ਛੋਟੇ ਕੱਪੜੇ ਪਾਉਣ ਨਾਲ ਸੱਪ ਅਤੇ ਬਿੱਛੂ...9 ਸਾਲ ਦੀ ਬੱਚੀ ਦੇ Science Project ਨੇ ਖੜ੍ਹਾ ਕਰ’ਤਾ ਹੰਗਾਮਾ, ਸਾਰੇ ਪਾਸੇ ਹੋ ਰਹੀ ਨਿੰਦਾ, ਪੜ੍ਹੋ ਪੂਰਾ ਮਾਮਲਾ
Karnataka News: ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਵੱਲੋਂ ਵਿਗਿਆਨ ਪ੍ਰਦਰਸ਼ਨੀ ਦੌਰਾਨ ਧਾਰਮਿਕ ਬਿਆਨ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ।

Karnataka News: ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਵਿੱਚ ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਵੱਲੋਂ ਵਿਗਿਆਨ ਪ੍ਰਦਰਸ਼ਨੀ ਦੌਰਾਨ ਧਾਰਮਿਕ ਬਿਆਨ ਦੇਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਵਿੱਚ ਕਾਫੀ ਗੁੱਸਾ ਹੈ ਅਤੇ ਉਹ ਕਾਫੀ ਭੜਕ ਰਹੇ ਹਨ।
ਦੱਸ ਦਈਏ ਕਿ ਵੀਡੀਓ ਵਿੱਚ ਵਿਦਿਆਰਥਣ ਨੇ ਆਪਣੇ ਪ੍ਰੋਜੈਕਟ ਵਿੱਚ ਦੋ ਗੁੱਡੀਆਂ ਦਿਖਾਈਆਂ ਹਨ, ਜਿਨ੍ਹਾਂ ਵਿਚੋਂ ਇੱਕ ਨੇ ਬੁਰਕਾ ਪਾਇਆ ਹੋਇਆ ਹੈ ਅਤੇ ਇੱਕ ਨੇ ਛੋਟੀ ਡਰੈੱਸ ਪਾਈ ਹੋਈ ਹੈ। ਜਿਹੜੀ ਗੁੱਡੀ ਨੇ ਬੁਰਕਾ ਪਾਇਆ ਹੋਇਆ ਹੈ ਉਸ ਨੂੰ ਫੁੱਲਾਂ ਨਾਲ ਸੱਜੇ ਤਾਬੂਤ ਵਿੱਚ ਰੱਖਿਆ ਹੋਇਆ ਹੈ ਅਤੇ ਦੂਜੀ ਨੂੰ ਸੱਪਾਂ ਅਤੇ ਬਿੱਛੂਆਂ ਨਾਲ ਭਰੇ ਤਾਬੂਤ ਵਿੱਚ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਵਿਦਿਆਰਥਣ ਕਹਿੰਦੀ ਹੈ ਕਿ ਜਿਸ ਨੇ ਬੁਰਕਾ ਪਾਇਆ ਹੋਇਆ ਹੈ, ਮਰਨ ਤੋਂ ਬਾਅਦ ਉਸ ਦੇ ਸਰੀਰ ਨੂੰ ਕੁਝ ਨਹੀਂ ਹੋਵੇਗਾ, ਜਿਹੜੇ ਛੋਟੇ ਕੱਪੜੇ ਪਾਉਂਦੀ ਹੈ, ਉਹ ਨਰਕ ਵਿੱਚ ਜਾਵੇਗੀ ਅਤੇ ਉਸ ਨੂੰ ਸੱਪ ਅਤੇ ਬਿੱਛੂ ਖਾ ਜਾਣਗੇ।
ਵਿਦਿਆਰਥਣ ਨੇ ਇਸਲਾਮਿਕ ਧਰਮ ਗ੍ਰੰਥ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਜਿਹੜਾ ਬੰਦਾ ਆਪਣੀ ਪਤਨੀ ਨੂੰ ਬਿਨਾਂ ਬੁਰਕੇ ਤੋਂ ਘੁੰਮਣ ਦਿੰਦਾ ਹੈ, ਉਹ ਦੁਸ (ਵਿਭਚਾਰੀ) ਹੈ। ਉੱਥੇ ਹੀ ਵਿਦਿਆਰਥਣ ਦੀ ਇਸ ਟਿੱਪਣੀ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਸਵਾਲ ਚੁੱਕਿਆ ਹੈ ਕਿ ਸਿੱਖਿਆ ਸੰਸਥਾਨਾਂ ਵਿੱਚ ਅਜਿਹੇ ਬਿਆਨ ਕਿਵੇਂ ਦਿੱਤੇ ਜਾ ਸਕਦੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਟੈਗ ਕਰਦਿਆਂ ਹੋਇਆਂ ਮਾਮਲੇ ਦੀ ਤੁਰੰਤ ਕਾਰਵਾਈ ਅਤੇ ਜਾਂਚ ਦੀ ਮੰਗ ਕੀਤੀ।
ਅਧਿਕਾਰੀਆਂ ਨੇ ਘਟਨਾ ਦਾ ਨੋਟਿਸ ਲਿਆ ਅਤੇ ਭਰੋਸਾ ਦਿੱਤਾ ਕਿ ਜਾਂਚ ਚੱਲ ਰਹੀ ਹੈ। ਚਾਮਰਾਜਨਗਰ ਦੇ ਡਿਪਟੀ ਡਾਇਰੈਕਟਰ ਆਫ਼ ਪਬਲਿਕ ਇੰਸਟ੍ਰਕਸ਼ਨ (ਡੀਡੀਪੀਆਈ) ਰਾਜੇਂਦਰ ਰਾਜੇ ਉਰਸ ਨੇ ਵਾਇਰਲ ਵੀਡੀਓ ਨੂੰ ਸਵੀਕਾਰ ਕੀਤਾ ਅਤੇ ਪੁਸ਼ਟੀ ਕੀਤੀ ਕਿ ਅਧਿਕਾਰੀ ਇਸ ਮੁੱਦੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਟਾ ਕੱਢਣ ਤੋਂ ਪਹਿਲਾਂ ਘਟਨਾ ਦੇ ਸੰਦਰਭ ਨੂੰ ਸਮਝਣਾ ਮਹੱਤਵਪੂਰਨ ਹੈ, ਸਾਨੂੰ ਪਹਿਲਾਂ ਸੰਦਰਭ ਨੂੰ ਸਮਝਣਾ ਪਵੇਗਾ। ਇੱਕ ਵਾਰ ਜਦੋਂ ਇਹ ਸਪੱਸ਼ਟ ਹੋ ਜਾਂਦਾ ਹੈ, ਤਾਂ ਮੈਂ ਤੁਹਾਨੂੰ ਅੱਜ ਹੀ ਪੂਰੀ ਸਪੱਸ਼ਟਤਾ ਦੇਵਾਂਗਾ।" ਇਸ ਘਟਨਾ ਨੇ ਜਨਤਕ ਫੋਰਮਾਂ ਵਿੱਚ ਵਿਦਿਅਕ ਖੇਤਰਾਂ ਵਿੱਚ ਧਾਰਮਿਕ ਵਿਸ਼ਵਾਸਾਂ ਦੇ ਪ੍ਰਭਾਵ ਅਤੇ ਵਿਦਿਆਰਥੀਆਂ ਦੇ ਰਵੱਈਏ ਨੂੰ ਢਾਲਣ ਵਿੱਚ ਸਕੂਲਾਂ ਦੀ ਜ਼ਿੰਮੇਵਾਰੀ ਬਾਰੇ ਚਰਚਾ ਨੂੰ ਨਵਾਂ ਜਨਮ ਦਿੱਤਾ।






















