(Source: Poll of Polls)
ਲੁਧਿਆਣਾ ਬਣਿਆ Los Angeles ! ਅੱਧੀ ਰਾਤ ਨੂੰ ਸੜਕਾਂ 'ਤੇ ਲੱਗੀਆਂ ਰੇਸਾਂ, ਘਸਾਏ ਗਏ ਗੱਡੀਆਂ ਦੇ ਟਾਇਰ, ਪੁਲਿਸ ਨੇ ਕੱਟੇ ਚਲਾਨ
ਪੁਲਿਸ ਅਧਿਕਾਰੀਆਂ ਨੇ ਕਾਰ ਜਾਂ ਬਾਈਕ ਰੇਸ ਕਰਵਾਉਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਸਟੰਟ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਹ ਨਾ ਸਿਰਫ਼ ਗੈਰ-ਕਾਨੂੰਨੀ ਹੈ ਬਲਕਿ ਉਨ੍ਹਾਂ ਦੀ ਜਾਨ ਲਈ ਵੀ ਖਤਰਾ ਹੈ।
Punjab News: ਲੁਧਿਆਣਾ ਦੀਆਂ ਸੜਕਾਂ 'ਤੇ ਰਾਤ ਵੇਲੇ ਕਾਰ ਰੇਸਿੰਗ ਦੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸਾਊਥ ਸਿਟੀ ਰੋਡ ਤੇ ਲਾਡੋਵਾਲ ਨੇੜੇ ਦੀ ਹੈ। ਇਸ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਇੱਕ ਕਾਰ ਦਾ ਚਲਾਨ ਕਰਕੇ ਉਸ ਨੂੰ ਜ਼ਬਤ ਕਰ ਲਿਆ ਹੈ।
ਵੀਡੀਓ 'ਚ ਨੌਜਵਾਨ ਰੇਸ ਦੀ ਤਿਆਰੀ ਕਰ ਰਹੇ ਕਾਰਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ, ਜਦਕਿ ਦੂਜੇ ਵੀਡੀਓ 'ਚ ਦੋ ਕਾਰਾਂ ਰੇਸ ਕਰਦੇ ਨਜ਼ਰ ਆ ਰਹੇ ਹਨ। ਕਈ ਲੋਕ ਇਸ ਦੌੜ ਦੀ ਵੀਡੀਓ ਬਣਾ ਰਹੇ ਹਨ। ਇੱਕ ਵਿਅਕਤੀ ਸੜਕ ਦੇ ਵਿਚਕਾਰ ਖੜ੍ਹਾ ਹੈ ਤੇ ਟਾਈਮਰ 'ਤੇ ਨਜ਼ਰ ਰੱਖ ਰਿਹਾ ਹੈ। ਇਹ ਵੀਡੀਓ 2-3 ਦਿਨ ਪੁਰਾਣੀ ਦੱਸੀ ਜਾ ਰਹੀ ਹੈ। ਟ੍ਰੈਫਿਕ ਪੁਲਿਸ ਨੇ ਇੱਕ ਕਾਰ ਦੀ ਪਛਾਣ ਕਰ ਲਈ ਹੈ। ਕਾਰ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।
ਇਸ ਬਾਬਤ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਨੌਜਵਾਨ ਕਾਰ ਸਟੰਟ ਤੇ ਰੇਸਿੰਗ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਜਿਹਾ ਕਿੱਥੇ ਹੋ ਰਿਹਾ ਹੈ ਪਰ ਕੁਝ ਕਾਰਾਂ ਦੀਆਂ ਨੰਬਰ ਪਲੇਟਾਂ ਲੁਧਿਆਣਾ ਦੀਆਂ ਲੱਗਦੀਆਂ ਹਨ। ਪੁਲਿਸ ਨੇ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੇ ਸਕੱਤਰ ਤੋਂ ਉਨ੍ਹਾਂ ਕਾਰਾਂ ਦੇ ਵੇਰਵੇ ਮੰਗੇ ਹਨ। ਵੇਰਵੇ ਹਾਸਲ ਕਰਨ ਤੋਂ ਬਾਅਦ ਪੁਲਿਸ ਨੌਜਵਾਨਾਂ ਨੂੰ ਵੀ ਟਰੇਸ ਕਰੇਗੀ। ਫਿਲਹਾਲ ਇਕ ਕਾਰ ਦਾ ਚਲਾਨ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਾਰ ਜਾਂ ਬਾਈਕ ਰੇਸ ਕਰਵਾਉਣ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਸਟੰਟ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਹ ਨਾ ਸਿਰਫ਼ ਗੈਰ-ਕਾਨੂੰਨੀ ਹੈ ਬਲਕਿ ਉਨ੍ਹਾਂ ਦੀ ਜਾਨ ਲਈ ਵੀ ਖਤਰਾ ਹੈ।
ਟ੍ਰੈਫਿਕ ਪੁਲਸ ਜ਼ੋਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਕਾਰ ਰੇਸਿੰਗ ਦੀ ਵੀਡੀਓ ਜਾਰੀ ਹੋਈ ਤਾਂ ਟ੍ਰੈਫਿਕ ਪੁਲਸ ਨੇ ਕਾਰ ਦੀ ਨੰਬਰ ਪਲੇਟ ਰਾਹੀਂ ਇਸ ਨੂੰ ਟਰੇਸ ਕੀਤਾ। ਕਾਰ ਦਾ ਨੰਬਰ PB91C200 ਹੈ। ਕਾਰ ਮਾਲਕ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਚਲਾਨ ਜਾਰੀ ਕੀਤਾ ਗਿਆ। ਹੁਣ ਇਹ ਅਦਾਲਤ 'ਤੇ ਨਿਰਭਰ ਕਰਦਾ ਹੈ ਕਿ ਉਹ ਉਸ 'ਤੇ ਕਿੰਨਾ ਜੁਰਮਾਨਾ ਲਗਾਉਂਦੀ ਹੈ।