ਹੋ ਗਏ।
ਡੀਸੀਪੀ ਵਰਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਅਤੇ ਐਸਐਚਓ ਮੇਹਰਬਾਨ ਦਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮੌਕੇ ਦੀ ਜਾਂਚ ਕੀਤੀ ਗਈ ਅਤੇ ਸ਼ਿਕਾਇਤਕਰਤਾਵਾਂ ਅਨੁਸਾਰ ਘਟਨਾ ਦੁਪਹਿਰ 2 ਤੋਂ 2.15 ਵਜੇ ਦੇ ਦਰਮਿਆਨ ਵਾਪਰੀ। ਦਫ਼ਤਰ ਵਿੱਚ ਵਿਵੇਕ ਅਤੇ ਦਵਿੰਦਰ ਨਾਮ ਦੇ ਦੋ ਵਿਅਕਤੀ ਮੌਜੂਦ ਸਨ। ਉਦੋਂ ਹੀ ਚਾਰ-ਪੰਜ ਨੌਜਵਾਨ ਹਥਿਆਰਾਂ ਸਮੇਤ ਆਏ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਅਗਲੇਰੀ ਜਾਂਚ ਵਿੱਚ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ, ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਕਾਬੂ ਕਰ ਲਿਆ ਜਾਵੇਗਾ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।