(Source: ECI/ABP News)
Ludhiana News: ਬਿੱਟੂ ਨੇ ਕੇਂਦਰ ‘ਚ ਤੀਜੀ ਵਾਰ BJP ਸਰਕਾਰ ਬਣਨ ਦਾ ਕੀਤਾ ਦਾਅਵਾ, ਕਿਹਾ- 'PM ਮੋਦੀ ਨੇ 10 ਸਾਲਾਂ ‘ਚ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਇਆ'
Ravneet Singh Bittu: ਰਵਨੀਤ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ‘ਚ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਹੈ। ਦੱਸ ਦਈਏ ਹਾਲ ਦੇ ਵਿੱਚ ਹੀ ਬਿੱਟੂ ਕਾਂਗਰਸ ਛੱਡ ਭਾਜਪਾ ਦੇ ਵਿੱਚ ਸ਼ਾਮਿਲ ਹੋਏ।

Ludhiana News: ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਹਨ। ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਉਂਦੇ ਹੋਏ ਸ਼ਿਵ ਪੂਰੀ, ਸ਼ਿਵਾਜੀ ਨਗਰ, ਟਿੱਬਾ ਰੋਡ ਆਦਿ ਮੰਡਲਾਂ ਵਿਖੇ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਲੋਕਾਂ ਦਾ ਭਰਵਾਂ ਇਕੱਠ ਅਤੇ ਹੁੰਗਾਰਾ ਦੇਖਣ ਨੂੰ ਮਿਲਿਆ।
ਇਹਨਾਂ ਚੋਣ ਮੀਟਿੰਗਾਂ ਦੌਰਾਨ ਉਹਨਾਂ ਦੇ ਨਾਲ ਭਾਜਪਾ ਦੇ ਜ਼ਿਲਾ ਪ੍ਰਧਾਨ ਰਜਨੀਸ਼ ਧੀਮਾਨ, ਅਨਿਲ ਸਰੀਨ, ਮੈਡਮ ਰੇਨੂ ਥਾਪਰ, ਪਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ, ਹਰਸ਼ ਸ਼ਰਮਾ, ਰਵੀ ਬਤਰਾ, ਰਜੇਸ਼ ਰਾਣਾ, ਨਰਿੰਦਰ ਮੱਲੀ, ਜਗਮੋਹਨ ਸ਼ਰਮਾ, ਨਵਲ ਜੈਨ, ਵਿਪਨ ਸੂਤ ਕਾਕਾ, ਸਤੀਸ਼ ਮਲਹੋਤਰਾ, ਸਤਨਾਮ ਸੇਠੀ, ਪਰਾਨ ਭਾਟੀਆ, ਸ਼ੁਭਾਸ਼ ਭਾਟੀਆ ਆਦਿ ਆਗੂ ਹਜ਼ਰ ਸਨ।
ਪੰਜਾਬ ਸਮੇਤ ਪੂਰਾ ਦੇਸ਼ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ
ਰਵਨੀਤ ਬਿੱਟੂ ਨੇ ਵੱਖ-ਵੱਖ ਚੋਣ ਜਲਸਿਆਂ ‘ਚ ਲੋਕਾਂ ਦਾ ਪਿਆਰ ਅਤੇ ਹੁੰਗਾਰਾ ਦੇਖ ਕੇ ਉਹਨਾਂ ਨੂੰ ਸਲਾਮ ਕਰਦਿਆਂ ਆਪਣੇ ਸੰਬੋਧਨ ਸਮੇਂ ਕਿਹਾ ਕਿ ਲੁਧਿਆਣਾ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਦਾ ਮੈਂ ਸਦਾ ਰਿਣੀ ਰਹਾਂਗਾ। ਅੱਜ ਲੁਧਿਆਣਾ ਹੀ ਨਹੀਂ ਪੰਜਾਬ ਸਮੇਤ ਪੂਰਾ ਦੇਸ਼ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ, ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ‘ਚ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਇਆ, ਅੱਜ ਵਿਸ਼ਵ ‘ਚ ਭਾਰਤ ਦਾ ਡੰਕਾ ਵੱਜ ਰਿਹਾ ਹੈ।
ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਹੈ
ਰਵਨੀਤ ਬਿੱਟੂ ਨੇ ਕਿਹਾ ਕੀ ਲੁਧਿਆਣਾ ਪੰਜਾਬ ਦੀ ਆਰਥਿਕ ਰਾਜਧਾਨੀ ਹੈ, ਜਿੱਥੋਂ ਤਿਆਰ ਕੀਤਾ ਵੱਖ-ਵੱਖ ਕਿਸਮ ਦਾ ਸਮਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਵਿਦੇਸ਼ ‘ਚ ਜਾਂਦਾ ਹੈ, ਇਸ ਸ਼ਹਿਰ ਦੇ ਵਪਾਰੀਆਂ-ਉਦਯੋਗਪਤੀਆਂ ਨੂੰ ਸਰਕਾਰ ਤੋਂ ਬਹੁਤ ਆਸਾਂ ਹਨ। ਜੋ ਕਿ ਹੁਣ ਤੀਜੀ ਵਾਰ ਕੇਂਦਰ ‘ਚ ਭਾਜਪਾ ਦੀ ਸਰਕਾਰ ਬਣਨ ਨਾਲ ਪੂਰੀਆਂ ਹੋਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਰਾਣਾ, ਪ੍ਰਮੋਦ ਕੁਮਾਰ, ਦੀਪਕ ਝਾ, ਗੁਲੇਰੀਆ ਜੀ, ਮਨੀਸ਼ ਬਾਲੀ, ਸਨੀ ਭਾਟੀਆ, ਕੇਵਲ ਬੁਵੇਜਾ, ਸਨੀ ਕਪੂਰ, ਗੌਰਵ ਦੀਪ ਗੋਰਾ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਹਾਜ਼ਰ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
