(Source: ECI/ABP News/ABP Majha)
Ludhiana News: ਮੀਂਹ ਤੇ ਗੜ੍ਹਿਆਂ ਦੀ ਮਾਰ ਮਗਰੋਂ ਕੇਂਦਰੀ ਟੀਮਾਂ ਟੀਮਾਂ ਨੇ ਲਏ ਕਣਕ ਦੇ ਸੈਂਪਲ, ਰਿਪੋਰਟ ਮਗਰੋਂ ਹੋਵੇਗਾ ਅਗਲਾ ਫੈਸਲਾ
Ludhiana News: ਪੰਜਾਬ ਅੰਦਰ ਮੌਸਮ ਦੀ ਮਾਰ ਨਾਲ ਜਿੱਥੇ ਹਾਲੇ ਤੱਕ ਮੰਡੀਆਂ ਖਾਲੀ ਹਨ, ਉੱਥੇ ਹੀ ਕਣਕ ਦੀ ਕੁਆਲਿਟੀ ਮਾੜੀ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਕੇਂਦਰੀ ਖਰੀਦ ਏਜੰਸੀ ਐਫਸੀਆਈ ਨੇ ਕਣਕ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ।
Ludhiana News: ਪੰਜਾਬ ਅੰਦਰ ਮੌਸਮ ਦੀ ਮਾਰ ਨਾਲ ਜਿੱਥੇ ਹਾਲੇ ਤੱਕ ਮੰਡੀਆਂ ਖਾਲੀ ਹਨ, ਉੱਥੇ ਹੀ ਕਣਕ ਦੀ ਕੁਆਲਿਟੀ ਮਾੜੀ ਹੋਣ ਦੀ ਸੰਭਾਵਨਾ ਦੇ ਚੱਲਦਿਆਂ ਕੇਂਦਰੀ ਖਰੀਦ ਏਜੰਸੀ ਐਫਸੀਆਈ ਨੇ ਕਣਕ ਦੀ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਫੂਡ ਮੰਤਰਾਲਾ ਦੀ ਇੱਕ ਟੀਮ ਨੇ ਐਫਸੀਆਈ ਅਧਿਕਾਰੀਆਂ ਨੂੰ ਨਾਲ ਲੈ ਕੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕੀਤਾ। ਇੱਥੇ ਆਈ ਕਣਕ ਦੀ ਢੇਰੀ ਚੋਂ ਸੈਂਪਲ ਲਏ ਗਏ।
ਇਸ ਦੌਰਾਨ ਮੰਡੀ ਵਿੱਚ ਆਏ ਕਿਸਾਨਾਂ ਨੇ ਕਿਹਾ ਕਿ ਕਣਕ ਦੀ ਕਟਾਈ ਬਹੁਤ ਔਖੀ ਹੋ ਰਹੀ ਹੈ। ਖੇਤਾਂ ਵਿੱਚ ਵਿਛੀ ਕਣਕ ਨੂੰ ਕੰਬਾਈਨ ਵੀ ਨਹੀਂ ਚੱਕ ਰਹੀ। ਝਾੜ ਵੀ ਅੱਧਾ ਰਹਿ ਗਿਆ ਹੈ। ਸਰਕਾਰਾਂ ਨੂੰ ਕਿਸਾਨਾਂ ਦੀ ਸਾਰ ਲੈਣੀ ਚਾਹੀਦੀ ਹੈ। ਉਧਰ, ਆੜ੍ਹਤੀ ਐਸੋਸੀਏਸ਼ਨ ਖੰਨਾ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਅੱਜ ਮੰਡੀ ਵਿੱਚ ਕਣਕ ਆਉਣੀ ਸ਼ੁਰੂ ਹੋ ਗਈ ਹੈ। ਦਾਣਾ ਕਾਲਾ ਪੈ ਗਿਆ ਹੈ। ਝਾੜ ਵੀ ਘਟਿਆ ਹੈ। ਜੇਕਰ ਇਸ ਦੀ ਕਟਾਈ ਜਲਦੀ ਨਾ ਹੋਈ ਤਾਂ ਹੋਰ ਜ਼ਿਆਦਾ ਨੁਕਸਾਨ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਦੱਸ ਦਈਏ ਕਿ ਬਾਰਸ਼ ਤੇ ਗੜ੍ਹੇਮਾਰੀ ਮਗਰੋਂ ਕਿਸਾਨਾਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਹੁਣ ਬਾਰਸ਼ ਤੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਕਣਕ ਦੀ ਫਸਲ ਦੀ ਕੁਆਲਿਟੀ ਹੇਠਾਂ ਆ ਗਈ ਹੈ। ਕਈ ਇਲਾਕਿਆਂ ਅੰਦਰ ਕਣਕ ਦੀ ਕੁਆਲਿਟੀ ਕੇਂਦਰ ਸਰਕਾਰ ਦੇ ਮਾਪਦੰਡਾਂ ਉੱਪਰ ਵੀ ਪੂਰੀ ਨਹੀਂ ਉੱਤਰੇਗੀ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਸਕਦਾ ਹੈ ਜਾਂ ਫਿਰ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਦੇ ਖਦਸ਼ਿਆਂ ਮਗਰੋਂ ਪੰਜਾਬ ਸਰਕਾਰ ਨੇ ਵੀ ਕੇਂਦਰ ਕੋਲ ਛੋਟ ਦੇਣ ਮੰਗ ਕੀਤੀ ਹੈ।
ਇਸ ਲਈ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਚਾਰ ਕੇਂਦਰੀ ਟੀਮਾਂ ਅੱਜ ਪੰਜਾਬ ਵਿੱਚ ਬੇਮੌਸਮੇ ਮੀਂਹ ਤੇ ਝੱਖੜ ਨਾਲ ਕਣਕ ਦੀ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈ ਰਹੀਆਂ ਹਨ। ਇਹ ਟੀਮਾਂ ਵੀਰਵਾਰ ਨੂੰ ਚੰਡੀਗੜ੍ਹ ਪੁੱਜ ਗਈਆਂ ਸੀ ਤੇ ਅੱਜ ਪੰਜਾਬ ਦੇ ਅਫ਼ਸਰਾਂ ਨਾਲ ਸਾਂਝਾ ਦੌਰਾ ਕਰ ਰਹੀਆਂ ਹਨ। ਖਦਸ਼ਾ ਹੈ ਕਿ ਬਾਰਸ਼ ਤੇ ਗੜ੍ਹੇਮਾਰੀ ਕਰਕੇ ਕਣਕ ਦੀ ਗੁਣਵੱਤਾ ਹੇਠਾਂ ਆਈ ਹੈ ਜਿਸ ਕਰਕੇ ਫ਼ਸਲ ਦਾ ਕੇਂਦਰੀ ਮਾਪਦੰਡਾਂ ’ਤੇ ਖਰਾ ਉੱਤਰਨਾ ਮੁਸ਼ਕਲ ਹੈ। ਇਸ ਲਈ ਕਿਸਾਨਾਂ ਨੂੰ ਡਰ ਹੈ ਕਿ ਫਸਲ ਮੰਡੀਆਂ ਵਿੱਚ ਵੇਚਣ ਵੇਲੇ ਵੀ ਦਿੱਕਤ ਆਏਗੀ।