ਪੜਚੋਲ ਕਰੋ
Advertisement
Ludhiana News : ਮਾਲਕ ਨੂੰ ਪਸੰਦ ਨਹੀਂ ਆਇਆ ਕੋਰੀਅਰ ,ਕੋਰੀਅਰ ਡਿਲੀਵਰੀ ਬੁਆਏ ਨਾਲ ਕੀਤੀ ਕੁੱਟਮਾਰ
Ludhiana News : ਲੁਧਿਆਣਾ ਦੀ ਪੰਚਸ਼ੀਲ ਕਲੋਨੀ ਵਿੱਚ ਕੋਰੀਅਰ ਡਿਲੀਵਰੀ ਬੁਆਏ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
Ludhiana News : ਲੁਧਿਆਣਾ ਦੀ ਪੰਚਸ਼ੀਲ ਕਲੋਨੀ ਵਿੱਚ ਕੋਰੀਅਰ ਡਿਲੀਵਰੀ ਬੁਆਏ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਨੌਜਵਾਨ ਦੀ ਸਿਰਫ ਇਸ ਲਈ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਜੋ ਕੋਰੀਅਰ ਲੈ ਕੇ ਆਇਆ ਸੀ ਉਸ ਦੇ ਮਾਲਕ ਨੂੰ ਕੋਰੀਅਰ ਪਸੰਦ ਨਹੀਂ ਆਇਆ ਸੀ। ਇਸ ਕਾਰਨ ਉਕਤ ਵਿਅਕਤੀ ਨੇ ਕੋਰੀਅਰ ਬੁਆਏ ਨੂੰ ਪੈਸੇ ਨਹੀਂ ਦਿੱਤੇ।
ਇਹ ਵੀ ਪੜ੍ਹੋ : SIT ਨੇ 2 ਸਾਬਕਾ ਡੀਆਈਜੀ ਸਮੇਤ ਤਿੰਨ ਅਧਿਕਾਰੀਆਂ ਤੋਂ ਕੀਤੀ ਪੁੱਛਗਿੱਛ , ਸਿਹਤ ਕਾਰਨਾਂ ਕਰਕੇ ਪੇਸ਼ ਨਹੀਂ ਹੋਏ ਸੈਣੀ
ਮਿਲੀ ਜਾਣਕਾਰੀ ਅਨੁਸਾਰ ਕੋਰੀਅਰ ਡਿਲੀਵਰੀ ਬੁਆਏ ਦਾ ਨਾਂ ਸ਼ਾਮ ਹੈ ਅਤੇ ਕੋਰੀਅਰ ਵਾਲੇ ਲੜਕੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਦਾ ਨਾਂ ਹਰਸ਼ਦੀਪ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਆਪਣੇ ਸਾਥੀਆਂ ਨੂੰ ਮੌਕੇ 'ਤੇ ਬੁਲਾਇਆ ਅਤੇ ਕੋਰੀਅਰ ਬੁਆਏ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਅਤੇ ਜ਼ਖਮੀ ਕੋਰੀਅਰ ਬੁਆਏ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਇਸ ਦੌਰਾਨ ਹਮਲਾਵਰਾਂ ਵਿੱਚੋਂ ਇੱਕ ਨੇ ਰਿਵਾਲਵਰ ਕੱਢ ਕੇ ਲਹਿਰਾ ਦਿੱਤਾ। ਪਹਿਲਾਂ ਤਾਂ ਪੁਲੀਸ ਮਾਮਲੇ ਤੋਂ ਟਾਲਾ ਵੱਟਦੀ ਨਜ਼ਰ ਆਈ ਪਰ ਜਦੋਂ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਪੁਲੀਸ ਨੂੰ ਬਣਦੀ ਕਾਰਵਾਈ ਕਰਨ ਲਈ ਅੱਗੇ ਆਉਣਾ ਪਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement