Machhiwara sahib News : ਮਾਛੀਵਾੜਾ ਸਾਹਿਬ ( Machhiwara sahib ) ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਟੈਟਨਸ ਦਾ ਟੀਕਾ ਲਾਉਣ ਮਗਰੋਂ ਵਿਦਿਆਰਥਣਾਂ ( Girl Students ) ਦੀ ਹਾਲਤ ਵਿਗੜ ਗਈ ਹੈ। ਕਰੀਬ 15 ਵਿਦਿਆਰਥਣਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਿਸ ਤੋਂ ਬਾਅਦ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਉਪਰ ਲਾਪਰਵਾਹੀ ਦੇ ਦੋਸ਼ ਲਾਏ ਹਨ।

 


ਵਿਦਿਆਰਥਣਾਂ ਨੇ ਕਿਹਾ ਕਿ ਜਦੋਂ ਓਹਨਾਂ ਨੂੰ ਟੀਕਾ ਲਗਾਇਆ ਗਿਆ ਤਾਂ ਇਸ ਉਪਰੰਤ ਹੀ ਕਿਸੇ ਨੂੰ ਚੱਕਰ ਆਉਣ ਲੱਗੇ ਤਾਂ ਕਿਸੇ ਨੂੰ ਘਬਰਾਹਟ ਹੋਣ ਲੱਗੀ। ਜਿਸ ਕਰਕੇ ਓਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ। ਮਾਪਿਆਂ ਨੇ ਕਿਹਾ ਕਿ ਸਕੂਲ ਵਾਲਿਆਂ ਨੇ ਬਿਨਾਂ ਮਨਜੂਰੀ ਟੀਕਾ ਲਾਇਆ ਹੈ। ਸਕੂਲ ਵਾਲਿਆਂ ਦੀ ਗਲਤੀ ਹੈ। ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜਿੰਮੇਵਾਰ ਸੀ।


 ਇਹ ਵੀ ਪੜ੍ਹੋ :  ਅੰਮ੍ਰਿਤਸਰ 'ਚ 5 ਦਿਨਾਂ 'ਚ 3 ਧਮਾਕਿਆਂ ਕਾਰਨ ਦਹਿਸ਼ਤ, ਇਸ ਮਾਮਲੇ ਨਾਲ ਜੁੜੇ 10 ਵੱਡੇ ਸਵਾਲ


ਓਥੇ ਹੀ ਡਾਕਟਰ ਰਿਸ਼ਵ ਦੱਤ ਨੇ ਕਿਹਾ ਕਿ ਹਰ ਹਫ਼ਤੇ ਟੀਕਾਕਰਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਟੀਕੇ ਲਗਾਏ ਗਏ। ਇਹੀ ਟੀਕੇ ਗਰਭਵਤੀ ਔਰਤਾਂ ਨੂੰ ਵੀ ਲਗਾਏ ਗਏ ਹਨ। ਕੁੱਝ ਕੁ ਵਿਦਿਆਰਥਣਾਂ ਨੂੰ ਸਮੱਸਿਆ ਆਈ ਹੈ। ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ। 

 

ਦੱਸ ਦੇਈਏ ਕਿ ਮਾਛੀਵਾੜਾ ਸਾਹਿਬ ( Machhiwara sahib ) ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੱਜ ਵਿਦਿਆਰਥਣਾਂ ਨੂੰ ਟੈਟਨਸ ਦਾ ਟੀਕਾ ਲਗਾਇਆ ਗਿਆ ਹੈ,ਜਿਨ੍ਹਾਂ 'ਚੋਂ ਕੁੱਝ ਵਿਦਿਆਰਥਣਾਂ ਦੀ ਸਿਹਤ ਵਿਗੜ ਗਈ ਹੈ। ਕਿਸੇ ਨੂੰ ਚੱਕਰ ਆਉਣ ਲੱਗੇ ਤਾਂ ਕਿਸੇ ਨੂੰ ਘਬਰਾਹਟ ਹੋਣ ਲੱਗੀ। ਜਿਸ ਕਰਕੇ ਓਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਹੈ।


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।