![ABP Premium](https://cdn.abplive.com/imagebank/Premium-ad-Icon.png)
Farmer Protest: 14 ਮਾਰਚ ਨੂੰ ਦਿੱਲੀ 'ਚ ਲਹਿਰਾਉਣਗੇ ਕਿਸਾਨੀ ਝੰਡੇ, ਮਹਾਰੈਲੀ ਲਈ ਕਿਸਾਨਾਂ ਨੇ ਘੜੀ ਰਣਨੀਤੀ !
ਮਹਾਪੰਚਾਇਤ ਵਿੱਚ ਦੇਸ਼ ਦੇ 400 ਤੋਂ ਵੱਧ ਜਥੇਬੰਦੀਆਂ ਹਿੱਸਾ ਲੈਣਗੀਆਂ। ਅੱਜ 50 ਹਜ਼ਾਰ ਤੋਂ ਵੱਧ ਕਿਸਾਨਾਂ ਦੀ ਸੂਚੀ ਬਣਾਈ ਗਈ ਹੈ, ਜਿੰਨ੍ਹਾਂ ਨੇ ਰਾਮਲੀਲਾ ਮੈਦਾਨ 'ਚ ਜਾਣਾ ਹੈ। ਕੋਈ ਵੀ ਕਿਸਾਨ ਟਰੈਕਟਰ ਲੈ ਕੇ ਦਿੱਲੀ ਨਹੀਂ ਜਾਵੇਗਾ।
![Farmer Protest: 14 ਮਾਰਚ ਨੂੰ ਦਿੱਲੀ 'ਚ ਲਹਿਰਾਉਣਗੇ ਕਿਸਾਨੀ ਝੰਡੇ, ਮਹਾਰੈਲੀ ਲਈ ਕਿਸਾਨਾਂ ਨੇ ਘੜੀ ਰਣਨੀਤੀ ! Important meeting of SKM before the Delhi exodus Farmer Protest: 14 ਮਾਰਚ ਨੂੰ ਦਿੱਲੀ 'ਚ ਲਹਿਰਾਉਣਗੇ ਕਿਸਾਨੀ ਝੰਡੇ, ਮਹਾਰੈਲੀ ਲਈ ਕਿਸਾਨਾਂ ਨੇ ਘੜੀ ਰਣਨੀਤੀ !](https://static.abplive.com/wp-content/uploads/2020/12/03214219/Farmers-3.jpg?impolicy=abp_cdn&imwidth=1200&height=675)
Farmer Protest: ਸੰਯੁਕਤ ਕਿਸਾਨ ਮੋਰਚਾ (SKM) ਦੀ ਮੀਟਿੰਗ ਅੱਜ ਕਿਸਾਨ ਆਗੂ ਹਰਮਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਲੁਧਿਆਣਾ ਦੇ ਈਸੜੂ ਭਵਨ ਵਿਖੇ ਹੋ ਰਹੀ ਹੈ। ਮੀਟਿੰਗ ਵਿੱਚ ਕੁੱਲ 25 ਜਥੇਬੰਦੀਆਂ ਨੇ ਭਾਗ ਲਿਆ। ਇਸ ਦੌਰਾਨ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਮਹਾਪੰਚਾਇਤ ਕਰਵਾਉਣ ਦੇ ਫੈਸਲੇ 'ਤੇ ਚਰਚਾ ਹੋ ਰਹੀ ਹੈ। ਮੀਟਿੰਗ ਵਿੱਚ ਸਾਰੇ ਕਿਸਾਨਾਂ ਨੂੰ ਆਪੋ-ਆਪਣੇ ਸਾਧਨਾਂ ਰਾਹੀਂ ਦਿੱਲੀ ਪਹੁੰਚਣ ਲਈ ਵਿਸ਼ੇਸ਼ ਤੌਰ 'ਤੇ ਕਿਹਾ ਜਾ ਰਿਹਾ ਹੈ | ਕੋਈ ਕਿਸਾਨ ਟਰੈਕਟਰ ਰਾਹੀਂ ਦਿੱਲੀ ਨਹੀਂ ਜਾਵੇਗਾ।
ਮਹਾਪੰਚਾਇਤ ਵਿੱਚ ਦੇਸ਼ ਭਰ ਤੋਂ 400 ਜਥੇਬੰਦੀਆਂ ਹਿੱਸਾ ਲੈਣਗੀਆਂ
ਇਸ ਮਹਾਪੰਚਾਇਤ ਵਿੱਚ ਦੇਸ਼ ਦੇ 400 ਤੋਂ ਵੱਧ ਜਥੇਬੰਦੀਆਂ ਹਿੱਸਾ ਲੈਣਗੀਆਂ। ਅੱਜ 50 ਹਜ਼ਾਰ ਤੋਂ ਵੱਧ ਕਿਸਾਨਾਂ ਦੀ ਸੂਚੀ ਬਣਾਈ ਗਈ ਹੈ, ਜਿੰਨ੍ਹਾਂ ਨੇ ਰਾਮਲੀਲਾ ਮੈਦਾਨ 'ਚ ਜਾਣਾ ਹੈ। ਕੋਈ ਵੀ ਕਿਸਾਨ ਟਰੈਕਟਰ ਲੈ ਕੇ ਦਿੱਲੀ ਨਹੀਂ ਜਾਵੇਗਾ। ਕਿਸਾਨ ਬੱਸ, ਰੇਲ ਜਾਂ ਆਪਣੀ ਕਾਰ ਰਾਹੀਂ ਦਿੱਲੀ ਜਾਣਗੇ। ਜ ਸਰਕਾਰ ਨੇ ਹੁਣ ਵੀ ਕਿਸਾਨਾਂ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਬੈਠਣ ਤੋਂ ਰੋਕਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)