Ludhiana News: ਚੰਡੀਗੜ੍ਹ-ਲੁਧਿਆਣਾ ਹਾਈਵੇ 'ਤੇ ਭਿਆਨਕ ਐਕਸੀਡੈਂਟ, ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ
ਬੇਸ਼ੱਕ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਰਕਾਰ ਵੱਲੋਂ ਕਾਓ ਸੈਸ ਦੇ ਨਾਂ 'ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਪਰ ਆਲਮ ਇਹ ਹੈ ਕਿ ਆਏ ਦਿਨ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ।
Ludhiana News: ਬੇਸ਼ੱਕ ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਸਰਕਾਰ ਵੱਲੋਂ ਕਾਓ ਸੈਸ ਦੇ ਨਾਂ 'ਤੇ ਕਰੋੜਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਪਰ ਆਲਮ ਇਹ ਹੈ ਕਿ ਆਏ ਦਿਨ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਹਾਦਸਿਆਂ 'ਚ ਕਈ ਕੀਮਤੀ ਜਾਨਾਂ ਚੁੱਕੀਆਂ ਹਨ।
ਇਸੇ ਤਰ੍ਹਾਂ ਦਾ ਮਾਮਲਾ ਸਮਰਾਲਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਦੇਰ ਸ਼ਾਮ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਸਮਰਾਲਾ ਵਿਖੇ ਮਰੀ ਹੋਈ ਅਵਾਰਾ ਗਾਂ ਦੀ ਵਜ੍ਹਾ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਵਿੱਚ ਪਹਿਲਾਂ ਤਾਂ ਇੱਕ ਡਸਟਰ ਕਾਰ ਟਕਰਾਈ ਤੇ ਬਾਅਦ ਵਿੱਚ ਇੱਕ ਹੋਰ ਮੋਹਾਲੀ ਸਾਈਡ ਤੋਂ ਆਉਂਦੀ ਹੋਈ ਕਾਰ ਉਸ ਮਰੀ ਹੋਈ ਗਾਂ ਨਾਲ ਟੱਕਰਾਂ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿਚ ਸਵਾਰ ਇੱਕ ਦੀ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦਾ ਨਾਂ ਅਮਿੰਦਰਪਾਲ ਸਿੰਘ ਦੱਸਿਆ ਜਾ ਰਿਹਾ ਹੈ ਜੋ ਬੁੱਢੇਵਾਲ ਸ਼ੂਗਰ ਮਿੱਲ ਵਿੱਚ ਚੀਫ਼ ਇੰਜੀਨੀਅਰ ਸੀ।
ਮ੍ਰਿਤਕ ਦੇ ਜਾਣਕਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕੀ ਅਮਿੰਦਰਪਾਲ ਸਿੰਘ ਆਪਣੇ ਘਰ ਮੌਹਾਲੀ ਤੋਂ ਬੁੱਢੇਵਾਲ ਸ਼ੂਗਰ ਮਿੱਲ ਵਿਚ ਜਾ ਰਿਹਾ ਸੀ। ਰਸਤੇ ਵਿੱਚ ਉਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ। ਮੌਕੇ 'ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਵਿੱਚ ਇੱਕ ਗਾਂ ਵੱਜੀ ਜਿਸ ਕਾਰਨ ਸੱਟ ਤੋਂ ਬਚਾਅ ਰਿਹਾ ਪਰ ਪਿੱਛੋਂ ਇਕ ਹੋਰ ਕਾਰ ਯੂਜ਼ ਨਾਲ ਟੱਕਰਾ ਗਈ।
ਮੌਕੇ ਤੇ ਮੌਜੂਦ ਰਣਜੀਤ ਕੌਰ ਵਾਸੀ ਸਮਰਾਲਾ ਨੇ ਦੱਸਿਆ ਉਹ ਚੰਡੀਗੜ੍ਹ ਤੋਂ ਸਮਰਾਲਾ ਵਿਖੇ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕੇ ਮਰੀ ਹੋਈ ਗਾਂ ਦੇ ਨਾਲ ਇੱਕ ਕਾਰ ਟਕਰਾਈ ਕਾਰ ਨੇ ਦੋ ਤਿੰਨ ਪਲਟੀ ਖਾ ਗਈ, ਉਸ ਵੇਲੇ ਕਾਰ ਵਿਚ ਸਵਾਰ ਵਿਅਕਤੀ ਦੇ ਸਾਹ ਚੱਲ ਰਹੇ ਸਨ। ਉਨ੍ਹਾਂ ਕਿਹਾ ਕੀ ਜੇਕਰ ਵਿਅਕਤੀ ਨੂੰ ਸਮੇਂ ਤੇ ਹਸਪਤਾਲ ਲਿਆਂਦਾ ਜਾਂਦਾ ਤਾਂ ਉਸ ਦੀ ਜ਼ਿੰਦਗੀ ਬਚਾਈ ਜਾ ਸਕਦੀ ਸੀ।
ਸਰਕਾਰੀ ਹਸਪਤਾਲ ਕੀ ਡਾਕਟਰ ਸੰਚਾਲੀ ਸਾਹ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਡ ਐਕਸੀਡੈਂਟ ਦੇ ਸਬੰਧ ਵਿੱਚ ਅਮਿੰਦਰਪਾਲ ਸਿੰਘ ਨਾਂ ਦੇ ਵਿਅਕਤੀ ਨੂੰ ਲਿਆਂਦਾ ਗਿਆ ਜਿਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਜਿਨ੍ਹਾਂ ਦੀ ਕਾਰ ਦਾ ਗਾਂ ਨਾਲ ਐਕਸੀਡੈਂਟ ਹੋਇਆ ਸੀ।