ਪੜਚੋਲ ਕਰੋ

Punjab News: 2 ਸਕੂਲਾਂ ‘ਚ ਸਿੱਖਿਆ ਵਿਭਾਗ ਵੱਲੋਂ ਦਬਿਸ਼, ਇਕ ਕਮਰੇ ‘ਚ ਚੱਲ ਰਿਹਾ ਸੀ..., ਤੁਰੰਤ ਨੋਟਿਸ ਹੋਇਆ ਜਾਰੀ

ਰਾਈਟ ਟੂ ਐਜੂਕੇਸ਼ਨ ਅਧੀਨ ਨਿੱਜੀ ਸਕੂਲਾਂ ਨੂੰ ਮਿਲੀ ਸਥਾਈ ਮਾਨਤਾ ਤੋਂ ਬਾਅਦ ਇਹ ਵੇਖਣ ਲਈ ਕਿ ਸਕੂਲ ਕਿੰਨੇ ਪੱਧਰ ਤੱਕ ਇਸ ਦੇ ਨਿਯਮਾਂ ਨੂੰ ਲਾਗੂ ਕਰ ਰਹੇ ਹਨ, ਡੀ.ਈ.ਓ. ਵੱਲੋਂ ਅਚਾਨਕ ਚੈੱਕਿੰਗ ਕੀਤੀ ਗਈ...

ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ। ਰਾਈਟ ਟੂ ਐਜੂਕੇਸ਼ਨ ਅਧੀਨ ਨਿੱਜੀ ਸਕੂਲਾਂ ਨੂੰ ਮਿਲੀ ਸਥਾਈ ਮਾਨਤਾ ਤੋਂ ਬਾਅਦ ਇਹ ਵੇਖਣ ਲਈ ਕਿ ਸਕੂਲ ਕਿੰਨੇ ਪੱਧਰ ਤੱਕ ਇਸ ਦੇ ਨਿਯਮਾਂ ਨੂੰ ਲਾਗੂ ਕਰ ਰਹੇ ਹਨ, ਡੀ.ਈ.ਓ. ਐਲੀਮੈਂਟਰੀ ਰਵਿੰਦਰ ਕੌਰ ਅਤੇ ਉਨ੍ਹਾਂ ਦੀ ਟੀਮ 22 ਅਪ੍ਰੈਲ ਨੂੰ ਗਰਾਊਂਡ ਚੈਕਿੰਗ ਉੱਤੇ ਉਤਰੀ। ਇਸ ਦੌਰਾਨ ਟੀਮ ਉਸ ਵੇਲੇ ਹੈਰਾਨ ਰਹਿ ਗਈ ਜਦੋਂ ਟਿੱਬਾ ਰੋਡ 'ਤੇ ਚੈਕਿੰਗ ਕਰਦੇ ਸਮੇਂ ਉਹਨਾਂ ਨੇ "ਸਾਰਥਕ ਅਕੈਡਮੀ" ਨਾਮਕ ਇੱਕ ਸਕੂਲ 'ਚ ਦਾਖਲ ਹੋ ਕੇ ਦੇਖਿਆ। ਟੀਮ ਨੇ ਪਾਇਆ ਕਿ ਇਹ ਅਕੈਡਮੀ ਨਾ ਤਾਂ ਯੂ-ਡਾਈਸ ਕੋਡ ਰਜਿਸਟਰ ਹੈ ਅਤੇ ਨਾ ਹੀ RTE ਅਧੀਨ ਕੋਈ ਮਾਨਤਾ ਪ੍ਰਾਪਤ ਹੈ। ਇਕੋ ਕਮਰੇ ਵਿੱਚ 3 ਕਲਾਸਾਂ ਦੇ ਵਿਦਿਆਰਥੀਆਂ ਨੂੰ ਇੱਕ ਹੀ ਅਧਿਆਪਕ ਪੜ੍ਹਾ ਰਿਹਾ ਸੀ। ਸਭ ਤੋਂ ਹੈਰਾਨੀਜਨਕ ਗੱਲ ਇਹ ਸੀ ਕਿ ਕਲਾਸਰੂਮ ਵਿੱਚ ਕੋਈ ਸਥਾਈ ਬਲੈਕਬੋਰਡ ਵੀ ਨਹੀਂ ਸੀ।

ਪੂਰੀ ਚੈੱਕਿੰਗ ਦੀ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾਈ ਗਈ

ਟੀਮ ਵੱਲੋਂ ਇਸ ਅਕੈਡਮੀ ਦੀ ਬਕਾਇਦਾ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਪੰਜਾਬ ਕੇਸਰੀ ਨੇ ਮੰਗਲਵਾਰ ਨੂੰ ਇਸ ਸਕੂਲ ਬਾਰੇ ਵੱਡੀ ਖ਼ਬਰ ਛਾਪੀ ਸੀ ਕਿ ਕਿਵੇਂ ਕੁਝ ਇਲਾਕਿਆਂ ‘ਚ RTE (ਰਾਈਟ ਟੂ ਐਜੂਕੇਸ਼ਨ) ਦੀ ਮਾਨਤਾ ਤੋਂ ਬਿਨਾਂ ਸਕੂਲ ਚਲ ਰਹੇ ਹਨ, ਪਰ ਅੱਜ ਤੱਕ ਕਿਸੇ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਮਾਮਲੇ ਵੱਲ ਧਿਆਨ ਦੇਣ ਦੀ ਜ਼ਹਿਮਤ ਨਹੀਂ ਉਠਾਈ ਸੀ। ਡੀਈਓ ਦੀ ਟੀਮ ਨੇ ਸ਼ਹਿਰ ਦੇ ਕਈ ਇਲਾਕਿਆਂ ‘ਚ ਸਕੂਲ ਚੈੱਕ ਕਰਕੇ ਉਥੇ RTE ਦੇ ਨਿਯਮਾਂ ਦੀ ਹਕੀਕਤ ਜਾਣੀ।

 ਨੋਟਿਸ ਕੀਤੇ ਜਾਰੀ

ਡੀਈਓ ਨੇ ਟਿਬਾ ਰੋਡ, ਸ਼ੇਰਾ ਕਾਲੋਨੀ ਵਿੱਚ ਚੱਲ ਰਹੀ "ਸਾਰਥਕ ਅਕੈਡਮੀ" ਅਤੇ ਇੱਕ ਹੋਰ ਸਕੂਲ ਦਾ ਆਚਾਨਕ ਨਿਰੀਖਣ ਕਰਨ ਤੋਂ ਬਾਅਦ ਦੋਵੇਂ ਸਕੂਲਾਂ ਨੂੰ ਨੋਟਿਸ ਜਾਰੀ ਕਰਕੇ ਦੋ ਦਿਨਾਂ ਅੰਦਰ ਜਵਾਬ ਮੰਗਿਆ ਹੈ। ਡੀਈਓ ਰਵਿੰਦਰ ਕੌਰ ਨੇ ਦੱਸਿਆ ਕਿ ਨਿਰੀਖਣ ਦੌਰਾਨ ਟੀਮ ਨੇ ਵੇਖਿਆ ਕਿ ਸਾਰਥਕ ਅਕੈਡਮੀ ਪਿਛਲੇ ਚਾਰ ਸਾਲਾਂ ਤੋਂ ਬਿਨਾਂ ਕਿਸੇ ਵਿਭਾਗੀ ਮਾਨਤਾ ਦੇ ਚੱਲ ਰਹੀ ਹੈ, ਜਦਕਿ ਫਿਊਚਰ ਬਿਲਡਰ ਸਕੂਲ ਲਗਭਗ ਇੱਕ ਸਾਲ ਤੋਂ ਬਿਨਾਂ ਮਾਨਤਾ ਦੇ ਕੰਮ ਕਰ ਰਿਹਾ ਹੈ। ਸਾਰਥਕ ਅਕੈਡਮੀ ਵਿੱਚ ਨਰਸਰੀ ਤੋਂ ਲੈ ਕੇ 7ਵੀਂ ਕਲਾਸ ਤੱਕ ਕਰੀਬ 96 ਵਿਦਿਆਰਥੀ ਪੜ੍ਹ ਰਹੇ ਹਨ, ਜਦਕਿ ਫਿਊਚਰ ਬਿਲਡਰ ਸਕੂਲ ਵਿੱਚ 20 ਬੱਚੇ ਬਿਨਾਂ ਕਿਸੇ ਪ੍ਰਸ਼ਿਕਸ਼ਿਤ ਅਧਿਆਪਕ ਦੇ ਪੜ੍ਹ ਰਹੇ ਹਨ।

ਸਿੱਖਿਆ ਵਿਭਾਗ ਨੇ ਸਾਫ਼ ਕੀਤਾ ਹੈ ਕਿ ਇਹ ਆਰ.ਟੀ.ਈ. ਐਕਟ 2009 ਦੀ ਧਾਰਾ 18(1) ਦਾ ਸਿੱਧਾ ਉਲੰਘਣ ਹੈ, ਜਿਸ ਦੇ ਤਹਿਤ ਕੋਈ ਵੀ ਸਕੂਲ ਬਿਨਾਂ ਮਾਨਤਾ ਦੇ ਨਹੀਂ ਚਲਾਇਆ ਜਾ ਸਕਦਾ। ਇਸ ਐਕਟ ਦੀ ਧਾਰਾ 18(5) ਦੇ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਸਕੂਲ ਦੇ ਸੰਚਾਲਕਾਂ ‘ਤੇ ₹1 ਲੱਖ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।

ਇਸ ਹਵਾਲੇ ਵਿੱਚ "ਸਾਰਥਕ ਅਕੈਡਮੀ" ਦੇ ਪ੍ਰਿੰਸੀਪਲ ਜਾਂ ਮੈਨੇਜਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ‘ਚ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਲਿਖਤੀ ਰੂਪ ‘ਚ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਵਿਭਾਗ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਨਿਯਤ ਸਮੇਂ ਤੱਕ ਜਵਾਬ ਨਾ ਮਿਲਿਆ ਤਾਂ ਸਕੂਲ ਪ੍ਰਬੰਧਕ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਟਾਪ ਹੈਡਲਾਈਨ

ਲੁਧਿਆਣਾ ਦੇ ਨਾਮੀਂ ਫਾਈਵ ਸਟਾਰ ਹੋਟਲ 'ਚ Raid, ਬੈਂਕ ਟੀਮਾਂ ਖੰਗਾਲ ਰਹੀਆ ਰਿਕਾਰਡ, ਮਾਲਕ ਸਾਬਕਾ MLA, AAP ਛੱਡ ਕਾਂਗਰਸ ਦਾ ਫੜਿਆ ਸੀ ਹੱਥ
ਲੁਧਿਆਣਾ ਦੇ ਨਾਮੀਂ ਫਾਈਵ ਸਟਾਰ ਹੋਟਲ 'ਚ Raid, ਬੈਂਕ ਟੀਮਾਂ ਖੰਗਾਲ ਰਹੀਆ ਰਿਕਾਰਡ, ਮਾਲਕ ਸਾਬਕਾ MLA, AAP ਛੱਡ ਕਾਂਗਰਸ ਦਾ ਫੜਿਆ ਸੀ ਹੱਥ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਨਵੇਂ ਅਧਿਕਾਰੀਆਂ ਦੀ ਹੋਈ ਤਾਇਨਾਤੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਨਵੇਂ ਅਧਿਕਾਰੀਆਂ ਦੀ ਹੋਈ ਤਾਇਨਾਤੀ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ; ਸੜਕ ਵਿਚਾਲੇ ਮਾਰੀਆਂ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਲੁਧਿਆਣਾ 'ਚ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ; ਸੜਕ ਵਿਚਾਲੇ ਮਾਰੀਆਂ ਗੋਲੀਆਂ

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ
Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Embed widget