Ludhiana News: ਗੁਰਸਿਮਰਨ ਮੰਡ ਦਾ ਸੜਕ 'ਤੇ ਹਾਈ ਵੋਲਟੇਜ਼ ਡਰਾਮਾ! ਪੁਲਿਸ 'ਤੇ ਲਾਏ ਘਰ ਅੰਦਰ ਕੈਦ ਕਰਨ ਦੇ ਇਲਜ਼ਾਮ
Ludhiana News: ਲੁਧਿਆਣਾ 'ਚ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਬੁੱਧਵਾਰ ਨੂੰ ਪੱਖੋਵਾਲ ਰੋਡ 'ਤੇ ਹੰਗਾਮਾ ਕੀਤਾ। ਮੰਡ ਨੇ ਆਪਣੇ ਕੱਪੜੇ ਉਤਾਰ ਕੇ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ। ਮੰਡ ਦੇ ਪੁੱਤਰ ਭਵਦੀਪ ਸਿੰਘ ਨੇ ਦੱਸਿਆ...
Ludhiana News: ਲੁਧਿਆਣਾ 'ਚ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਬੁੱਧਵਾਰ ਨੂੰ ਪੱਖੋਵਾਲ ਰੋਡ 'ਤੇ ਹੰਗਾਮਾ ਕੀਤਾ। ਮੰਡ ਨੇ ਆਪਣੇ ਕੱਪੜੇ ਉਤਾਰ ਕੇ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ। ਮੰਡ ਦੇ ਪੁੱਤਰ ਭਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਅੱਜ ਸਵੇਰੇ ਗੁਰਦੁਆਰਾ ਸਾਹਿਬ ਜਾਣ ਲੱਗੇ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਸ ਦੇ ਪਿਤਾ ਨੇ ਉਸ ਨੂੰ ਸੜਕ ਤੋਂ ਹੀ ਘਰ ਵਾਪਸ ਜਾਣ ਲਈ ਕਹਿ ਦਿੱਤਾ।
ਗੁਰਸਿਮਰਨ ਮੰਡ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਘਰ ਵਿੱਚ ਬੰਦ ਕੀਤਾ ਹੋਇਆ ਹੈ। ਜੇਕਰ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਧਮਕੀਆਂ ਮਿਲ ਰਹੀਆਂ ਹਨ, ਤਾਂ ਪੁਲਿਸ ਉਸ ਦੇ ਪੁੱਤਰ ਨੂੰ ਵੱਖਰੇ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾ ਸਕਦੀ ਹੈ। ਜੇਕਰ ਪੁਲਿਸ ਉਨ੍ਹਾਂ ਨੂੰ ਆਪਣਾ ਕੰਮ ਛੱਡ ਕੇ ਹਰ ਸਮੇਂ ਘਰ ਵਿੱਚ ਬੰਦ ਰਹਿਣ ਲਈ ਕਹੇ, ਤਾਂ ਉਹ ਅਜਿਹਾ ਨਹੀਂ ਕਰ ਸਕਦੇ। ਮੰਡ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਘਰ ਆ ਕੇ ਧਮਕੀਆਂ ਦੇ ਰਹੇ ਹਨ।
ਮੰਡ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਖਤਰਾ ਹੈ ਪਰ ਉਹ ਤਾਂ ਸ਼ਰੇਆਮ ਘੁੰਮਦੇ ਹਨ। ਪੁਲਿਸ ਨੂੰ ਪਹਿਲਾਂ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੇ ਘਰ ਵਿੱਚ ਕੈਦ ਕਰਨਾ ਚਾਹੀਦਾ ਹੈ। ਮੰਡ ਨੇ ਕਿਹਾ ਕਿ ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਘਰੇਲੂ ਖਰਚੇ ਕਿਵੇਂ ਪੂਰੇ ਹੋਣਗੇ। ਮੰਡ ਦੇ ਹੰਗਾਮੇ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ, ਲਲਤੋਂ ਪੁਲਿਸ ਚੌਕੀ ਦੇ ਇੰਚਾਰਜ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: Shubman Gill: ਕੀ ਸ਼ੁਭਮਨ ਗਿੱਲ ਨਾਲ ਹੋ ਰਹੀ ਬੇਇਨਸਾਫੀ ? ਗੁਆਂਢੀ ਦੇਸ਼ ਦੇ ਸਾਬਕਾ ਕਪਤਾਨ ਨੇ ਇਨਸਾਫ ਲਈ ਚੁੱਕੀ ਆਵਾਜ਼
ਦੂਜੇ ਪਾਸੇ ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਖੁਫੀਆ ਏਜੰਸੀ, ਇਲਾਕਾ ਏਸੀਪੀ ਤੇ ਐਸਐਚਓ ਉਸ ਦੇ ਘਰ ਆਏ ਸਨ। ਪੁਲਿਸ ਅਧਿਕਾਰੀਆਂ ਨੇ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਘਰ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਹੈ। ਮੰਡ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹ ਬਿਨਾਂ ਕਿਸੇ ਕਾਰਨ ਕਿਧਰੇ ਵੀ ਆਉਂਦਾ-ਜਾਂਦਾ ਨਹੀਂ ਪਰ ਘਰ ਦਾ ਗੁਜ਼ਾਰਾ ਪੂਰਾ ਕਰਨ ਲਈ ਆਉਣਾ-ਜਾਣਾ ਪੈਂਦਾ ਹੀ ਹੈ।
ਇਹ ਵੀ ਪੜ੍ਹੋ: TV Disadvantages: ਟੀਵੀ ਦੇ ਸਾਹਮਣੇ ਬੈਠ ਕੇ ਸੌਣ ਵਾਲੇ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ