ਕਾਂਗਰਸੀ ਆਗੂ ਦੀ ਹਾਰਟ ਅਟੈਕ ਨਾਲ ਹੋਈ ਮੌਤ, ਰਸਤੇ 'ਚ ਹੀ ਤੋੜਿਆ ਦਮ
Ludhiana News: ਲੁਧਿਆਣਾ ਦੇ ਸਮਰਾਲਾ ਵਿੱਚ ਕਾਂਗਰਸੀ ਆਗੂ ਸੰਨੀ ਦੁਆ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

Ludhiana News: ਲੁਧਿਆਣਾ ਦੇ ਸਮਰਾਲਾ ਵਿੱਚ ਕਾਂਗਰਸੀ ਆਗੂ ਸੰਨੀ ਦੁਆ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 40 ਸਾਲਾ ਸੰਨੀ ਦੁਆ ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਉਪ ਪ੍ਰਧਾਨ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਨ। ਜਾਣਕਾਰੀ ਅਨੁਸਾਰ ਸੰਨੀ ਦੁਆ ਸਮਰਾਲਾ ਵਿੱਚ ਇੱਕ ਮੋਬਾਈਲ ਸ਼ੋਅਰੂਮ ਚਲਾਉਂਦੇ ਸਨ।
ਅੱਜ ਉਹ ਆਪਣੇ ਸ਼ੋਅਰੂਮ ਵਿੱਚ ਬੈਠੇ ਸਨ, ਅਚਾਨਕ ਉਨ੍ਹਾਂ ਦੀ ਖਰਾਬ ਹੋਣ ਲੱਗ ਪਈ, ਫਿਰ ਇੱਕ ਨਿਜੀ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਇਹ ਮੇਜਰ ਹਾਰਟ ਅਟੈਕ ਦੀ ਨਿਸ਼ਾਨੀ ਹੈ। ਛੇਤੀ ਹੀ ਕਿਸੇ ਵੱਡੇ ਹਸਪਤਾਲ ਜਾਣਾ ਹੋਵੇਗਾ, ਉਹ ਆਪਣਾ ਸਮਾਨ ਅਤੇ ਪੈਸੇ ਲੈਕੇ ਪਰਿਵਾਰ ਵਾਲਿਆਂ ਨਾਲ ਨਿਕਲੇ। ਉਹ ਲੁਧਿਆਣਾ ਦੇ ਫੋਰਟਿਸ ਹਸਪਤਾਲ ਜਾ ਰਹੇ ਸਨ, ਜਿੱਥੇ ਰਸਤੇ ਵਿਚ ਉਨ੍ਹਾਂ ਨੂੰ ਨੀਲੋਂ ਕੋਲ ਉਲਟੀ ਆਈ ਅਤੇ ਹਸਪਤਾਲ ਪਹੁੰਚਦਿਆਂ ਤੱਕ ਉਨ੍ਹਾਂ ਦੀ ਮੌਤ ਹੋ ਗਈ






















