ਇਸ ਸਰਕਾਰੀ ਮਹਿਕਮੇ 'ਚ ਹੋਏਗੀ ਵੱਡੀ ਭਰਤੀ, CM ਮਾਨ ਦਾ ਵੱਡਾ ਫੈਸਲਾ!
PSPCL ‘ਚ 2017 ਤੋਂ ਸਪੋਰਟਸ ਸੈੱਲ ਬੰਦ ਸੀ, ਜਿਸਨੂੰ ਹੁਣ ਪੰਜਾਬ ਸਰਕਾਰ ਵਲੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਹ ਭਰਤੀ ਖੁਦ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੱਡਾ ਫੈਸਲਾ CM ਮਾਨ...

Recruitment in PSPCL: ਪੰਜਾਬ ਸਰਕਾਰ ਨੇ ਬਿਜਲੀ ਵਿਭਾਗ ‘ਚ ਵੱਡੀ ਭਰਤੀਆਂ ਦਾ ਐਲਾਨ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਸਰਕਾਰ PSPCL ‘ਚ ਖਿਡਾਰੀਆਂ ਨੂੰ ਸਪੋਰਟਸ ਕੋਟੇ ਹੇਠ ਨੌਕਰੀਆਂ ਦੇਣ ਜਾ ਰਹੀ ਹੈ। ਇਸ ਤਹਿਤ ਲਗਭਗ 60 ਖਿਡਾਰੀਆਂ ਨੂੰ PSPCL ‘ਚ ਭਰਤੀ ਕੀਤਾ ਜਾਵੇਗਾ।
ਸਪੋਰਟਸ ਸੈੱਲ ਬੰਦ ਕਰ ਦਿੱਤਾ ਸੀ, ਹੁਣ ਪੰਜਾਬ ਸਰਕਾਰ ਵੱਲੋਂ ਮੁੜ ਕੀਤਾ ਚਾਲੂ
ਦੱਸਣਯੋਗ ਹੈ ਕਿ PSPCL ‘ਚ 2017 ਤੋਂ ਸਪੋਰਟਸ ਸੈੱਲ ਬੰਦ ਸੀ, ਜਿਸਨੂੰ ਹੁਣ ਪੰਜਾਬ ਸਰਕਾਰ ਵਲੋਂ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਹ ਭਰਤੀ ਖੁਦ ਵਿਭਾਗ ਦੇ ਮੰਤਰੀ ਹਰਭਜਨ ਸਿੰਘ ETO ਵਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ‘ਤੇ ਲਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਜਲਦੀ ਜਾਰੀ ਕੀਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ‘ਚ ਦੱਸਿਆ ਜਾਵੇਗਾ ਕਿ ਭਰਤੀ ਕਿਹੜਿਆਂ ਅਹੁਦਿਆਂ ਲਈ ਹੋਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ PSPCL ਦਾ ਸਪੋਰਟਸ ਵਿੰਗ 1973 ਵਿੱਚ ਬਣਾਇਆ ਗਿਆ ਸੀ, ਪਰ 2017 ਵਿੱਚ ਕਾਂਗਰਸ ਸਰਕਾਰ ਦੌਰਾਨ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਨੇ ਹੁਣ ਇਸਨੂੰ ਮੁੜ ਚਾਲੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਲ ਇੰਡੀਆ ਇਲੈਕਟ੍ਰਿਸਿਟੀ ਕੰਟਰੋਲ ਬੋਰਡ ਦੇ ਤਹਿਤ ਖੇਡਾਂ ਆਯੋਜਿਤ ਕੀਤੀਆਂ ਗਈਆਂ ਹਨ, ਜਿਸ ਵਿੱਚ ਪੰਜਾਬ ਨੇ ਵੀ ਹਿੱਸਾ ਲਿਆ ਹੈ। ਪੰਜਾਬ ਸਰਕਾਰ ਸਪੋਰਟਸ ਸੈੱਲ ਵਿੱਚ 60 ਨਵੇਂ ਖਿਡਾਰੀਆਂ ਨੂੰ ਭਰਤੀ ਕਰੇਗੀ। ਇਹ ਖਿਡਰੀਆਂ ਦੇ ਭਵਿੱਖ ਦੇ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਕਦਮ ਹੈ। ਇਸ ਐਲਾਨ ਤੋਂ ਬਾਅਦ ਖਿਡਾਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















