(Source: ECI/ABP News)
Samrala news: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਔਰਤ ਦੇ ਵੱਢੇ ਗਏ ਦੋਵੇਂ ਪੈਰ
Ludhiana news: ਸਮਰਾਲਾ ‘ਚ ਦਵਾਈ ਲੈ ਕੇ ਵਾਪਸ ਆ ਰਹੀ ਇੱਕ ਬਜ਼ੁਰਗ ਔਰਤ ਘੁਲਾਲ ਟੋਲ ਪਲਾਜ਼ਾ ਨੇੜੇ ਚਾਈਨਾ ਡੋਰ ਦੀ ਸ਼ਿਕਾਰ ਹੋ ਗਈ।
![Samrala news: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਔਰਤ ਦੇ ਵੱਢੇ ਗਏ ਦੋਵੇਂ ਪੈਰ china dor cuts old lady both foots in samrala admitted in hospital Samrala news: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਔਰਤ ਦੇ ਵੱਢੇ ਗਏ ਦੋਵੇਂ ਪੈਰ](https://feeds.abplive.com/onecms/images/uploaded-images/2024/02/14/3ef5bfe98bc4284fdcdc56ce16b406061707916042292647_original.png?impolicy=abp_cdn&imwidth=1200&height=675)
Ludhiana news: ਸਮਰਾਲਾ ‘ਚ ਦਵਾਈ ਲੈ ਕੇ ਵਾਪਸ ਆ ਰਹੀ ਇੱਕ ਬਜ਼ੁਰਗ ਔਰਤ ਘੁਲਾਲ ਟੋਲ ਪਲਾਜ਼ਾ ਨੇੜੇ ਚਾਈਨਾ ਡੋਰ ਦੀ ਸ਼ਿਕਾਰ ਹੋ ਗਈ। ਦੱਸ ਦਈਏ ਕਿ ਬਜ਼ੁਰਗ ਔਰਤ ਦੇ ਪੈਰਾਂ ‘ਚ ਡੋਰ ਲਿਪਟ ਗਈ ਜਿਸ ਕਰਕੇ ਬਜ਼ੁਰਗ ਮਹਿਲਾ ਦੇ ਦੋਵੇਂ ਪੈਰ ਵੱਢੇ ਗਏ, ਜਿਸ ਨੂੰ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ।
ਜਿੱਥੇ ਡਾਕਟਰ ਨੇ ਦੱਸਿਆ ਕਿ ਬਜ਼ੁਰਗ ਔਰਤ ਦੇ ਇੱਕ ਪੈਰ ਵਿੱਚ ਗੰਭੀਰ ਕੱਟ ਲੱਗਿਆ ਹੋਇਆ ਹੈ ਅਤੇ ਡੋਰ ਨਾਲ ਪੈਰ ਦੀ ਨਸ ਵੀ ਵੱਢੀ ਗਈ ਜਿਸ ਕਰਕੇ ਲਗਾਤਾਰ ਖੂਨ ਨਿਕਲ ਰਿਹਾ ਹੈ। ਖੂਨ ਨੂੰ ਰੋਕਣ ਲਈ ਅੱਠ ਟਾਂਕੇ ਲਗਾਉਣੇ ਪਏ। ਇਸ ਦੀ ਜਾਣਕਾਰੀ ਤੁਰੰਤ ਐਸਐਚਓ ਸਮਰਾਲਾ ਰਾਓ ਵਰਿੰਦਰ ਸਿੰਘ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ: Punjab news: ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ- ਡਾ. ਬਲਬੀਰ ਸਿੰਘ
ਜਦੋਂ ਥਾਣਾ ਮੁਖੀ ਰਾਓ ਵਰਿੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਡੇ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਚਾਈਨਾ ਡੋਰ ਨੂੰ ਲੈ ਕੇ ਸਮਰਾਲਾ ਇਲਾਕੇ ਵਿੱਚ ਮੁਨਿਆਦੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਸਖ਼ਤ ਹਿਦਾਇਤ ਦਿੱਤੀ ਗਈ ਹੈ ਕਿ ਜੇ ਕੋਈ ਵੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਦੋਂ ਬਜ਼ੁਰਗ ਔਰਤ ਨਾਲ ਵਾਪਰੀ ਘਟਨਾ ਨੂੰ ਲੈਕੇ ਥਾਣਾ ਮੁਖੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸਮਰਾਲੇ ਤੋਂ ਬਾਹਰ ਘੁਲਾਲ ਟੋਲ ਪਲਾਜ਼ਾ ਦੇ ਕੋਲ ਦੀ ਦੱਸੀ ਜਾ ਰਹੀ ਹੈ, ਪਰ ਫਿਰ ਵੀ ਮੈਂ ਉੱਥੇ ਜਾ ਕੇ ਦੇਖਾਂਗਾ ਅਤੇ ਜੋ ਵੀ ਬਣਦੀ ਕਾਰਵਾਈ ਹੈ, ਉਹ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Farmers Protest: ਪੰਜਾਬ ਦੇ ਕਿਸਾਨ ਭਰਾਵਾਂ ਨੂੰ ਖਰੋਚ ਵੀ ਆਈ ਤਾਂ ਬੱਚਾ-ਬੱਚਾ ਸੜਕਾਂ 'ਤੇ ਹੋਏਗਾ...ਹਰਿਆਣਾ ਦੇ ਕਿਸਾਨਾਂ ਦੀ ਚੇਤਾਵਨੀ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)