(Source: ECI/ABP News)
Punjab Police: ਗੁਰਸਿਮਰਨ ਮੰਡ ਤੇ ਅਮਿਤ ਅਰੋੜਾ ਘਰ 'ਚ ਨਜ਼ਰਬੰਦ, ਪੁਲਿਸ ਬਲ ਤੈਨਾਤ, ਦੋਵਾਂ ਦੀ ਜਾਨ ਨੂੰ ਖ਼ਤਰਾ !
ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਏਜੰਸੀਆਂ ਨੂੰ ਗੁਪਤ ਜਾਣਕਾਰੀ ਮਿਲੀ ਹੈ ਕਿ ਦੋਵਾਂ ਲੀਡਰਾਂ ਦੀ ਜਾਨ ਨੂੰ ਖ਼ਤਰਾ ਹੈ ਇਸ ਕਰਕੇ ਦੋਵਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਗੁਰਸਿਮਰਨ ਸਿੰਘ ਮੰਡ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ।
![Punjab Police: ਗੁਰਸਿਮਰਨ ਮੰਡ ਤੇ ਅਮਿਤ ਅਰੋੜਾ ਘਰ 'ਚ ਨਜ਼ਰਬੰਦ, ਪੁਲਿਸ ਬਲ ਤੈਨਾਤ, ਦੋਵਾਂ ਦੀ ਜਾਨ ਨੂੰ ਖ਼ਤਰਾ ! Gursimran Mand and Amit Arora under house arrest in Ludhiana Know details Punjab Police: ਗੁਰਸਿਮਰਨ ਮੰਡ ਤੇ ਅਮਿਤ ਅਰੋੜਾ ਘਰ 'ਚ ਨਜ਼ਰਬੰਦ, ਪੁਲਿਸ ਬਲ ਤੈਨਾਤ, ਦੋਵਾਂ ਦੀ ਜਾਨ ਨੂੰ ਖ਼ਤਰਾ !](https://feeds.abplive.com/onecms/images/uploaded-images/2024/03/24/db8f2f1dc959933bc4306780defc6a8d1711268723612674_original.jpg?impolicy=abp_cdn&imwidth=1200&height=675)
Ludhiana News: ਕਾਂਗਰਸ ਨੇਤਾ ਗੁਰਸਿਮਰਨ ਸਿੰਘ ਮੰਡ ਤੇ ਸ਼ਿਵ ਸੈਨਾ ਪੰਜਾਬ ਦੇ ਨੇਤਾ ਅਮਿਤ ਅਰੋੜਾ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦੋਵਾਂ ਲੀਡਰਾਂ ਦੇ ਘਰਾਂ ਬਾਹਰ ਚੱਕਰ ਕੱਢ ਰਹੀਆਂ ਹਨ। ਦੋਵਾਂ ਲੀਡਰਾਂ ਨੂੰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਆਦੇਸ਼ ਦਿੱਤੇ ਹਨ ਕਿ ਬਾਹਰ ਨਾ ਨਿਕਲਿਆ ਜਾਵੇ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਚੁੱਪੀ ਸਾਧੀ ਹੋਈ ਹੈ।
ਦੋਵਾਂ ਲੀਡਰਾਂ ਦੀ ਜਾਨ ਨੂੰ ਖ਼ਤਰਾ
ਸੂਤਰਾਂ ਮੁਤਾਬਕ, ਦੋਵਾਂ ਲੀਡਰਾਂ ਦੀ ਜਾਨ ਨੂੰ ਖ਼ਤਰਾ ਹੈ। ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਏਜੰਸੀਆਂ ਨੂੰ ਗੁਪਤ ਜਾਣਕਾਰੀ ਮਿਲੀ ਹੈ ਕਿ ਦੋਵਾਂ ਲੀਡਰਾਂ ਦੀ ਜਾਨ ਨੂੰ ਖ਼ਤਰਾ ਹੈ ਇਸ ਕਰਕੇ ਦੋਵਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ ਗੁਰਸਿਮਰਨ ਸਿੰਘ ਮੰਡ ਪੁਲਿਸ ਵੱਲੋਂ ਨਜ਼ਰਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ।
ਗੁਰਸਿਮਰਨ ਸਿੰਘ ਮੰਡ ਨੇ ਨਜ਼ਰਬੰਦੀ ਦਾ ਕੀਤਾ ਵਿਰੋਧ
ਕਾਂਗਰਸ ਲੀਡਰ ਮੰਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਰ ਦਾ ਗੁਜ਼ਾਰਾ ਚਲਾਉਣ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ। ਉਹ ਆਪਣੇ ਹੀ ਘਰ ਵਿੱਚ ਕੈਦ ਹੋ ਕੇ ਰਹਿ ਗਏ ਹਨ। ਮੰਡ ਨੇ ਕਿਹਾ ਕਿ ਜੇ ਮੇਰੀ ਜਾਨ ਨੂੰ ਖ਼ਤਰਾ ਹੈ ਤਾਂ ਪੁਲਿਸ ਸੁਰੱਖਿਆ ਵਧਾਏ ਨਾ ਕਿ ਉਨ੍ਹਾਂ ਨੂੰ ਘਰ ਵਿੱਚ ਕੈਦ ਕਰੇ। ਉੱਥੇ ਹੀ ਅਮਿਤ ਅਰੋੜਾ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਘਰ ਦੇ ਚੱਕਰ ਕੱਢ ਰਹੀ ਹੈ ਜਿਸ ਕਾਰਨ ਉਹ ਘਰ ਵਿੱਚ ਹੀ ਨਜ਼ਰਬੰਦ ਹਨ।
ਵਿਵਾਦਾਂ ਵਿੱਚ ਕਿਉਂ ਰਹਿੰਦੇ ਨੇ ਗੁਰਸਿਮਰਨ ਮੰਡ
ਦੱਸ ਦਈਏ ਕਿ ਸਲੇਮ ਟਾਬਰੀ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਬੁੱਤ ਹੈ, ਜਿਸ ਨੂੰ ਕੁਝ ਸਮਾਂ ਪਹਿਲਾਂ ਅਕਾਲੀ ਆਗੂਆਂ ਨੇ ਤੋੜ ਕੇ ਕਾਲਾ ਕਰ ਦਿੱਤਾ ਸੀ। ਇਸ ਦੌਰਾਨ ਮੌਕੇ 'ਤੇ ਪਹੁੰਚੇ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਪੱਗ ਲਾਹ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਇਸ ਤੋਂ ਇਲਾਵਾ ਉਹ ਕਈ ਵਾਰ ਕੰਧਾਂ 'ਤੇ ਲਿਖੇ ਖਾਲਿਸਤਾਨੀ ਨਾਅਰਿਆਂ ਦੀ ਸਫਾਈ ਕਰਦੇ ਵੀ ਦੇਖੇ ਗਏ ਹਨ ਅਤੇ ਕਈ ਵਾਰ ਖਾਲਿਸਤਾਨ ਦੇ ਖਿਲਾਫ ਬੋਲ ਚੁੱਕੇ ਹਨ।
ਇਹ ਵੀ ਪੜ੍ਹੋ-Sangrur News: ਆਮ ਆਦਮੀ ਪਾਰਟੀ ਦੀ ਇੱਜ਼ਤ ਦਾ ਸਵਾਲ ਬਣਿਆ ਸੰਗਰੂਰ, ਕੀ ਮੁੜ ਬਾਜ਼ੀ ਮਾਰਨਗੇ ਸਿਮਰਨਜੀਤ ਮਾਨ?
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)