Ludhiana News: ਓਵਰ ਫਲੋਅ ਹੋ ਕੇ ਦੋਰਾਹਾ ਨਹਿਰ ਟੁੱਟੀ, ਰਿਹਾਇਸ਼ੀ ਤੇ ਫੌਜੀ ਖੇਤਰਾਂ 'ਚ ਵੜਿਆ ਪਾਣੀ
ਹਾਸਲ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 4 ਵਜੇ ਦੋਰਾਹਾ ਨਹਿਰ ਦਾ ਵੱਡਾ ਕਿਨਾਰਾ ਫੌਜੀ ਖੇਤਰ ਕੋਲ ਟੁੱਟ ਗਿਆ। ਇਸ ਕਾਰਨ ਪਾਣੀ ਦਾ ਤੇਜ਼ ਵਹਾਅ ਨਾਲ ਲੱਗਦੇ ਰਿਹਾਇਸ਼ੀ ਖੇਤਰ ਤੇ ਫੌਜੀ ਖੇਤਰ ਵੱਲ ਚਲਾ ਗਿਆ।
Ludhiana News: ਬਾਰਸ਼ ਲੁਧਿਆਣਾ ਜ਼ਿਲ੍ਹੇ ਅੰਦਰ ਵੀ ਕਹਿਰ ਮਚਾ ਰਹੀ ਹੈ। ਦੋਰਾਹਾ ਵਿੱਚ ਨਹਿਰ ਟੁੱਟਣ ਕਾਰਨ ਪਾਣੀ ਇੱਥੋਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪਹੁੰਚ ਗਿਆ। ਨਹਿਰ ਦੇ ਨਾਲ ਲੱਗਦੇ ਫੌਜੀ ਖੇਤਰ ਵਿੱਚ ਵੀ ਪਾਣੀ ਭਰ ਗਿਆ। ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਫ਼ੌਜ ਦੀ ਮਦਦ ਨਾਲ ਜੇਸੀਬੀ ਤੇ ਹੋਰ ਮਸ਼ੀਨਰੀ ਬੁਲਾ ਕੇ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ।
ਹਾਸਲ ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 4 ਵਜੇ ਦੋਰਾਹਾ ਨਹਿਰ ਦਾ ਵੱਡਾ ਕਿਨਾਰਾ ਫੌਜੀ ਖੇਤਰ ਕੋਲ ਟੁੱਟ ਗਿਆ। ਇਸ ਕਾਰਨ ਪਾਣੀ ਦਾ ਤੇਜ਼ ਵਹਾਅ ਨਾਲ ਲੱਗਦੇ ਰਿਹਾਇਸ਼ੀ ਖੇਤਰ ਤੇ ਫੌਜੀ ਖੇਤਰ ਵੱਲ ਚਲਾ ਗਿਆ। ਦੱਸ ਦਈਏ ਕਿ ਸਿਸਵਾਂ ਦਰਿਆ ਵਿੱਚ ਪਾੜ ਪੈਣ ਤੋਂ ਬਾਅਦ ਦੋਰਾਹਾ ਨਹਿਰ ਵਿੱਚ ਪਾਣੀ ਵਧ ਗਿਆ। ਨਹਿਰ ਵਿੱਚ ਪਾਣੀ ਓਵਰਫਲੋ ਹੋਣ ਕਾਰਨ ਦੋਰਾਹਾ ਵਿੱਚ ਇਹ ਨਹਿਰ ਟੁੱਟ ਗਈ।
ਦੱਸ ਦਈਏ ਕਿ ਲਗਪਗ ਪੂਰਾ ਸ਼ਹਿਰ ਤੇ ਕਈ ਪਿੰਡ ਇਸ ਨਹਿਰ ਦੇ ਕੰਢੇ ਵਸੇ ਹੋਏ ਹਨ। ਨਹਿਰ ਟੁੱਟਣ ਤੋਂ ਬਾਅਦ ਇੱਥੋਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਮੌਕੇ ’ਤੇ ਪੁੱਜਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰੋਕ ਕੇ ਕੋਈ ਖ਼ਤਰਾ ਨਾ ਹੋਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ।
ਇਸ ਨਹਿਰ ਦੇ ਕੰਢੇ ਅਕਸਰ ਫੌਜ ਦੇ ਸਿਖਲਾਈ ਕੈਂਪ ਲਗਾਏ ਜਾਂਦੇ ਹਨ। ਇਸੇ ਲਈ ਆਮ ਤੌਰ 'ਤੇ ਇੱਥੇ ਬਚਾਅ ਲਈ ਫੌਜ ਦੀ ਤਿਆਰੀ ਰਹਿੰਦੀ ਹੈ। ਹੁਣ ਨਹਿਰ ਟੁੱਟਣ ਤੋਂ ਬਾਅਦ ਫੌਜ ਵੀ ਬਚਾਅ ਕਾਰਜਾਂ ਵਿੱਚ ਜੁੱਟ ਗਈ। ਟੁੱਟੇ ਕੰਢੇ 'ਤੇ ਬੰਨ੍ਹ ਬਣਾਇਆ ਜਾ ਰਿਹਾ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਅੰਦਰ ਹੜ੍ਹ ਰੋਕੂ ਪ੍ਰਬੰਧਾਂ ਤੇ ਆਮ ਲੋਕਾਂ ਤੱਕ ਰਾਹਤ ਪਹੁੰਚਾਉਣ ਦੇ ਮਾਮਲੇ ਵਿੱਚ ਸਮਰਾਲਾ ਸਬ ਡਵੀਜ਼ਨ ਦੇ ਇੱਕ ਅਧਿਕਾਰੀ ਵੱਲੋਂ ਵਰਤੀ ਗਈ ਲਾਪ੍ਰਵਾਹੀ ਮਹਿੰਗੀ ਪੈ ਗਈ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸਮਰਾਲਾ ਦਫ਼ਤਰ ਕਾਨੂੰਨ ਸਵਰਨਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ।
ਇਹ ਕਾਰਵਾਈ ਸਬ ਡਵੀਜ਼ਨਲ ਮੈਜਿਸਟ੍ਰੇਟ ਸਮਰਾਲਾ ਕੁਲਦੀਪ ਬਾਵਾ ਦੀ ਰਿਪੋਰਟ ਦੇ ਆਧਾਰ ਤੇ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਸਵਰਨਜੀਤ ਸਿੰਘ ਕਾਨੂੰਗੋ ਵੱਲੋਂ ਕੁਦਰਤੀ ਆਫਤ ਨਾਲ ਨਿਪਟਣ ਲਈ ਲਗਾਈ ਗਈ ਡਿਊਟੀ ਦੇ ਬਾਵਜੂਦ ਉਹ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਹੋਇਆ। ਇਸ ਕਾਰਨ ਕੁਦਰਤੀ ਆਫਤ ਨਾਲ ਨਿਪਟਣ ਲਈ ਲੋੜੀਂਦੇ ਸਾਮਾਨ ਨੂੰ ਹਾਸਲ ਕਰਨ ਵਿੱਚ ਦੇਰੀ ਹੋਈ।