khanna News : ਟਰੈਕਟਰ 'ਤੇ 52 ਸਪੀਕਰ ਲਗਾ ਕੇ ਘੁੰਮ ਰਿਹਾ ਨੌਜਵਾਨ ਚੜਿਆ ਪੁਲਿਸ ਅੜਿੱਕੇ , ਟਰੈਕਟਰ ਹੋਇਆ ਬਾਊਂਡ
Khanna News: ਕੀ ਤੁਸੀਂ ਕਦੇ ਕਿਸੇ ਵਾਹਨ ਵਿੱਚ 52 ਸਪੀਕਰ ਦੇਖੇ ਹਨ, ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ। ਇੱਕ ਟਰੈਕਟਰ ਜਿਸ ਵਿੱਚ ਸਟੀਰੀਓ ਸਿਸਟਮ ਵਿੱਚ 52 ਸਪੀਕਰ ਫਿੱਟ ਕੀਤੇ ਗਏ ਹਨ ਤੇ ਟਰੈਕਟਰ ਦੀ ਉਚਾਈ ਟਰੱਕ ਨਾਲੋਂ ਉੱਚੀ ਕੀਤੀ
Khanna News: ਕੀ ਤੁਸੀਂ ਕਦੇ ਕਿਸੇ ਵਾਹਨ ਵਿੱਚ 52 ਸਪੀਕਰ ਦੇਖੇ ਹਨ, ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ। ਇੱਕ ਟਰੈਕਟਰ ਜਿਸ ਵਿੱਚ ਸਟੀਰੀਓ ਸਿਸਟਮ ਵਿੱਚ 52 ਸਪੀਕਰ ਫਿੱਟ ਕੀਤੇ ਗਏ ਹਨ ਤੇ ਟਰੈਕਟਰ ਦੀ ਉਚਾਈ ਟਰੱਕ ਨਾਲੋਂ ਉੱਚੀ ਕੀਤੀ ਗਈ ਹੈ। ਇਸ ਕਰਕੇ ਖੰਨਾ ਟ੍ਰੈਫਿਕ ਪੁਲਿਸ ਨੇ ਟਰੈਕਟਰ ਦਾ ਚਲਾਨ ਕਰਕੇ ਟਰੈਕਟਰ ਬਾਊਂਡ ਕਰ ਦਿੱਤਾ ਹੈ। ਆਓ ਜਾਂਦੇ ਹਾਂ ਕਿ ਪੂਰਾ ਮਾਮਲਾ ਕੀ ਹੈ।
ਦਰਅਸਲ 'ਚ ਖੰਨਾ ਟ੍ਰੈਫਿਕ ਪੁਲਿਸ ਨੇ ਇੱਕ ਵੱਖਰੇ ਕਿਸਮ ਦੇ ਟਰੈਕਟਰ ਨੂੰ ਥਾਣੇ ਵਿੱਚ ਬੰਦ ਕਰ ਦਿੱਤਾ ਹੈ। ਇਸ ਟਰੈਕਟਰ ਦੇ ਮਾਲਕ ਨੌਜਵਾਨ ਨੇ ਇਸ 'ਤੇ 52 ਸਪੀਕਰ ਲਗਾਏ ਹੋਏ ਸਨ। ਪ੍ਰੈਸ਼ਰ ਹਾਰਨ ਵੀ ਫਿੱਟ ਕੀਤੇ ਗਏ ਸਨ। ਇਹ ਨੌਜਵਾਨ ਸਕੂਲ-ਕਾਲਜ ਦੇ ਬਾਹਰ ਹੁੱਲੜਬਾਜ਼ੀ ਕਰਦਾ ਸੀ। ਟਰੈਕਟਰ ਦੀ ਉਚਾਈ ਟਰੱਕ ਨਾਲੋਂ ਉੱਚੀ ਹੈ। ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਦੇ ਟਰੈਕਟਰ ਦਾ ਚਲਾਨ ਕੱਟ ਕੇ ਉਸ ਨੂੰ ਬਾਊਂਡ ਕਰ ਦਿੱਤਾ ਗਿਆ ਹੈ। ਇਸ ਟਰੈਕਟਰ 'ਤੇ ਡੇਢ ਤੋਂ 2 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਧੀ ਦੀ ਅਪੀਲ 'ਤੇ ਰਿਟਾਇਰ ਹੋ ਰਹੇ ਪਿਤਾ ਦੀ ਚਮਕੀ ਕਿਸਮਤ, ਤੋਹਫੇ ਵਜੋਂ ਮਿਲੇ ਕਰੋੜਾਂ ਰੁਪਏ
ਟ੍ਰੈਫਿਕ ਪੁਲੀਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਹਿਲਾਂ ਵੀ ਚੇਤਾਵਨੀ ਦਿੱਤੀ ਗਈ ਸੀ ਪਰ ਨੌਜਵਾਨ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ ਸੀ। ਜਦੋਂ ਟਰੈਫਿਕ ਪੁਲੀਸ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਟਰੈਕਟਰ ਭਜਾ ਕੇ ਲੈ ਗਿਆ। ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਟੀ-ਸ਼ਰਟ ਪਾ ਕੇ ਚਲਾਇਆ ਮੋਟਰਸਾਈਕਲ ਤਾਂ ਕੱਟਿਆ ਜਾਵੇਗਾ ਚਲਾਨ ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਚਲਾਨ ਦਾਇਰ ਕੀਤਾ ਹੈ, ਅਦਾਲਤ ਇਸ ਮਾਮਲੇ ਵਿੱਚ ਜੁਰਮਾਨਾ ਕਰੇਗੀ, ਜੋ 1 ਲੱਖ ਤੋਂ 1.25 ਲੱਖ ਤੱਕ ਹੋ ਸਕਦਾ ਹੈ। ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ 6 ਧਰਾਵਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਨਾ ਤਾਂ ਨੰਬਰ ਹੈ, ਨਾ ਆਰਸੀ, ਨਾ ਬੀਮਾ ਤੇ ਨਾ ਹੀ ਪ੍ਰਦੂਸ਼ਣ ਸਰਟੀਫਿਕੇਟ। ਇਸ ਟਰੈਕਟਰ ਦੀ 10 ਤੋਂ 12 ਫੁੱਟ ਉਚਾਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।