ਪੜਚੋਲ ਕਰੋ
Advertisement
(Source: ECI/ABP News/ABP Majha)
ਸਾਵਧਾਨ ! ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ , ਖੰਨਾ 'ਚ ਫੌਜ ਦੇ ਨਾਂ ਤੇ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ
ਖੰਨਾ ਦੀ ਜੀਟੀਬੀ ਮਾਰਕੀਟ ਵਿੱਚ ਹੁਣੇ ਹੁਣੇ ਖੁੱਲੇ "ਨਵਨੀਤ ਇੰਗਲਿਸ਼ ਪਲਾਨੇਟ" ਦੀ ਐਮਡੀ ਨਵਨੀਤ ਕੌਰ ਦੇਵਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹਿਲ ਕੁਮਾਰ ਨਾਮ ਦੱਸ ਰਹੇ ਇੱਕ ਵਿਅਕਤੀ ਦਾ ਫੋਨ ਸਾਡੇ ਦਫਤਰ ਦੇ ਫੋਨ 'ਤੇ ਫੋਨ ਆਇਆ ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਆਰਮੀ ਅਫਸਰ ਹਾਂ
Khanna News : ਜਿੱਥੇ ਇੰਟਰਨੈੱਟ ਅਤੇ ਨੈੱਟ ਬੈਂਕਿੰਗ ਰਾਹੀਂ ਪੈਸੇ ਦਾ ਲੈਣ-ਦੇਣ ਸੌਖਾ ਹੋ ਗਿਆ ਹੈ ,ਉਥੇ ਹੀ ਠੱਗਾਂ ਨੇ ਵੀ ਇਸਨੂੰ ਸਾਈਬਰ ਲੁੱਟ ਦਾ ਖੂਬ ਜ਼ਰੀਆ ਬਣਾਇਆ ਹੈ। ਅੱਜ ਕੱਲ ਫੌਜ ਦੇ ਨਾਂ ਤੇ ਲੋਕਾਂ ਨੂੰ ਠੱਗਣ ਵਾਲਾ ਗਰੋਹ ਸਰਗਰਮ ਹੈ। ਪਿਛਲੇ ਦਿਨੀਂ ਦੋਰਾਹਾ ਵਿਚ ਇੱਕ ਕੇਕ ਮੇਕਰ ਕੋਲੋ 22 ਹਜ਼ਾਰ ਦੀ ਠੱਗੀ ਮਾਰੀ ਹੈ। ਉਹ ਲੋਕ ਆਪਣੇ ਆਪ ਨੂੰ ਫੌਜੀ ਦੱਸ ਰਹੇ ਸਨ। ਇਸੇ ਤਰ੍ਹਾਂ ਖੰਨਾ ਵਿੱਚ ਵੀ "ਨਵਨੀਤ ਇੰਗਲਿਸ਼ ਪਲਾਨੇਟ" ਨਾਮਕ ਆਈਲੈਟਸ ਸੈਂਟਰ ਨੂੰ ਵੀ ਠੱਗਣ ਦਾ ਪੂਰਾ ਪਲਾਨ ਸੀ ਪਰ ਸਤਰਕ ਐਮਡੀ ਦੀ ਹੁਸ਼ਿਆਰੀ ਕਾਰਨ ਉਹ ਵਾਲ-ਵਾਲ ਬਚੇ।
ਖੰਨਾ ਦੀ ਜੀਟੀਬੀ ਮਾਰਕੀਟ ਵਿੱਚ ਹੁਣੇ ਹੁਣੇ ਖੁੱਲੇ "ਨਵਨੀਤ ਇੰਗਲਿਸ਼ ਪਲਾਨੇਟ" ਦੀ ਐਮਡੀ ਨਵਨੀਤ ਕੌਰ ਦੇਵਗਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹਿਲ ਕੁਮਾਰ ਨਾਮ ਦੱਸ ਰਹੇ ਇੱਕ ਵਿਅਕਤੀ ਦਾ ਫੋਨ ਸਾਡੇ ਦਫਤਰ ਦੇ ਫੋਨ 'ਤੇ ਫੋਨ ਆਇਆ ਤੇ ਉਸ ਵਿਅਕਤੀ ਨੇ ਕਿਹਾ ਕਿ ਮੈਂ ਆਰਮੀ ਅਫਸਰ ਹਾਂ ਅਤੇ ਸ੍ਰੀਨਗਰ ਵਿਖੇ ਨੌਕਰੀ ਕਰਦਾ ਪਰ ਮੇਰੇ ਬੱਚੇ ਖੰਨਾ ਵਿਖੇ ਹੀ ਰਹਿੰਦੇ ਹਨ। ਉਨ੍ਹਾਂ ਦੀਆਂ ਇਗਲਿਸ਼ ਸਪੋਕਨ ਦੀਆਂ ਕਲਾਸਾਂ ਲਗਾਉਣੀਆਂ ਹਨ। ਜਦੋਂ ਸਾਰਾ ਕੁਝ ਫਾਈਨਲ ਹੋ ਗਿਆ ਤਾਂ ਅਸੀਂ ਉਸ ਨੂੰ ਕਿਹਾ ਕਿ ਸੋਮਵਾਰ ਤੋਂ ਤੁਸੀਂ ਆਪਣੇ ਬੱਚੇ ਭੇਜ ਦੇਵੋ। ਨਵਨੀਤ ਨੇ ਅੱਗੇ ਦੱਸਿਆ ਕਿ ਇਹ ਲੋਕ ਬਹੁਤ ਜਿਆਦਾ ਚਲਾਕ ਹਨ ,ਲੋਕਾਂ ਨੂੰ ਜਜ਼ਬਾਤੀ ਤੌਰ 'ਤੇ ਆਪਣਾਪਨ ਵੀ ਜਤਾਉਂਦੇ ਹੋਏ ਇਮੋਸ਼ਨਲ ਬਲੈਕਮੇਲ ਕਰਦੇ ਹਨ।
ਉਨ੍ਹਾਂ ਨੇ ਸਾਡੇ ਕੋਲੋਂ google ਸਕੈਨ ਕੋਡ ਵੀ ਮੰਗਵਾਇਆ, ਫਿਰ ਸਾਹਿਲ ਕੁਮਾਰ ਨੇ ਫੋਨ ਕਰਕੇ ਕਿਹਾ ਕਿ ਮੈਂ ਅਪਣੇ ਅਫਸਰ ਨਾਲ ਗੱਲ ਕਰਦਾ ਹਾਂ ,ਉਨ੍ਹਾਂ ਨੇ ਹੀ ਰਕਮ ਭੇਜਣੀ ਹੈ। ਮਨਜੀਤ ਸਿੰਘ ਨੇ ਕਿਹਾ ਕਿ ਤੁਹਾਡੇ ਵੱਲੋਂ ਭੇਜੇ ਗਏ ਗੂਗਲ ਸਕੈਨ ਕੋਡ ਰਾਹੀਂ ਰਾਸ਼ੀ ਨਹੀਂ ਭੇਜੀ ਜਾ ਰਹੀ ,ਇਸ ਕਰਕੇ ਕੋਈ ਹੋਰ ਸਕੈਨ ਕੋਡ ਭੇਜੋ, ਇਹ ਲੋਕ ਚਲਾਕੀ ਵਰਤਦੇ ਹੋਏ ਤੁਹਾਡੇ ਕੋਲੋਂ ਵਾਰ-ਵਾਰ ਸਕੈਨ ਕੋਡ ਮੰਗਵਾਉਂਦੇ ਹਨ ਤਾਂ ਕਿ ਤੁਹਾਨੂੰ ਯਕੀਨ ਹੋ ਜਾਵੇ ਕਿ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ। ਫਿਰ ਉਨ੍ਹਾਂ ਨੇ ਕਿਹਾ ਕਿ ਸਕੈਨ ਕੋਡ ਰਾਹੀਂ ਰਾਸ਼ੀ ਨਹੀਂ ਭੇਜੀ ਜਾ ਰਹੀ ,ਤੁਸੀਂ ਸਾਨੂੰ ਆਪਣਾ ਗੂਗਲ ਪੇ ਵਾਲਾ ਫੋਨ ਨੰਬਰ ਦੇ ਦਿਓ ,ਅਸੀਂ ਉਸਤੇ ਭੇਜ ਦਿੰਦੇ ਹਾਂ।
ਜਦੋਂ ਅਸੀਂ ਫੋਨ ਨੰਬਰ ਦੇ ਦਿੱਤਾ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤੁਹਾਡੇ ਗੂਗਲ ਵਾਇਲਟ ਰਾਹੀਂ ਪੈਸਾ ਭੇਜਾਂਗੇ ,ਤੁਸੀਂ ਰਿਕਵੈਸਟ ਅਕਸੈਪਟ ਕਰ ਲੈਣਾ। ਖ਼ੁਦ ਨੂੰ ਆਰਮੀ ਅਫਸਰ ਦੱਸ ਰਹੇ ਮਨਜੀਤ ਸਿੰਘ ਨੇ ਕਿਹਾ ਕਿ ਗੂਗਲ ਵਾਲੇਟ ਰਾਹੀਂ ਭੇਜਣ ਕਾਰਨ ਤੁਹਾਡੇ ਕੋਲ ਪੈਸੇ ਵੀ ਪਹੁੰਚ ਜਾਣਗੇ ਤੇ ਸਾਹਿਲ ਦਾ ਵੀ ਫਾਇਦਾ ਹੋ ਜਾਏਗਾ, ਆਰਮੀ ਦੇ ਰੂਲ ਮੁਤਾਬਕ ਇਸ ਨੂੰ 35% ਪੈਸਾ ਵਾਪਸ ਆ ਜਾਏਗਾ। ਉਸ ਤੋਂ ਬਾਅਦ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਕਿਹਾ ਕਿ ਤੁਸੀਂ ਸੋਮਵਾਰ ਤੋਂ ਬੱਚੇ ਸਾਡੇ ਕੋਲ ਭੇਜੋ ,ਫੀਸ ਬਾਅਦ ਵਿੱਚ ਆ ਜਾਵੇਗੀ ਤਾਂ ਉਨ੍ਹਾਂ ਲੋਕਾਂ ਨੇ ਕਿਹਾ ਕਿ ਤੁਹਾਨੂੰ ਹੁਣੇ ਪੈਸੇ ਲੈਣ ਵਿੱਚ ਕੀ ਮੁਸ਼ਕਲ ਹੈ ,ਸਿਰਫ ਇਕ ਮਿੰਟ ਦਾ ਤਾਂ ਕੰਮ ਹੈ ,ਤੁਹਾਨੂੰ ਪੈਮੇਂਟ ਆ ਜਾਵੇਗੀ ਤੇ ਸਾਡੇ ਸਿਰੋਂ ਭਾਰ ਵੀ ਉਤਰ ਜਾਏਗਾ।
ਉਨ੍ਹਾਂ ਨੇ ਇਸ ਦੌਰਾਨ ਇਕ ਰਿਕਵੈਸਟ ਲਿੰਕ ਵੀ ਭੇਜਿਆ ,ਜਿਸ ਨੂੰ ਅਸੀਂ ਬਲੋਕ ਕਰ ਦਿੱਤਾ। ਉਸ ਤੋਂ ਬਾਅਦ ਨਾ ਤਾਂ ਉਨ੍ਹਾਂ ਨੇ ਫੋਨ ਚੁੱਕਿਆ ਤੇ ਨਾ ਹੀ ਆਪਣੇ ਬੱਚੇ ਭੇਜੇ। ਆਈਲੈਟਸ ਸੈਂਟਰ ਦੀ ਐਮ ਡੀ ਨਵਨੀਤ ਕੌਰ ਦੇਵਗਨ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਲਿਖਤੀ ਅਰਜ਼ੀ ਰਾਹੀਂ ਪੁਲਿਸ ਨੂੰ ਉਨ੍ਹਾਂ ਠੱਗਾਂ ਦੇ ਨੰਬਰ ਸ਼ੇਅਰ ਕਰ ਦਿੱਤੇ ਹਨ ਤਾਂ ਕਿ ਉਨ੍ਹਾਂ ਨੂੰ ਲੱਭ ਕੇ ਕਾਬੂ ਕੀਤਾ ਜਾ ਸਕੇ ਤੇ ਹੋਰ ਲੋਕ ਠੱਗੀ ਤੋਂ ਬਚ ਸਕਣ। ਨਵਨੀਤ ਨੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਰਾਹੀਂ ਆਪਣੀ ਗੱਲ ਕਹਿਣ ਦਾ ਮਕਸਦ ਸਿਰਫ ਇਨ੍ਹਾਂ ਹੀ ਹੈ ਕਿ ਲੋਕਾਂ ਨੂੰ ਇਨ੍ਹਾਂ ਠੱਗਾਂ ਦੀ ਠੱਗੀ ਦੇ ਤਰੀਕਿਆਂ ਤੋਂ ਵਾਕਿਫ ਕਰਵਾਇਆ ਜਾਵੇ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement