Punjab News: ਪੰਜਾਬ ਦਾ ਇਹ ਟੋਲ ਹੋਇਆ ਮਹਿੰਗਾ, ਵਧੇ 10 ਫੀਸਦੀ ਨਵੇਂ ਰੇਟ 1 ਸਤੰਬਰ ਤੋਂ ਹੋਣਗੇ ਲਾਗੂ
Ludhiana News: 1 ਸਤੰਬਰ ਤੋਂ ਪੰਜਾਬ ਦਾ ਇੱਕ ਟੋਲ ਮਹਿੰਗਾ ਹੋਣ ਜਾ ਰਿਹਾ ਹੈ। ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹੁਣ ਟੋਲ ਫੀਸ 'ਚ ਕੀਤੇ ਵਾਧੇ ਦੀ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ।
Ludhiana News: 1 ਸਤੰਬਰ ਤੋਂ ਪੰਜਾਬ ਦਾ ਇੱਕ ਟੋਲ ਮਹਿੰਗਾ ਹੋਣ ਜਾ ਰਿਹਾ ਹੈ। ਕਿਉਂਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਹੁਣ ਟੋਲ ਫੀਸ 'ਚ ਕੀਤੇ ਵਾਧੇ ਦੀ ਨਵੀਂ ਲਿਸਟ ਜਾਰੀ ਕਰ ਦਿੱਤੀ ਹੈ। ਦੱਸ ਦਈਏ ਲੁਧਿਆਣਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ਇੱਕ ਵਾਰ ਫਿਰ ਹੋਰ ਮਹਿੰਗਾ ਹੋ ਗਿਆ ਹੈ। ਹੁਣ ਇਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ 1 ਸਤੰਬਰ ਤੋਂ ਵਾਹਨਾਂ ਦੀ ਟੋਲ ਫੀਸ ਪਹਿਲਾਂ ਤੋਂ ਵੱਧ ਦੇਣੀ ਪਵੇਗੀ। ਇਥੇ ਹਰ ਸਾਲ 1 ਸਤੰਬਰ ਨੂੰ ਟੋਲ ਫੀਸ ਦਾ ਵਾਧਾ ਕੀਤਾ ਜਾਂਦਾ ਹੈ ਅਤੇ ਹੁਣ ਇਹ ਨਵੇਂ ਟੋਲ ਰੇਟ 31 ਅਗਸਤ ਦੀ ਰਾਤ 12 ਵਜੇ ਤੋਂ ਵਾਹਨਾਂ ’ਤੇ ਲਾਗੂ ਹੋ ਜਾਣਗੇ।
ਸਭ ਤੋਂ ਵੱਧ ਮਹਿੰਗਾ ਟੋਲ ਹੋਣ ਕਾਰਨ ਹਮੇਸ਼ਾ ਚਰਚਾ 'ਚ
ਲਾਡੋਵਾਲ ਟੋਲ ਪਲਾਜ਼ਾ ਅੰਮ੍ਰਿਤਸਰ ਤੋਂ ਪਾਣੀਪਤ ਤੱਕ ਦਾ ਸਭ ਤੋਂ ਵੱਧ ਮਹਿੰਗਾ ਟੋਲ ਹੋਣ ਕਾਰਨ ਹਮੇਸ਼ਾ ਚਰਚਾ 'ਚ ਰਹਿੰਦਾ ਹੈ ਕਿਉਂਕਿ ਅੰਮ੍ਰਿਤਸਰ ਤੋਂ ਪਾਣੀਪਤ ਤੱਕ ਜਿੰਨੇ ਵੀ ਟੋਲ ਪਲਾਜ਼ਾ ਹਨ, ਉਨ੍ਹਾਂ ਵਿਚੋਂ ਸਭ ਤੋਂ ਵੱਧ ਟੋਲ ਫੀਸ ਲਾਡੋਵਾਲ ਟੋਲ ਪਲਾਜ਼ਾ ’ਤੇ ਵਸੂਲੀ ਜਾਂਦੀ ਹੈ। ਹੁਣ 1 ਸਤੰਬਰ ਤੋਂ ਫਿਰ ਆਮ ਜਨਤਾ ’ਤੇ ਨਵਾਂ ਬੋਝ ਪੈਣ ਜਾ ਰਿਹਾ ਹੈ। ਇਥੇ ਪੁਰਾਣੇ ਰੇਟਾਂ ਵਿਚ ਹੁਣ ਤਕਰੀਬਨ 10 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ।
ਪਹਿਲਾਂ ਇਹ ਸੀ ਕੀਮਤਾਂ
ਲਾਡੋਵਾਲ ਟੋਲ ਪਲਾਜ਼ਾ ’ਤੇ ਪਹਿਲਾਂ ਕਾਰ, ਜੀਪ ਦਾ ਟੋਲ 150 ਰੁਪਏ ਇਕ ਪਾਸੇ, ਦੋਵੇਂ ਪਾਸੇ 225 ਰੁਪਏ ਤੇ ਮਹੀਨਾ ਪਾਸ ਦਾ 4505 ਰੁਪਏ ਸੀ, ਹੁਣ 1 ਸਤੰਬਰ ਤੋਂ 155 ਰੁਪਏ ਇਕ ਪਾਸੇ, ਦੋਵੇਂ ਪਾਸੇ 235 ਰੁਪਏ ਤੇ ਮਹੀਨਾ ਪਾਸ 4710 ਰੁਪਏ ਕੀਤਾ ਗਿਆ ਹੈ। ਐੱਲ. ਸੀ. ਵੀ. ਵਾਹਨਾਂ ਦਾ ਪਹਿਲਾਂ ਇਕ ਪਾਸੇ ਦਾ 265 ਰੁਪਏ ਤੇ ਦੋਵੇਂ ਪਾਸੇ ਦਾ 395 ਰੁਪਏ ਤੇ ਮਹੀਨਾ ਪਾਸ 7880 ਰੁਪਏ ਸੀ, ਹੁਣ 275 ਰੁਪਏ, ਦੋਵੇਂ ਪਾਸੇ ਦਾ 410 ਤੇ ਮਹੀਨਾ ਪਾਸ 8240 ਰੁਪਏ ਕੀਤਾ ਗਿਆ ਹੈ।
ਇਸੇ ਤਰ੍ਹਾਂ ਬੱਸ-ਟਰੱਕ ਦਾ ਪਹਿਲਾਂ ਇਕ ਪਾਸੇ ਦਾ 410 ਰੁਪਏ ਤੇ ਮਹੀਨਾ ਪਾਸ 8240 ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਬੱਸ-ਟਰੱਕ ਦਾ ਪਹਿਲਾਂ ਇਕ ਪਾਸੇ ਦਾ 525 ਰੁਪਏ, ਦੋਵੇਂ ਪਾਸੇ ਦਾ 790 ਰੁਪਏ ਤੇ ਮਹੀਨਾ ਪਾਸ 15765 ਰੁਪਏ ਸੀ, ਹੁਣ ਇਕ ਪਾਸੇ 550 ਰੁਪਏ, ਦੋਵੇਂ ਪਾਸੇ 825 ਰੁਪਏ ਤੇ ਮਹੀਨਾ ਪਾਸ 16485 ਰੁਪਏ ਕੀਤਾ ਗਿਆ ਹੈ। ਪਹਿਲਾਂ ਹੈਵੀ ਵਾਹਨਾਂ ਦਾ ਇਕ ਪਾਸੇ ਦਾ 845 ਰੁਪਏ, ਦੋਵੇਂ ਪਾਸੇ 1265 ਰੁਪਏ ਤੇ ਮਹੀਨਾ ਪਾਸ 25335 ਰੁਪਏ ਸੀ। ਹੁਣ ਇਕ ਪਾਸੇ 885 ਰੁਪਏ, ਦੋਵੇਂ ਪਾਸੇ 1325 ਰੁਪਏ ਤੇ ਮਹੀਨਾ ਪਾਸ 26490 ਰੁਪਏ ਕੀਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।