Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਵੀਡੀਓ, ਚਾਰ ਸਾਲ ਦੀ ਬੱਚੀ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ
shocking viral video: ਲੜਕੀ ਗਲੀ ਵਿੱਚ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਚਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਘੜੀਸ ਕੇ ਪਲਾਟ ਵਿੱਚ ਲੈ ਗਏ। ਜਿੱਥੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ।
Ludhiana News: ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਕੁੱਤੇ ਚਾਰ ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਰਹੇ ਹਨ ਤੇ ਖਿੱਚ ਕੇ ਲੈ ਜਾ ਰਹੇ ਹਨ। ਇਹ ਵੀਡੀਓ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਲੜਕੀ ਗਲੀ ਵਿੱਚ ਆਪਣੇ ਘਰ ਜਾ ਰਹੀ ਸੀ। ਇਸ ਦੌਰਾਨ ਚਾਰ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਤੇ ਘੜੀਸ ਕੇ ਪਲਾਟ ਵਿੱਚ ਲੈ ਗਏ। ਜਿੱਥੇ ਉਸ ਨੂੰ ਨੋਚਣਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਜਦੋਂ ਲੋਕ ਪਹੁੰਚੇ ਤਾਂ ਕੁੱਤੇ ਲੜਕੀ ਨੂੰ ਪਲਾਟ ਵਿੱਚ ਛੱਡ ਕੇ ਭੱਜ ਗਏ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵੀਡੀਓ ਬੱਡੇਵਾਲ ਰੋਡ 'ਤੇ ਪ੍ਰਦੀਪ ਪਾਰਕ ਨੇੜੇ ਦੀ ਦੱਸੀ ਜਾ ਰਹੀ ਹੈ।
ਸਰਾਭਾ ਨਗਰ ਥਾਣੇ ਦੇ ਐਸਐਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ। ਫਿਲਹਾਲ ਇਸ ਸਬੰਧੀ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਇਲਾਕੇ ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ। ਬਾਕੀ ਵੀਡੀਓ ਕਿੱਥੋਂ ਦੀ ਹੈ, ਉਹ ਵੀ ਜਲਦੀ ਹੀ ਪਤਾ ਲੱਗ ਜਾਵੇਗਾ।
ਦੱਸ ਦਈਏ ਕਿ ਜੇਕਰ ਕੋਈ ਕੁੱਤਾ ਕੱਟਦਾ ਹੈ ਤਾਂ ਤੁਰੰਤ ਟੀਕਾਕਰਨ ਕਰਾਉਣਾ ਜ਼ਰੂਰੀ ਹੈ, ਨਹੀਂ ਤਾਂ ਰੈਬੀਜ਼ ਨਾਂ ਦੇ ਵਾਇਰਸ ਕਾਰਨ ਹੋਣ ਵਾਲੀ ਬੀਮਾਰੀ ਹੋ ਸਕਦੀ ਹੈ। ਰੇਬੀਜ਼ ਦਾ ਵਾਇਰਸ ਸੰਕਰਮਿਤ ਜਾਨਵਰ ਦੀ ਥੁੱਕ ਵਿੱਚ ਹੁੰਦਾ ਹੈ। ਬੇਸ਼ੱਕ ਰੈਬੀਜ਼ ਕੁੱਤਿਆਂ, ਬਿੱਲੀਆਂ, ਬਾਂਦਰਾਂ ਜਾਂ ਚਮਗਿੱਦੜਾਂ ਦੁਆਰਾ ਫੈਲਦਾ ਹੈ, ਪਰ ਰੈਬੀਜ਼ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸ ਕੁੱਤਿਆਂ ਦੇ ਕੱਟਣ ਨਾਲ ਹੀ ਹੁੰਦੇ ਹਨ।
ਹੋਰ ਪੜ੍ਹੋ : ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਸਿਰੇ ਚਾੜ੍ਹ ਲਾਈ ਪ੍ਰਸ਼ਾਸਨ ਨੇ ਹੁਣ ਤੋਂ ਹੀ ਖਿੱਚੀ ਤਿਆਰੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।