(Source: ECI/ABP News)
ਖੇਡਾਂ ਵਤਨ ਪੰਜਾਬ ਦੀਆਂ ਦੇ ਸਮਾਪਤੀ ਸਮਾਰੋਹ ਵਿਚ ਪੁੱਜੇ ਭਗਵੰਤ ਮਾਨ
Ludhiana News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਾਂ ਵਤਨ ਪੰਜਾਬੀ ਦੀਆਂ ਦੇ ਸਮਾਪਤੀ ਸਮਾਰੋਹ ਵਿੱਚ ਪੁੱਜੇ।
![ਖੇਡਾਂ ਵਤਨ ਪੰਜਾਬ ਦੀਆਂ ਦੇ ਸਮਾਪਤੀ ਸਮਾਰੋਹ ਵਿਚ ਪੁੱਜੇ ਭਗਵੰਤ ਮਾਨ Bhagwant mann arrived at the closing ceremony of the Punjab Games ਖੇਡਾਂ ਵਤਨ ਪੰਜਾਬ ਦੀਆਂ ਦੇ ਸਮਾਪਤੀ ਸਮਾਰੋਹ ਵਿਚ ਪੁੱਜੇ ਭਗਵੰਤ ਮਾਨ](https://feeds.abplive.com/onecms/images/uploaded-images/2022/11/17/99879ee44fed838448d8a30e01f66fbd1668698014506447_original.jpg?impolicy=abp_cdn&imwidth=1200&height=675)
Ludhiana News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਾਂ ਵਤਨ ਪੰਜਾਬੀ ਦੀਆਂ ਦੇ ਸਮਾਪਤੀ ਸਮਾਰੋਹ ਵਿੱਚ ਪੁੱਜੇ। ਇਸ ਮੌਕੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਖੇਡ ਮੰਤਰੀ ਮੀਤ ਹੇਅਰ ਵੀ ਮੌਜੂਦ ਸਨ।
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਅੰਦਰ ਖੇਡ ਸੱਭਿਆਚਾਰ ਮੁੜ ਸੁਰਜੀਤ ਕਰਨ ਵਿਚ ਕਾਮਯਾਬ ਹੋਈਆ ਹਨ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ 3 ਲੱਖ ਖਿਡਾਰੀਆਂ ਨੇ ਹਿੱਸਾ ਲਿਆ, ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਖੇਡਾਂ ਹਰ ਸਾਲ ਕਰਵਾਈਆਂ ਜਾਣਗੀਆਂ।
ਭਗਵੰਤ ਨੇ ਟਵਿਟ ਕਰਦਿਆਂ ਲਿਖਿਆ ਕਿ 'ਪੰਜਾਬ ‘ਚ ਸਾਲਾਂ ਬਾਅਦ ਖੇਡਾਂ ਦੇ ਖੇਤਰ ‘ਚ ਦੁਬਾਰਾ ਰੌਣਕਾਂ ਪਰਤੀਆਂ ਨੇ…ਪਹਿਲੀ ਵਾਰ ਅਜਿਹੀਆਂ ਖੇਡਾਂ ਦਾ ਸਮਾਗਮ ਪੰਜਾਬ ‘ਚ ਕਰਵਾਇਆ ਗਿਆ…ਪਹਿਲੀ ਵਾਰ 9961 ਜੇਤੂ ਖਿਡਾਰੀਆਂ ਦੇ ਖਾਤੇ ‘ਚ DBT ਰਾਹੀਂ ₹6.85 Cr. ਦੀ ਇਨਾਮ ਰਾਸ਼ੀ ਟਰਾਂਸਫਰ ਕੀਤੀ ਗਈ… ਪੰਜਾਬ ਦੀ ਖੇਡਾਂ ‘ਚ ਗੁਆਚੀ ਸ਼ਾਨ ਦੁਬਾਰਾ ਬਹਾਲ ਕਰਨ ਲਈ ਮੇਰੀ ਸਰਕਾਰ ਵਚਨਬੱਧ ਹੈ…'
ਪੰਜਾਬ ‘ਚ ਸਾਲਾਂ ਬਾਅਦ ਖੇਡਾਂ ਦੇ ਖੇਤਰ ‘ਚ ਦੁਬਾਰਾ ਰੌਣਕਾਂ ਪਰਤੀਆਂ ਨੇ…ਪਹਿਲੀ ਵਾਰ ਅਜਿਹੀਆਂ ਖੇਡਾਂ ਦਾ ਸਮਾਗਮ ਪੰਜਾਬ ‘ਚ ਕਰਵਾਇਆ ਗਿਆ…ਪਹਿਲੀ ਵਾਰ 9961 ਜੇਤੂ ਖਿਡਾਰੀਆਂ ਦੇ ਖਾਤੇ ‘ਚ DBT ਰਾਹੀਂ ₹6.85 Cr. ਦੀ ਇਨਾਮ ਰਾਸ਼ੀ ਟਰਾਂਸਫਰ ਕੀਤੀ ਗਈ…
— Bhagwant Mann (@BhagwantMann) November 17, 2022
ਪੰਜਾਬ ਦੀ ਖੇਡਾਂ ‘ਚ ਗੁਆਚੀ ਸ਼ਾਨ ਦੁਬਾਰਾ ਬਹਾਲ ਕਰਨ ਲਈ ਮੇਰੀ ਸਰਕਾਰ ਵਚਨਬੱਧ ਹੈ… pic.twitter.com/I1VwZcWZFK
Viral Video: ਸੱਪਾਂ ਦੇ ਝੁੰਡ ਨੂੰ ਹੱਥਾਂ ਨਾਲ ਸੁੱਟਦਾ ਨਜ਼ਰ ਆਇਆ ਵਿਅਕਤੀ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)