Ludhiana News: ਲੁਧਿਆਣਾ 'ਚ ਕੁੜੀ ਨੂੰ ਛੇੜਣਾ ਨੌਜਵਾਨ ਨੂੰ ਪਿਆ ਭਾਰੀ, ਜਨਤਾ ਨੇ ਚਾੜ੍ਹਿਆ ਚੰਗਾ ਕੁਟਾਪਾ, ਵੀਡੀਓ ਹੋਇਆ ਵਾਇਰਲ
Ludhiana News: ਲੁਧਿਆਣਾ 'ਚ ਕੁੜੀ ਨੂੰ ਛੇੜਣ ਨੌਜਵਾਨ ਨੂੰ ਪਿਆ ਭਾਰੀ, ਜਨਤਾ ਨੇ ਚਾੜ੍ਹਿਆ ਚੰਗਾ ਕੁੱਟਾਪਾ, ਵੀਡੀਓ ਹੋਇਆ ਵਾਇਰਲ
ਲੁਧਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਾਰਡ ਨੰਬਰ 2 ਗੋਬਿੰਦਪੁਰੀ ਬਹਾਦਰਕੇ ਰੋਡ 'ਤੇ ਇੱਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਉਸ ਨੂੰ ਜੁੱਤੀਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮੌਕੇ ਉੱਤੇ ਪੁਲਿਸ ਵੀ ਪਹੁੰਚ ਗਈ।
A viral video claiming from ludhiana, Punjab where a youth was caught molesting a girl by public.
— Megh Updates 🚨™ (@MeghUpdates) May 24, 2024
He claimed his name is Rahul.. However, when asked his father's name, he said 'Samrul,' which is a muslim name.. serviced by public and handed overto police pic.twitter.com/bvN2TTIq4Z
ਸੂਚਨਾ ਮਿਲਣ 'ਤੇ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਮੌਕੇ 'ਤੇ ਪੁੱਜੀ ਤਾਂ ਲੋਕਾਂ ਨੇ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇਲਾਕਾ ਨਿਵਾਸੀ ਦੀਪਕ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਲੜਕੀ ਨਾਲ ਦੁਰਵਿਵਹਾਰ ਕੀਤਾ ਅਤੇ ਛੇੜਛਾੜ ਕੀਤੀ। ਕੁੱਝ ਨੌਜਵਾਨਾਂ ਨੇ ਮੁਲਜ਼ਮ ਨੂੰ ਰੋਕਿਆ ਪਰ ਉਕਤ ਨੌਜਵਾਨ ਦੀ ਇਲਾਕੇ ਦੇ ਲੜਕਿਆਂ ਨਾਲ ਝੜਪ ਵੀ ਹੋ ਗਈ। ਜਿਸ ਦੌਰਾਨ ਇੱਕ ਨੌਜਵਾਨ ਦੇ ਸਿਰ ਵਿਚ ਬਾਲਟੀ ਨਾਲ ਵਾਰ ਕੀਤਾ ਗਿਆ। ਦੋਸ਼ੀ ਨੌਜਵਾਨ ਨੇ ਲੜਕੀ ਨਾਲ ਛੇੜਛਾੜ ਕੀਤੀ ਅਤੇ ਇੱਕ ਨੌਜਵਾਨ ਨਾਲ ਲੜਾਈ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਭੱਜ ਗਿਆ। ਉਸ ਨੇ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲਿਆ।
ਦੋਸ਼ੀ ਮੁੰਡੇ ਨੇ ਮੰਨਿਆ ਕਿ ਉਸ ਨੇ ਲੜਕੀ ਨਾਲ ਛੇੜਛਾੜ ਕੀਤੀ
ਕਿਸੇ ਤਰ੍ਹਾਂ ਉਸ ਨੂੰ ਗੱਲਬਾਤ ਵਿਚ ਉਲਝਾ ਕੇ ਕਮਰੇ ਤੋਂ ਬਾਹਰ ਲੈ ਕੇ ਆਇਆ ਗਿਆ। ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਨੇ ਹੀ ਲੜਕੀ ਨਾਲ ਛੇੜਛਾੜ ਕੀਤੀ ਹੈ।
ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਨਿਕਲਿਆ ਦੋਸ਼ੀ ਮੁੰਡਾ
ਨੌਜਵਾਨ ਨੇ ਆਪਣਾ ਨਾਂ ਰਾਹੁਲ ਦੱਸਿਆ। ਨੌਜਵਾਨ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਕਟਿਹਾਰ ਦਾ ਰਹਿਣ ਵਾਲਾ ਹੈ ਅਤੇ ਪਿਛਲੇ 8 ਸਾਲਾਂ ਤੋਂ ਲੁਧਿਆਣਾ ਵਿਚ ਰਹਿ ਰਿਹਾ ਹੈ। ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੀਸੀਆਰ ਦਸਤੇ ਨੇ ਮੌਕੇ 'ਤੇ ਪਹੁੰਚ ਕੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਫਿਲਹਾਲ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਗੱਲਬਾਤ ਕਰ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।