ਪੜਚੋਲ ਕਰੋ

Ludhiana News : ਕਰਜ਼ੇ ਤੇ ਆਰਥਿਕ ਤੰਗੀ ਦੇ ਚੱਲਦਿਆਂ ਦੋ ਮੌਤਾਂ, ਇੱਕ ਨੇ ਕੀਤੀ ਖੁਦਕਸ਼ੀ ਤੇ ਦੂਜੇ ਦੀ ਘਰੋਂ ਮਿਲੀ ਲਾਸ਼

Ludhiana News: ਸਮਰਾਲਾ ਦੇ ਪਿੰਡ ਦੀਵਾਲਾ ਵਿਖੇ ਆਰਥਿਕ ਤੰਗੀ ਨਾਲ ਜੂਝ ਰਹੇ ਇੱਕ ਵਿਅਕਤੀ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਮੁੜਨ ’ਤੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇੱਕ ਹੋਰ ਦੂਜੇ ਮਾਮਲੇ ਵਿੱਚ ਪਿੰਡ ਲੋਪੋਂ

Ludhiana News: ਸਮਰਾਲਾ ਦੇ ਪਿੰਡ ਦੀਵਾਲਾ ਵਿਖੇ ਆਰਥਿਕ ਤੰਗੀ ਨਾਲ ਜੂਝ ਰਹੇ ਇੱਕ ਵਿਅਕਤੀ ਵੱਲੋਂ ਕਰਜ਼ੇ ਦੀਆਂ ਕਿਸ਼ਤਾਂ ਨਾ ਮੁੜਨ ’ਤੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇੱਕ ਹੋਰ ਦੂਜੇ ਮਾਮਲੇ ਵਿੱਚ ਪਿੰਡ ਲੋਪੋਂ ਵਿਖੇ ਘਰ ’ਚ ਇੱਕਲੇ ਰਹਿੰਦੇ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਲਾਸ਼ ਪੁਲਿਸ ਨੂੰ ਮਿਲੀ ਹੈ।

ਪਹਿਲਾ ਮਾਮਲਾ ਨੇੜਲੇ ਪਿੰਡ ਦੀਵਾਲਾ ਦਾ ਹੈ, ਜਿੱਥੇ ਲੰਬੇ ਸਮੇਂ ਤੋਂ ਆਰਥਿਕ ਤੰਗੀ ਤੇ ਕਰਜ਼ੇ ਦੇ ਬੋਝ ਨਾਲ ਜੁਝ ਰਹੇ 50 ਸਾਲਾ ਵਿਅਕਤੀ ਕੁਲਵੰਤ ਸਿੰਘ ਨੇ ਅੱਜ ਆਪਣੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕੁਲਵੰਤ ਸਿੰਘ ਕਈ ਸਾਲ ਵਿਦੇਸ਼ ਵਿੱਚ ਰਹਿ ਕੇ ਆਇਆ ਸੀ। ਇੱਥੇ ਆ ਕੇ ਉਸ ਨੇ ਆਪਣਾ ਕੰਮ ਕੀਤਾ ਪਰ ਉਸ ਦੀ ਦੁਕਾਨ ਕਈ ਵਾਰ ਫੇਲ ਹੋ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਝੱਖੜ ਨੇ ਮਚਾਈ ਤਬਾਹੀ, ਬਿਜਲੀ ਦੇ ਖੰਬੇ ਪੁੱਟ ਸੁੱਟੇ, ਕਈ ਇਲਾਕਿਆਂ 'ਚ ਬਿਜਲੀ ਸਪਲਾਈ ਠੱਪ

ਇਸ ਤੋਂ ਬਾਅਦ ਉਹ ਕਰਜ਼ੇ ਵਿਚ ਡੁੱਬ ਗਿਆ ਤੇ ਹੁਣ ਕਿਸ਼ਤਾਂ ਵੀ ਵਾਪਸ ਨਹੀਂ ਹੋ ਰਹੀਆਂ ਸਨ। ਇਸ ਕਰਕੇ ਕੁਲਵੰਤ ਸਿੰਘ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਤੇ ਉਸ ਕੋਲੋਂ ਘਰ ਦਾ ਖਰਚਾ ਵੀ ਨਹੀਂ ਚਲਾਇਆ ਜਾ ਰਿਹਾ ਸੀ। ਇਸ ਦੇ ਚੱਲਦੇ ਉਸ ਨੇ ਇਹ ਖੌਫ਼ਨਾਕ ਕਦਮ ਚੁੱਕ ਲਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ਵਿੱਚ ਲੈਂਦੇ ਹੋਏ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ।

ਦੂਜੇ ਮਾਮਲਾ ਸਮਰਾਲਾ ਦੇ ਨੇੜਲੇ ਪਿੰਡ ਲੋਪੋਂ ਵਿਖੇ ਆਪਣੀ ਘਰਵਾਲੀ ਨਾਲ ਤਲਾਕ ਹੋਣ ਮਗਰੋਂ ਘਰ ਵਿੱਚ ਹੀ ਇੱਕਲੇ ਰਹਿੰਦੇ ਚਰਨਜੀਤ ਸਿੰਘ ਨਾਮਕ ਵਿਅਕਤੀ ਦੀ ਲਾਸ਼ ਉਸ ਦੇ ਘਰ ਵਿਚੋਂ ਬਰਾਮਦ ਹੋਈ ਹੈ। ਇਸ ਵਿਅਕਤੀ ਦੀ ਭੇਦਭਰੀ ਹਾਲਤ ਵਿੱਚ ਹੋਈ ਮੌਤ ਦਾ ਖੁਲਾਸਾ ਪਿੰਡ ਵਾਸੀਆਂ ਨੂੰ ਉਸ ਦੇ ਘਰ ਵਿਚੋਂ ਬਦਬੂ ਆਉਣ ਮਗਰੋਂ ਹੋਇਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਚਰਨਜੀਤ ਸਿੰਘ ਦਾ 6 ਸਾਲ ਪਹਿਲਾ ਤਲਾਕ ਹੋ ਚੁੱਕਾ ਸੀ ਅਤੇ ਉਸ ਦੀ ਘਰਵਾਲੀ ਅਤੇ ਬੱਚੇ ਖੰਨਾ ਵਿਖੇ ਰਹਿੰਦੇ ਸਨ ਪ੍ਰੰਤੂ ਬੱਚੇ ਅਕਸਰ ਉਸ ਨੂੰ ਮਿਲਣ ਅਤੇ ਉਸ ਦੀ ਦੇਖਭਾਲ ਕਰਨ ਲਈ ਆਉਂਦੇ ਰਹਿੰਦੇ ਸਨ। ਕਾਫੀ ਸਮੇਂ ਤੋਂ ਬੀਮਾਰ ਰਹਿਣ ਕਾਰਨ ਉਸ ਦੇ ਬੱਚੇ ਉਸ ਦਾ ਇਲਾਜ ਵੀ ਕਰਵਾ ਰਹੇ ਸਨ ਪਰ ਅਚਾਨਕ ਉਸ ਦੀ ਘਰ ਵਿਚ ਇੰਝ ਹੋਈ ਮੌਤ ਭੇਤ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਫਿਲਹਾਲ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
Advertisement
ABP Premium

ਵੀਡੀਓਜ਼

Partap Bajwa| ਮੁੱਖ ਮੰਤਰੀ ਵਿਧਾਨ ਸਭਾ ਤੋਂ ਕਿਉਂ ਗੈਰ ਹਾਜ਼ਰ? ਪ੍ਰਤਾਪ ਬਾਜਵਾ ਦਾ ਵੱਡਾ ਖੁਲਾਸਾ|Abp sanjha|PunjabJagjit Singh Dhallewal| ਡੱਲੇਵਾਲ ਦੀ ਹਾਲਤ ਗੰਭੀਰ, ਸਾਈਲੈਂਟ ਅਟੈਕ ਦਾ ਖਤਰਾ! | Kisaan| Farmer Protest | AbpSukhpal Khaira | ਸਪੀਕਰ 'ਤੇ ਵਰ੍ਹੇ ਖਹਿਰਾ, Jagtar Singh Tara| 16 ਸਾਲ ਪੁਰਾਣੇ ਕਤਲ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ, RSS ਲੀਡਰ ਰੁਲਦਾ ਸਿੰਘ ਕਤਲ ਮਾਮਲਾ|abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਦੇਸ਼ ਦੀ 'ਅਰਥਵਿਵਸਥਾ' ਚਲਾਉਣ ਵਾਲੇ ਸ਼ਰਾਬੀਆਂ ਲਈ ਵੱਡਾ ਤੋਹਫ਼ਾ ! 1 ਬੋਤਲ ਨਾਲ 1 ਮੁਫ਼ਤ, ਪਿਆਕੜਾਂ ਨੇ ਡੱਬੇ ਖ਼ਰੀਦ ਕੇ ਲਿਆਂਦੀ ਝੜੀ
ਦੇਸ਼ ਦੀ 'ਅਰਥਵਿਵਸਥਾ' ਚਲਾਉਣ ਵਾਲੇ ਸ਼ਰਾਬੀਆਂ ਲਈ ਵੱਡਾ ਤੋਹਫ਼ਾ ! 1 ਬੋਤਲ ਨਾਲ 1 ਮੁਫ਼ਤ, ਪਿਆਕੜਾਂ ਨੇ ਡੱਬੇ ਖ਼ਰੀਦ ਕੇ ਲਿਆਂਦੀ ਝੜੀ
ਛੋਟੇ ਕੱਪੜੇ ਪਾਉਣ ਨਾਲ ਸੱਪ ਅਤੇ ਬਿੱਛੂ...9 ਸਾਲ ਦੀ ਬੱਚੀ ਦੇ Science Project ਨੇ ਖੜ੍ਹਾ ਕਰ’ਤਾ ਹੰਗਾਮਾ, ਸਾਰੇ ਪਾਸੇ ਹੋ ਰਹੀ ਨਿੰਦਾ, ਪੜ੍ਹੋ ਪੂਰਾ ਮਾਮਲਾ
ਛੋਟੇ ਕੱਪੜੇ ਪਾਉਣ ਨਾਲ ਸੱਪ ਅਤੇ ਬਿੱਛੂ...9 ਸਾਲ ਦੀ ਬੱਚੀ ਦੇ Science Project ਨੇ ਖੜ੍ਹਾ ਕਰ’ਤਾ ਹੰਗਾਮਾ, ਸਾਰੇ ਪਾਸੇ ਹੋ ਰਹੀ ਨਿੰਦਾ, ਪੜ੍ਹੋ ਪੂਰਾ ਮਾਮਲਾ
32 ਲੱਖ ਮੁਸਲਮਾਨਾਂ ਨੂੰ ਈਦ ਦੇ ਮੌਕੇ ‘ਤੇ ਭਾਜਪਾ ਦਾ ਤੋਹਫਾ, ਕੀਤਾ ਵੱਡਾ ਐਲਾਨ
32 ਲੱਖ ਮੁਸਲਮਾਨਾਂ ਨੂੰ ਈਦ ਦੇ ਮੌਕੇ ‘ਤੇ ਭਾਜਪਾ ਦਾ ਤੋਹਫਾ, ਕੀਤਾ ਵੱਡਾ ਐਲਾਨ
ਪੰਜਾਬੀ ਨੌਜਵਾਨਾਂ ਦਾ ਕੁੱਲੂ 'ਚ ਨਵਾਂ ਕਾਂਡ ! ਅੱਧੀ ਰਾਤ ਨੂੰ ਖਾਣਾ ਨਾ ਮਿਲਣ ਕਰਕੇ ਹੋਟਲ ਮਾਲਕ ਦੀ ਕੀਤੀ ਕੁੱਟਮਾਰ, ਹਿਮਾਚਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਪੰਜਾਬੀ ਨੌਜਵਾਨਾਂ ਦਾ ਕੁੱਲੂ 'ਚ ਨਵਾਂ ਕਾਂਡ ! ਅੱਧੀ ਰਾਤ ਨੂੰ ਖਾਣਾ ਨਾ ਮਿਲਣ ਕਰਕੇ ਹੋਟਲ ਮਾਲਕ ਦੀ ਕੀਤੀ ਕੁੱਟਮਾਰ, ਹਿਮਾਚਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ
Embed widget