Farmer Protest: ਦੂਜੇ ਦਿਨ ਵੀ ਲਾਡੋਵਾਲ ਪਲਾਜ਼ਾ ਮੁਫ਼ਤ, ਕੰਪਨੀ ਨੂੰ ਪਿਆ 1 ਕਰੋੜ ਦਾ ਘਾਟਾ, ਟੋਲ ਦੀ ਮਿਆਦ ਵਧਾਕੇ ਕਰੇਗੀ ਪੂਰਾ ?
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੋਲ 'ਤੇ ਹੜਤਾਲ ਅਣਮਿੱਥੇ ਸਮੇਂ ਲਈ ਹੈ। ਟੋਲ ਦਰਾਂ ਘੱਟ ਹੋਣ 'ਤੇ ਹੀ ਇਹ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਵੱਲੋਂ ਧਰਨਾ ਜਾਰੀ ਰੱਖਿਆ ਜਾਵੇਗਾ
Ladowal Toll Plaza: ਜੰਮੂ-ਦਿੱਲੀ ਨੈਸ਼ਨਲ ਹਾਈਵੇ 'ਤੇ ਜਲੰਧਰ ਤੇ ਲੁਧਿਆਣਾ ਵਿਚਕਾਰ ਫਿਲੌਰ ਵਿਖੇ ਲਾਡੋਵਾਲ ਟੋਲ (Ladowal Toll Plaza) ਦੂਜੇ ਦਿਨ ਵੀ ਮੁਫ਼ਤ ਹੈ। ਕਿਸਾਨਾਂ ਨੇ ਟੋਲ ਦਰਾਂ ਵਿੱਚ ਵਾਧੇ ਖ਼ਿਲਾਫ਼ ਕੱਲ੍ਹ (16 ਜੂਨ) ਤੋਂ ਇੱਥੇ ਵਸੂਲੀ ਬੰਦ ਕਰ ਦਿੱਤੀ ਹੈ। ਕਿਸਾਨ ਦਰੀਆਂ ਵਿਛਾ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰ ਕਰ ਦਈਏ ਕਿ ਪਹਿਲੇ ਦਿਨ ਕਰੀਬ 40 ਹਜ਼ਾਰ ਵਾਹਨ ਇੱਥੋਂ ਮੁਫ਼ਤ ਵਿੱਚ ਲੰਘੇ ਜਿਸ ਕਾਰਨ ਲੋਕਾਂ ਨੂੰ ਕਰੀਬ ਇੱਕ ਕਰੋੜ ਰੁਪਏ ਦੀ ਬੱਚਤ ਕੀਤੀ। ਹਾਲਾਂਕਿ ਟੋਲ ਕੰਪਨੀਆਂ ਇਸ ਨੂੰ ਆਪਣਾ ਘਾਟਾ ਦੱਸ ਰਹੀਆਂ ਹਨ ਜਿਸ ਨੂੰ ਹੋ ਸਕਦਾ ਬਾਅਦ ਵਿੱਚ ਮਿਆਦ ਵਧਾਕੇ ਪੂਰਾ ਕੀਤਾ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਲਾਡੋਵਾਲ ਟੋਲ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ। ਇੱਥੇ ਕਾਰ ਦੇ ਇੱਕ ਪਾਸੇ ਲਈ 220 ਰੁਪਏ ਦੀ ਕੀਮਤ ਹੈ। ਇੰਨਾ ਹੀ ਨਹੀਂ, ਜੇ ਕਿਸੇ ਵਾਹਨ 'ਤੇ ਫਾਸਟ ਟੈਗ ਨਹੀਂ ਹੈ ਤਾਂ ਉਸ ਨੂੰ ਸਿਰਫ ਇਕ ਯਾਤਰਾ ਲਈ 430 ਰੁਪਏ ਟੈਕਸ ਦੇਣਾ ਪਵੇਗਾ। ਪਿਛਲੇ ਇੱਕ ਸਾਲ ਵਿੱਚ ਇਸ ਟੋਲ ਦੀਆਂ ਦਰਾਂ ਵਿੱਚ 3 ਵਾਰ ਵਾਧਾ ਕੀਤਾ ਗਿਆ ਹੈ। ਇਸ ਕਾਰਨ ਕਿਸਾਨ ਨਾਰਾਜ਼ ਹਨ।
ਕਿਸਾਨਾਂ ਦੇ ਧਰਨੇ ਦੇ ਮੱਦੇਨਜ਼ਰ ਇੱਥੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਟੋਲ ਨੂੰ ਰੋਕਿਆ ਨਹੀਂ ਗਿਆ ਹੈ ਤੇ ਆਵਾਜਾਈ ਨਿਰਵਿਘਨ ਚੱਲ ਰਹੀ ਹੈ। ਲੁਧਿਆਣਾ ਦੀ ਡੀਸੀ ਸਾਕਸ਼ੀ ਸਾਹਨੀ ਕਿਸਾਨਾਂ ਦੇ ਧਰਨੇ ਨੂੰ ਖਤਮ ਕਰਨ ਲਈ ਟੋਲ ਪਲਾਜ਼ਾ 'ਤੇ ਪਹੁੰਚਣਗੇ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਮੁਖੀ ਦਿਲਬਾਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੋਲ 'ਤੇ ਹੜਤਾਲ ਅਣਮਿੱਥੇ ਸਮੇਂ ਲਈ ਹੈ। ਟੋਲ ਦਰਾਂ ਘੱਟ ਹੋਣ 'ਤੇ ਹੀ ਇਹ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਵੱਲੋਂ ਧਰਨਾ ਜਾਰੀ ਰੱਖਿਆ ਜਾਵੇਗਾ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।