Ludhiana News: ਖੰਨਾ 'ਚ ਮਲੇਰਕੋਟਲਾ ਰੋਡ 'ਤੇ ਹੋਏ ਸੜਕ ਹਾਦਸੇ 'ਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਇਹ ਮੌਤ ਜੁਗਾੜੂ ਰਹੇੜੀ ਦੀ ਟੱਕਰ ਨਾਲ ਹੋਈ ਹੈ। ਹਾਦਸੇ ਤੋਂ ਬਾਅਦ ਮੁਲਜ਼ਮ ਆਪਣੀ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਅਕਬਰ ਅਲੀ (24) ਵਾਸੀ ਅਲੂਣਾ ਟੋਲਾ ਵਜੋਂ ਹੋਈ ਹੈ।


ਹਾਸਲ ਜਾਣਕਾਰੀ ਮੁਤਾਬਕ ਅਕਬਰ ਅਲੀ ਦਾ ਰਿਸ਼ਤੇਦਾਰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਹੈ। ਅਕਬਰ ਅਲੀ ਆਪਣੇ ਰਿਸ਼ਤੇਦਾਰ ਦਾ ਹਾਲਚਾਲ ਜਾਣ ਕੇ ਬਾਈਕ 'ਤੇ ਪਿੰਡ ਪਰਤ ਰਿਹਾ ਸੀ। ਪਿੰਡ ਰਸੂਲੜਾ ਮਾਜਰੀ ਨੇੜੇ ਜੁਗਾੜੂ ਰੇਹੜੀ ਚਾਲਕ ਨੇ ਬਿਨਾਂ ਕੋਈ ਸੰਕੇਤ ਦਿੱਤੇ ਤੇ ਅੱਗੇ-ਪਿੱਛੇ ਦੇਖੇ ਰੇਹੜੀ ਨੂੰ ਮੋੜ ਦਿੱਤਾ। ਇਸ ਕਾਰਨ ਅਕਬਰ ਅਲੀ ਦੀ ਬਾਈਕ ਰੇਹੜੀ ਨਾਲ ਟਕਰਾ ਗਈ। ਅਕਬਰ ਸੜਕ 'ਤੇ ਡਿੱਗ ਪਿਆ।



ਇਸ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ। ਉਥੋਂ ਇੱਕ ਪੁਲਿਸ ਮੁਲਾਜ਼ਮ ਜਾ ਰਿਹਾ ਸੀ, ਜਿਸ ਨੇ ਅਕਬਰ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਉਦੋਂ ਤੱਕ ਅਕਬਰ ਦੀ ਮੌਤ ਹੋ ਚੁੱਕੀ ਸੀ। ਅਕਬਰ ਆਪਣੇ ਪਿਤਾ ਨਾਲ ਖੇਤੀ ਦਾ ਕੰਮ ਕਰਦਾ ਸੀ। ਸਦਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।



ਹਾਸਲ ਜਾਣਕਾਰੀ ਮੁਤਾਬਕ ਅਕਬਰ ਦੇ ਵੱਡੇ ਭਰਾ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਭਾਬੀ ਕੈਨੇਡਾ ਗਈ ਹੈ। ਉਸ ਦਾ ਭਰਾ ਦੁਬਈ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਆਇਆ ਸੀ ਤੇ ਉਸ ਨੂੰ ਕੈਨੇਡਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Chandrayaan 3 Landing Live: 'ਤੈਅ ਸਮੇਂ 'ਤੇ ਹੀ ਹੋਵੇਗੀ ਚੰਦਰਯਾਨ-3 ਦੀ ਲੈਂਡਿੰਗ', ਇਸਰੋ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ, ਇੱਥੇ ਵੇਖੋ Live


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ