Punjab News: ਪਤਾ ਪੁੱਛਣ ਦੇ ਬਹਾਨੇ ਆਏ 3 ਬਦਮਾਸ਼ਾਂ ਨੇ ਲੁਧਿਆਣਾ ਦੇ ਕਾਰੋਬਾਰੀ ਤੋਂ ਲੁੱਟੇ ਲੱਖਾਂ ਰੁਪਏ, ਇਸ ਤਰ੍ਹਾਂ ਦਿੱਤਾ ਵਾਰਦਾਤ ਨੂੰ ਅੰਜ਼ਾਮ
Ludhiana Crime News: ਇੱਕ ਹੋਰ ਲੁੱਟ ਦਾ ਨਵਾਂ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਥਾਣਾ ਮਾਡਲ ਟਾਊਨ ਦੇ ਇਲਾਕੇ ਬਲਾਕ-ਏ, ਮਾਡਲ ਟਾਊਨ ਐਕਸਟੈਂਸ਼ਨ ਵਿੱਚ, ਜਦੋਂ ਇੱਕ ਕਾਰੋਬਾਰੀ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ..
Ludhiana News: ਆਏ ਦਿਨ ਹੀ ਪੰਜਾਬ ਦੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਬਾਦਮਾਸ਼ਾਂ ਦੇ ਵਿੱਚ ਪੁਲਿਸ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ, ਜਿਸ ਕਰਕੇ ਬਦਮਾਸ਼ ਸ਼ਰੇਆਮ ਲੋਕਾਂ ਦੇ ਨਾਲ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇੱਕ ਹੋਰ ਲੁੱਟ ਦਾ ਨਵਾਂ ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਹੈ। ਥਾਣਾ ਮਾਡਲ ਟਾਊਨ ਦੇ ਇਲਾਕੇ ਬਲਾਕ-ਏ, ਮਾਡਲ ਟਾਊਨ ਐਕਸਟੈਂਸ਼ਨ ਵਿੱਚ, ਜਦੋਂ ਇੱਕ ਕਾਰੋਬਾਰੀ ਆਪਣੇ ਘਰ ਦੇ ਬਾਹਰ ਕਾਰ ਪਾਰਕ ਕਰ ਰਿਹਾ ਸੀ ਤਾਂ ਉਸ ਸਮੇਂ 3 ਸਖ਼ਸ਼ ਆਏ ਅਤੇ ਉਸ ਕੋਲੋ ਪਤਾ ਪੁੱਛਣ ਲੱਗੇ।
ਪਤਾ ਪੁੱਛਣ ਦੇ ਬਹਾਨੇ ਇਨ੍ਹਾਂ 3 ਬਦਮਾਸ਼ਾਂ ਨੇ ਕਾਰੋਬਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਹੱਥ ਵਿੱਚ ਫੜੇ 2 ਬੈਗ ਲੁੱਟ ਕੇ ਲੈ ਗਏ। ਇਕ ਬੈਗ ਵਿਚ ਲੈਪਟਾਪ ਅਤੇ ਦੂਜੇ ਵਿਚ 1 ਲੱਖ 15 ਹਜ਼ਾਰ ਦੀ ਨਕਦੀ ਸੀ। ਪਤਾ ਲਗਦੇ ਹੀ ਮੌਕੇ ‘ਤੇ ਪੁੱਜੀ ਪੁਲਸ ਜਾਂਚ ਵਿਚ ਜੁਟ ਗਈ।
ਸਾਰੀ ਹਰਕਤ ਕੋਲ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ
ਜਾਣਕਾਰੀ ਦਿੰਦੇ ਰੋਹਿਤ ਜਿੰਦਲ (29) ਨੇ ਦੱਸਿਆ ਕਿ ਉਸ ਦਾ ਸ਼ੇਰਪੁਰ ਇਲਾਕੇ ਵਿਚ ਇਲੈਕਟ੍ਰੋਨਿਕ ਦਾ ਕਾਰੋਬਾਰ ਹੈ। ਰੋਜ਼ਾਨਾ ਵਾਂਗ ਸ਼ੁੱਕਰਵਾਰ ਰਾਤ ਲਗਭਗ 8.25 ਵਜੇ ਆਪਣੀ ਕਾਰ ਵਿਚ ਘਰ ਦੇ ਬਾਹਰ ਪੁੱਜਾ। ਜਿਵੇਂ ਹੀ ਕਾਰ ਵਿਚੋਂ ਉੱਤਰਿਆ ਤਾਂ ਦੋ ਬਦਮਾਸ਼ ਉਸ ਦੇ ਕੋਲ ਆਏ। ਇਨ੍ਹਾਂ 'ਚੋਂ ਇਕ ਪਗੜੀਧਾਰੀ ਅਤੇ ਦੂਜਾ ਕਲੀਨਸ਼ੇਵ ਸੀ ਜਦਕਿ ਤੀਜਾ ਸਾਥੀ ਬਾਈਕ ’ਤੇ ਬੈਠਾ ਹੋਇਆ ਸੀ, ਜਿਨ੍ਹਾਂ ਨੇ ਪਤਾ ਪੁੱਛਣ ਦੇ ਬਹਾਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸਾਰੀ ਹਰਕਤ ਕੋਲ ਲੱਗੇ CCTV ਕੈਮਰੇ ਵਿਚ ਕੈਦ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਫੁਟੇਜ ਦੇ ਸਹਾਰੇ ਮੁਲਜ਼ਮਾਂ ਦੀ ਭਾਲ ਵਿਚ ਜੁਟ ਗਈ ਹੈ।
ਕਾਰੋਬਾਰੀ ਦੇ ਨਾਲ ਲੁੱਟ ਦੇ ਨਾਲ ਕੁੱਟਮਾਰ ਵੀ ਕੀਤੀ
ਰੌਬਿਨ ਨੇ ਜਦੋਂ ਬਦਮਾਸ਼ਾਂ ਦਾ ਮੁਕਾਬਲਾ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਸਿਰ ਵਿਚ ਪੰਚ ਮਾਰ ਦਿੱਤਾ ਅਤੇ ਰੌਬਿਨ ਦੀ ਪਿੱਠ ਅਤੇ ਲੱਤ ’ਤੇ ਲੋਹੇ ਦੀ ਰਾਡ ਨਾਲ ਵਾਰ ਕੀਤੇ ਜਿਸ ਤੋਂ ਬਾਅਦ ਉਹ ਲਹੂ-ਲੁਹਾਨ ਹੋ ਕੇ ਥੱਲੇ ਡਿੱਗ ਗਿਆ। ਲੁਟੇਰੇ ਹੱਥ ਵਿਚੋਂ ਦੋਵੇਂ ਬੈਗ ਖੋਹ ਕੇ ਲੈ ਗਏ। ਉਸ ਦੇ ਸਿਰ ’ਤੇ 3 ਟਾਂਕੇ ਲੱਗੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।