(Source: ECI/ABP News/ABP Majha)
GRP ਦੇ CIA ਵੱਲੋਂ ਨਕਸਲੀ ਇਲਾਕੇ ਤੋਂ ਅਫ਼ੀਮ ਲਿਆ ਕੇ ਸੂਬੇ 'ਚ ਵੇਚਣ ਵਾਲੇ ਦਾ ਪਰਦਾਫਾਸ਼
ਨਸ਼ਾ ਤਸਕਰ ਅਫਰੋਜ਼ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਲਿਆ ਕੇ ਸੂਬੇ ਵਿੱਚ ਵੇਚ ਚੁੱਕਾ ਹੈ।
ਲੁਧਿਆਣਾ: ਜੀਆਰਪੀ ਦੇ ਸੀਆਈਏ ਸਟਾਫ ਵੱਲੋਂ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਇੱਕ ਅਜਿਹੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨਕਸਲੀ ਇਲਾਕੇ ਤੋਂ ਅਫ਼ੀਮ ਲਿਆ ਕੇ ਪੰਜਾਬ ਦੇ ਵਿੱਚ ਵੇਚਦਾ ਸੀ।
ਲੁਧਿਆਣਾ ਜੀਆਰਪੀ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਰਿਕਵਰੀ ਹੈ, ਮੁਲਜ਼ਮ ਨੂੰ ਮਾਲ ਗੋਦਾਮ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਚੁੱਪ ਚਾਪ ਬੈਗ ਲੈ ਕੇ ਜਾ ਰਿਹਾ ਸੀ ਜਦੋਂ ਜੀਆਰਪੀ ਵੱਲੋਂ ਪਹਿਲਾਂ ਹੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਸੀ ਸ਼ੱਕ ਹੋਣ ਤੇ ਮੁਲਜ਼ਮ ਨੂੰ ਪੁੱਛਗਿੱਛ ਕੀਤੀ ਗਈ ਅਤੇ ਉਸ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੀ ਵੱਡੀ ਰਿਕਵਰੀ ਹੋਈ।
ਨਸ਼ਾ ਤਸਕਰ ਅਫਰੋਜ਼ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪਹਿਲਾਂ ਵੀ ਝਾਰਖੰਡ ਤੋਂ ਅਫ਼ੀਮ ਲਿਆ ਕੇ ਸੂਬੇ ਵਿੱਚ ਵੇਚ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਲਵਿੰਦਰ ਸਿੰਘ ਐੱਸ ਐੱਚਓ ਨੇ ਦੱਸਿਆ ਕਿ ਮੁਲਜ਼ਮ ਨੇ ਬਿਆਸ ਨੇੜੇ ਕਿਸੇ ਨੂੰ ਇਹ ਅਫ਼ੀਮ ਪਹਿਲਾਂ ਸਪਲਾਈ ਕੀਤੀ ਸੀ ਅਤੇ ਉਸ ਨੇ ਮੁੜ ਤੋਂ ਵਡੀ ਤਦਾਦ ਵਿੱਚ ਇਹ ਅਫ਼ੀਮ ਮੰਗਾਈ ਸੀ ਜਿਸ ਨੂੰ ਡਿਲੀਵਰੀ ਦੇਣ ਲਈ ਮੁਲਜ਼ਮ ਆਇਆ ਸੀ ਪਰ ਜੀਆਰਪੀ ਨੇ ਉਸ ਨੂੰ ਕਾਬੂ ਕਰ ਲਿਆ।
ਲੁਧਿਆਣਾ ਸਟੇਸ਼ਨ ਤੋਂ ਮੁਲਜ਼ਮ ਨੇ ਬੱਸ ਰਾਹੀਂ ਅੱਗੇ ਪਹੁੰਚਣਾ ਸੀ। ਹੁਣ ਮੁਲਜ਼ਮ ਦੇ ਅਗਲੇ ਲਿੰਕ ਅਤੇ ਨੈਟਵਰਕ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਰੇਲਵੇ ਤੋਂ ਇਨ੍ਹੀਂ ਵੱਡੀ ਤਦਾਦ ਵਿੱਚ ਨਸ਼ਾ ਸਪਲਾਈ ਲਈ ਵਰਤਣਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਸਟੇਸ਼ਨ ਉੱਤੇ ਰੋਜ਼ਾਨਾ ਚੈਕਿੰਗ ਨਹੀਂ ਹੁੰਦੀ।
ਇਹ ਵੀ ਪੜ੍ਹੋ: Ludhiana News: ਮੈਦਾਨ 'ਚ ਕੈਪਟਨ ਦੀ ਧੀ ਜੈਇੰਦਰ, ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖਿਲਾਫ ਭੜਕੀ, ਅੰਮ੍ਰਿਤਪਾਲ ਸਿੰਘ ਵਿਰੁੱਧ ਮੰਗੀ ਕਾਰਵਾਈ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।