(Source: ECI/ABP News/ABP Majha)
Ludhiana News: ਲੁਧਿਆਣਾ 'ਚ ਬਜ਼ੁਰਗ ਸ਼ੇਰਆਮ ਵੇਚ ਰਿਹਾ ਸੀ 70-70 ਰੁਪਏ 'ਚ ਨਸ਼ੇ ਦੀ ਪੁੜੀ, ਵੀਡੀਓ ਵਾਇਰਲ ਹੋਣ ਮਗਰੋਂ ਗ੍ਰਿਫਤਾਰ
Ludhiana News: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਵੱਡੇ-ਵੱਡੇ ਸਰਚ ਅਪਰੇਸ਼ਨ ਕਰਨ ਵਾਲੀ ਪੰਜਾਬ ਪੁਲਿਸ ਦੇ ਨੱਕ ਦੇ ਹੇਠਾਂ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਇਹ ਨਸ਼ਾ ਕੋਈ ਹੋਰ ਨਹੀਂ ਬਲਕਿ ਇਲਾਕੇ ਦਾ ਹੀ ਇੱਕ ਬਜ਼ੁਰਗ ਵਿਅਕਤੀ ਵੇਚ ਰਿਹਾ ਹੈ।
Ludhiana News: ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਤੇ ਵੱਡੇ-ਵੱਡੇ ਸਰਚ ਅਪਰੇਸ਼ਨ ਕਰਨ ਵਾਲੀ ਪੰਜਾਬ ਪੁਲਿਸ ਦੇ ਨੱਕ ਦੇ ਹੇਠਾਂ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਇਹ ਨਸ਼ਾ ਕੋਈ ਹੋਰ ਨਹੀਂ ਬਲਕਿ ਇਲਾਕੇ ਦਾ ਹੀ ਇੱਕ ਬਜ਼ੁਰਗ ਵਿਅਕਤੀ ਵੇਚ ਰਿਹਾ ਹੈ। ਉਹ ਬੜੇ ਆਰਾਮ ਨਾਲ ਨੌਜਵਾਨਾਂ ਨੂੰ ਨਸ਼ੇ ਦੀਆਂ ਪੂੜੀਆਂ ਫੜਾਉਂਦਾ ਹੈ ਤੇ ਪੈਸੇ ਲੈ ਕੇ ਚਲਾ ਜਾਂਦਾ ਹੈ।
ਬਜ਼ੁਰਗ ਸਭ ਨੂੰ 70-70 ਰੁਪਏ ਦੀ ਪੁੜੀ ਵੇਚ ਰਿਹਾ ਸੀ। ਜਿਸ ਤਰ੍ਹਾਂ ਬਜ਼ੁਰਗ ਵਿਅਕਤੀ ਨਸ਼ਾ ਵੇਚ ਰਿਹਾ ਹੈ, ਦੇਖਣ ਵਿੱਚ ਇਹ ਲੱਗ ਰਿਹਾ ਹੈ ਕਿ ਉਸ ਨੂੰ ਪੁਲੀਸ ਦਾ ਰਤਾ ਭਰ ਵੀ ਖੌਫ਼ ਨਹੀਂ। ਬੜੇ ਆਰਾਮ ਨਾਲ ਗਾਹਕਾਂ ਨੂੰ ਨਸ਼ੀਲਾ ਪਦਾਰਥ ਉਹ ਦੇ ਰਿਹਾ ਸੀ। ਇਲਾਕੇ ਦੇ ਨੌਜਵਾਨਾਂ ਨੇ ਉਸ ਤੋਂ ਨਸ਼ੀਲਾ ਪਦਾਰਥ ਲੈਣ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਨੇ ਇਸੇ ਖੇਤਰ ਵਿੱਚ ਜਾਂਚ ਕੀਤੀ ਸੀ। ਇਸ ਤੋਂ ਬਾਅਦ ਵੀ ਨਸ਼ਾ ਵਿਕਣਾ ਇੱਕ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬਜ਼ੁਰਗ ਨੂੰ ਕਾਬੂ ਵੀ ਕਰ ਲਿਆ ਹੈ।
ਨਸ਼ੇ ਖਿਲਾਫ਼ ਪੂਰੇ ਪੰਜਾਬ ਵਿੱਚ ਚਲਾਈ ਗਈ ਸਰਚ ਮੁਹਿੰਮ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਹਿਰ ਵਿੱਚ ਤਲਾਸ਼ੀ ਮੁਹਿੰਮ ਦੀ ਅਗਵਾਈ ਵੀ ਕੀਤੀ ਸੀ। ਇਸ ਦੌਰਾਨ ਅੰਬੇਡਕਰ ਨਗਰ ਕਲੋਨੀ ਵਿੱਚ ਖੁਦ ਡੀਜੀਪੀ ਨੇ ਚੈਕਿੰਗ ਕੀਤੀ ਸੀ। ਪੁਲਿਸ ਦੇ ਜਾਣ ਤੋਂ ਬਾਅਦ ਇਲਾਕੇ ਦੇ ਇੱਕ ਬਜ਼ੁਰਗ ਨੇ ਫਿਰ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਨੇ ਪੁਲਿਸ ਦੇ ਅਪਰੇਸ਼ਨ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ।
ਥਾਣਾ ਮੋਤੀ ਨਗਰ ਦੇ ਐਸਐਚਓ ਸਬ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਰਹਿਣ ਵਾਲਾ ਬਜ਼ੁਰਗ ਗੁਲਸ਼ਨ ਕੁਮਾਰ ਅਪਾਹਿਜ ਹੈ। ਉਹ ਇਲਾਕੇ ਵਿੱਚ ਗਾਂਜਾ ਸਪਲਾਈ ਕਰਦਾ ਸੀ। ਜਿਸ ਦੀ ਵੀਡੀਓ ਵਾਇਰਲ ਹੋਈ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ। ਗੁਲਸ਼ਨ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: Viral Video: ਇੱਕੋ ਵਿਅਕਤੀ ਨੂੰ ਸਕੂਟੀ ਨਾਲ ਦੋ ਵਾਰ ਮਾਰੀ ਟੱਕਰ, ਯੂਜ਼ਰਸ ਨੇ ਕਿਹਾ- ਪਾਪਾ ਦੀ ਪਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।