(Source: ECI/ABP News)
Ludhiana News: ਸਿੰਧੀ ਬੇਕਰੀ 'ਚ ਵੜ੍ਹੇ ਬਦਮਾਸ਼, ਬੇਕਰੀ ਦੇ ਮਾਲਿਕ ਦੇ ਬੇਟੇ ਨੂੰ ਮਾਰੀ ਗੋਲੀ
Ludhiana News: ਲੁਧਿਆਣਾ ਦੇ ਸਿੰਧੀ ਬੇਕਰੀ ਬੀ ਆਰ ਐਸ ਨਗਰ 'ਚ ਗੋਲੀ ਚੱਲੀ, ਜੋ ਕਿ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਜਾ ਲੱਗੀ। ਜਿਸ ਤੋਂ ਬਾਅਦ ਜ਼ਖਮੀ ਮੁੰਡੇ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ।
![Ludhiana News: ਸਿੰਧੀ ਬੇਕਰੀ 'ਚ ਵੜ੍ਹੇ ਬਦਮਾਸ਼, ਬੇਕਰੀ ਦੇ ਮਾਲਿਕ ਦੇ ਬੇਟੇ ਨੂੰ ਮਾਰੀ ਗੋਲੀ Ludhiana News: Miscreants entered the Sindhi bakery, shot son of the owner of the bakery Ludhiana News: ਸਿੰਧੀ ਬੇਕਰੀ 'ਚ ਵੜ੍ਹੇ ਬਦਮਾਸ਼, ਬੇਕਰੀ ਦੇ ਮਾਲਿਕ ਦੇ ਬੇਟੇ ਨੂੰ ਮਾਰੀ ਗੋਲੀ](https://feeds.abplive.com/onecms/images/uploaded-images/2024/08/28/c054b38b48d46e13b16756bbea1de7331724866467793700_original.jpg?impolicy=abp_cdn&imwidth=1200&height=675)
Ludhiana News: ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਸਿੰਧੀ ਬੇਕਰੀ ਬੀ ਆਰ ਐਸ ਨਗਰ 'ਚ ਗੋਲੀ ਚੱਲੀ, ਜੋ ਕਿ ਬੇਕਰੀ ਦੇ ਮਾਲਕ ਦੇ ਬੇਟੇ ਨੂੰ ਜਾ ਲੱਗੀ। ਗੋਲੀ ਲੱਗਣ ਕਰਕੇ ਜ਼ਖਮੀ ਹੋਏ ਮੁੰਡੇ ਨੂੰ ਲੁਧਿਆਣਾ ਦੇ ਮੈਡੀਸਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਇਸ ਵਾਰਦਾਤ ਨੂੰ ਅੰਜ਼ਾਮ ਦੇਣ ਦੇ ਲਈ ਦੋ ਨਕਾਬ ਪੋਸ਼ ਸਕੂਟਰ 'ਤੇ ਆਏ ਸਨ। ਇਨ੍ਹਾਂ ਦੋਵਾਂ ਨਕਾਬ ਪੋਸ਼ਾਂ ਨੇ ਗੋਲੀਆਂ ਚਲਾਈਆਂ । ਦੱਸਿਆ ਜਾ ਰਿਹਾ ਹੈ ਕਿ ਇੱਕ ਗੋਲੀ ਬੇਕਰੀ ਦੇ ਬਾਹਰ ਚੱਲੀ ਗਈ ਅਤੇ ਦੋ ਗੋਲੀਆਂ ਅੰਦਰ ਚੱਲੀਆਂ ਗਈਆਂ ਜੋ ਕਿ ਮਾਲਕ ਦੇ ਬੇਟੇ ਦੇ ਗਰਦਨ 'ਤੇ ਜਾ ਵੱਜੀ। ਮੁੰਡੇ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਫਟਾਫਟ ਹਸਪਤਾਲ ਦੇ ਵਿੱਚ ਲਿਜਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)