ਲੁਧਿਆਣਾ 'ਚ ਫਾ*ਇਰਿੰਗ, ਗਾਹਕ ਬਣ ਕੇ ਦੁਕਾਨ 'ਚ ਆਏ ਹਮ*ਲਾਵਰ, ਜੁੱਤੀ ਕਾਰੋਬਾਰੀ ਨੂੰ ਮਾ*ਰੀਆਂ ਤਾ*ੜ-ਤਾ*ੜ ਗੋ*ਲੀਆਂ, ਇੱਕ ਕੁੜੀ ਵੀ ਹੋਈ ਜ਼*ਖਮੀ
ਲੁਧਿਆਣਾ 'ਚ ਉਸ ਸਮੇਂ ਭਗਦੜ ਮੱਚ ਗਈ ਜਦੋਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਉੱਥੇ ਇੱਕ ਵਪਾਰੀ 'ਤੇ ਗੋਲੀਆਂ ਚਲਾ ਦਿੱਤੀਆਂ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਜੁੱਤੀਆਂ ਦੇ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੀ ਦੁਕਾਨ 'ਚ ਬਦਮਾਸ਼ਾਂ..

Gurvinder Singh Prinkle: ਲੁਧਿਆਣਾ ਵਿੱਚ ਸਮਾਜ ਸੇਵੀ ਅਤੇ ਨਾਮੀ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਦੇਰ ਸ਼ਾਮ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਗਿਆ। ਗੋਲੀਬਾਰੀ 'ਚ ਪ੍ਰਿੰਕਲ ਦਾ ਟੈਟੂ ਬਣਵਾ ਰਹੀ ਲੜਕੀ ਨੂੰ ਵੀ ਗੋਲੀਆਂ ਲੱਗੀਆਂ। ਜਿਸ ਨੂੰ ਸੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਬਾਅਦ ਵਿੱਚ ਫੋਰਟਿਸ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਪ੍ਰਿੰਕਲ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।ਜਦੋਂਕਿ ਪੁਲਿਸ ਅਨੁਸਾਰ ਪ੍ਰਿੰਕਲ ਦਾ ਆਪਣੇ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਹੈ, ਜਿਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਦੌਰਾਨ ਪ੍ਰਿੰਕਲ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਪ੍ਰਿੰਕਲ ਨੂੰ ਦਿੱਤਾ ਗਿਆ ਸੁਰੱਖਿਆ ਘੇਰਾ ਵੀ ਵਾਪਸ ਲੈ ਲਿਆ ਗਿਆ ਹੈ। ਅੱਜ ਸ਼ਾਮ ਜਦੋਂ ਉਹ ਆਪਣੀ ਦੁਕਾਨ ਨੇੜੇ ਸੀ ਤਾਂ ਮੋਟਰਸਾਈਕਲ ਤੇ ਸਕੂਟਰ ਸਵਾਰ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪ੍ਰਿੰਕਲ ਦਾ ਟੈਟੂ ਬਣਵਾ ਰਹੀ ਲੜਕੀ ਦੀ ਪਿੱਠ 'ਤੇ ਵੀ ਗੋਲੀਆਂ ਲੱਗੀਆਂ।
ਪ੍ਰਿੰਕਲ ਨੇ ਹਸਪਤਾਲ ਤੋਂ ਇੱਕ ਵੀਡੀਓ ਜਾਰੀ ਕਰਕੇ ਉਸ 'ਤੇ ਹਮਲਾ ਕਰਨ ਵਾਲਿਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ, ਪ੍ਰਿੰਕਲ ਨੇ ਆਪਣੇ ਸਹੁਰੇ ਅਤੇ ਉਸ ਦੇ ਸਾਥੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਦੱਸ ਦਈਏ ਕਿ ਪ੍ਰਿੰਕਲ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਉਸ ਦੇ ਸਹੁਰੇ 'ਚ ਪ੍ਰਿੰਕਲ ਨਾਲ ਰੰਜਿਸ਼ ਸੀ, ਜਿਸ ਤੋਂ ਬਾਅਦ ਪ੍ਰਿੰਕਲ ਦਾ ਸਹੁਰਾ ਅਤੇ ਉਸ ਦੇ ਸਾਥੀ ਅਕਸਰ ਇਕ-ਦੂਜੇ ਖਿਲਾਫ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਪ੍ਰਿੰਕਲ ਨਾਲ ਗੋਲੀ ਗਲੋਚ ਕਰਦੇ ਰਹਿੰਦੇ ਸਨ, ਜੋ ਕਿ ਹਮਲੇ ਦਾ ਕਾਰਨ ਬਣਿਆ।
ਹਮਲੇ ਬਾਰੇ ਡੀਸੀਪੀ ਜਸਕਿਰਨ ਸਿੰਘ ਤੇਜਾ ਨੇ ਦੱਸਿਆ ਕਿ ਪ੍ਰਿੰਕਲ ਨੇ ਲਵ ਮੈਰਿਜ ਕੀਤੀ ਸੀ। ਜਿਸ ਕਾਰਨ ਉਸ ਦਾ ਸਹੁਰੇ ਪਰਿਵਾਰ ਨਾਲ ਝਗੜਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਪ੍ਰਿੰਕਲ ਦੀ ਪਤਨੀ ਵੀ ਆਪਣੇ ਪੇਕੇ ਘਰ ਗਈ ਸੀ। ਜਦੋਂਕਿ ਇੱਕ ਗੈਂਗਸਟਰ ਬਾਰੇ ਉਨ੍ਹਾਂ ਕਿਹਾ ਕਿ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।






















