(Source: ECI/ABP News/ABP Majha)
ਖੰਨਾ ਪੁਲਿਸ ਨੇ ਦੋਰਾਹਾ ਦੇ ਪਿੰਡ ਰਾਜਗੜ੍ਹ 'ਚ ਹੋ ਰਹੀ ਮਿੱਟੀ ਦੀ ਨਜਾਇਜ ਮਾਈਨਿੰਗ ਫੜੀ ,ਇੱਕ ਮਸ਼ੀਨ ਜ਼ਬਤ
Khanna Police : ਖੰਨਾ ਪੁਲਿਸ ਨੇ ਦੋਰਾਹਾ ਦੇ ਪਿੰਡ ਰਾਜਗੜ੍ਹ ਵਿਖੇ ਵੱਡੇ ਪੱਧਰ ਉਪਰ ਹੋ ਰਹੀ ਮਿੱਟੀ ਦੀ ਨਜਾਇਜ ਮਾਈਨਿੰਗ ਫੜੀ ਹੈ। ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਮਾਈਨਿੰਗ ਮਾਫ਼ੀਆ ਦੇ ਲੋਕ ਮਸ਼ੀਨਰੀ ਸਮੇਤ ਮੌਕੇ ਤੋਂ ਭੱਜ ਗਏ। ਖੇਤਾਂ 'ਚ ਖੜ੍ਹੀ ਇੱਕ ਪੋਕਲੇਨ ਮਸ਼ੀਨ ਪੁਲਿਸ
Khanna Police : ਖੰਨਾ ਪੁਲਿਸ ਨੇ ਦੋਰਾਹਾ ਦੇ ਪਿੰਡ ਰਾਜਗੜ੍ਹ ਵਿਖੇ ਵੱਡੇ ਪੱਧਰ ਉਪਰ ਹੋ ਰਹੀ ਮਿੱਟੀ ਦੀ ਨਜਾਇਜ ਮਾਈਨਿੰਗ ਫੜੀ ਹੈ। ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਮਾਈਨਿੰਗ ਮਾਫ਼ੀਆ ਦੇ ਲੋਕ ਮਸ਼ੀਨਰੀ ਸਮੇਤ ਮੌਕੇ ਤੋਂ ਭੱਜ ਗਏ। ਖੇਤਾਂ 'ਚ ਖੜ੍ਹੀ ਇੱਕ ਪੋਕਲੇਨ ਮਸ਼ੀਨ ਪੁਲਿਸ ਨੇ ਜ਼ਬਤ ਕੀਤੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਦਾ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਖਿਲਾਫ ਸ਼ਿਕੰਜਾ, 24 ਫਰਵਰੀ ਨੂੰ ਕੀਤਾ ਤਲਬ
ਪੰਜਾਬ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਦੋਰਾਹਾ ਦੇ ਪਿੰਡ ਰਾਜਗੜ੍ਹ ਵਿਖੇ ਖੇਤਾਂ 'ਚ ਵੱਡੇ ਪੱਧਰ ਉਪਰ ਮਿੱਟੀ ਦੀ ਨਜਾਇਜ ਮਾਈਨਿੰਗ ਹੋ ਰਹੀ ਸੀ। ਜਿਵੇਂ ਹੀ ਮਾਈਨਿੰਗ ਵਿਭਾਗ ਨੂੰ ਇਸਦੀ ਭਣਕ ਲੱਗੀ ਤਾਂ ਪੁਲਿਸ ਸਮੇਤ ਮੌਕੇ 'ਤੇ ਰੇਡ ਕੀਤੀ ਗਈ। ਖੇਤਾਂ 'ਚ ਕਰੀਬ 10 ਫੁੱਟ ਤੱਕ ਡੂੰਘੀ ਮਾਈਨਿੰਗ ਕੀਤੀ ਹੋਈ ਸੀ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਈਨਿੰਗ ਵਿਭਾਗ ਦੇ ਜੇਈ ਅੰਕਿਤ ਕੁਮਾਰ ਦੀ ਸ਼ਿਕਾਇਤ ਉਪਰ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਵਿੱਚ ਵੀ ਦੋਰਾਹਾ ਦੇ ਪਿੰਡ ਰਾਜਗੜ੍ਹ ਵਿਖੇ ਨਜਾਇਜ ਮਾਇਨਿੰਗ ਫੜੀ ਗਈ ਸੀ। ਖੇਤਾਂ ਚੋਂ ਮਿੱਟੀ ਪੁੱਟ ਕੇ ਵੇਚੀ ਜਾ ਰਹੀ ਸੀ। ਜਿਵੇਂ ਹੀ ਮਾਈਨਿੰਗ ਇੰਸਪੈਕਟਰ ਨੇ ਰੇਡ ਕੀਤੀ ਤਾਂ ਇੰਸਪੈਕਟਰ ਨਾਲ ਵੀ ਧੱਕਾ ਮੁੱਕੀ ਕੀਤੀ ਗਈ ਸੀ। ਪੁਲਸ ਨੂੰ ਦੇਖ ਕੇ ਮਾਇਨਿੰਗ ਮਾਫ਼ੀਆ ਦੇ ਲੋਕ ਮਸ਼ੀਨਰੀ ਛੱਡ ਕੇ ਭੱਜ ਗਏ ਸਨ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਸੀ ਕਿ ਮਾਈਨਿੰਗ ਇੰਸਪੈਕਟਰ ਅਖਿਲ ਨੇ ਰੇਡ ਕੀਤੀ ਤਾਂ ਓਹਨਾਂ ਨਾਲ ਧੱਕਾਮੁੱਕੀ ਕੀਤੀ ਗਈ। ਸਰਕਾਰੀ ਕੰਮ ਚ ਵਿਘਨ ਪਾਇਆ ਗਿਆ। ਜਿਸ ਤੋਂ ਬਾਅਦ 6 ਤੋਂ 7 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ ।
ਇਹ ਵੀ ਪੜ੍ਹੋ : 10 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ , CM ਭਗਵੰਤ ਮਾਨ ਨੇ ਕੀਤਾ ਐਲਾਨ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।