Ludhiana News: ਜਨਤਕ ਥਾਂਵਾਂ 'ਤੇ ਹੋਰਡਿੰਗ ਤੇ ਬੈਨਰ ਲਾਉਣ ਵਾਲਿਆਂ ਦੀ ਸ਼ਾਮਤ! 15 ਦਿਨ ਦਾ ਅਲਟੀਮੇਟਮ, ਸਖਤ ਐਕਸ਼ਨ ਦੀ ਤਿਆਰੀ
Punjab News: ਨਾਜਾਇਜ਼ ਤੌਰ ’ਤੇ ਜਨਤਕ ਪ੍ਰਾਪਰਟੀ ’ਤੇ ਲੱਗੇ ਹੋਰਡਿੰਗ ਤੇ ਬੈਨਰ ਲਾਉਣ ਵਾਲਿਆਂ ਨੂੰ ਨਗਰ ਨਿਗਮ ਵੱਲੋਂ ਜਨਤਕ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਬੈਨਰ ਤੇ ਬੋਰਡ ਨਾ ਉਤਾਰਨ ਦੀ ਸੂਰਤ ਵਿੱਚ ਕਾਰਵਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
Ludhiana News: ਜਨਤਕ ਥਾਂਵਾਂ ਉੱਤੇ ਨਾਜਾਇਜ਼ ਤੌਰ ’ਤੇ ਲੱਗੇ ਹੋਰਡਿੰਗਾਂ ਤੇ ਬੈਨਰਾਂ ਨੂੰ ਲੈ ਕੇ ਨਗਰ ਨਿਗਮ ਨੇ ਸਖ਼ਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਨਾਜਾਇਜ਼ ਤੌਰ ’ਤੇ ਜਨਤਕ ਪ੍ਰਾਪਰਟੀ ’ਤੇ ਲੱਗੇ ਹੋਰਡਿੰਗ ਤੇ ਬੈਨਰ ਲਾਉਣ ਵਾਲਿਆਂ ਨੂੰ ਨਗਰ ਨਿਗਮ ਵੱਲੋਂ ਜਨਤਕ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਬੈਨਰ ਤੇ ਬੋਰਡ ਨਾ ਉਤਾਰਨ ਦੀ ਸੂਰਤ ਵਿੱਚ ਕਾਰਵਾਈ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਨਗਰ ਨਿਗਮ ਵੱਲੋਂ ਇਸ ਸਬੰਧੀ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਨਿਗਮ ਨੇ ਕਿਹਾ ਕਿ ਜੇਕਰ ਬੋਰਡ ਨਹੀਂ ਉਤਾਰੇ ਗਏ ਤਾਂ 15 ਦਿਨਾਂ ਮਗਰੋਂ ਸਾਰੇ ਨਾਜਾਇਜ਼ ਸਮਾਜਿਕ, ਧਾਰਮਿਕ ਤੇ ਰਾਜਸੀ ਬੋਰਡ ਹੋਰਡਿੰਗ ਨੂੰ ਰਸਤੇ ਤੇ ਪਬਲਿਕ ਜਾਇਦਾਦਾਂ ਤੋਂ ਹਟਾ ਦਿੱਤੇ ਜਾਣਗੇ ਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਨਾਜਾਇਜ਼ ਬੈਨਰ ਹਟਾਉਣ ਤੋਂ ਇਲਾਵਾ ਉਲੰਘਣਾ ਕਰਨ ਵਾਲਿਆਂ ਦੇ ਬੈਨਰ ਹਟਾਉਣ ਸਮੇਂ ਹੋਣ ਵਾਲਾ ਖਰਚਾ ਵੀ ਵਸੂਲਿਆ ਜਾਵੇਗਾ।
ਹੋਰ ਪੜ੍ਹੋ : ਸਰਦੀਆਂ ਵਿੱਚ ਰੋਜ਼ਾਨਾ ਇੱਕ ਕਾਲੀ ਮਿਰਚ ਖਾਣ ਨਾਲ ਸਿਹਤ ਨੂੰ ਮਿਲਦੇ ਕਈ ਫਾਇਦੇ
ਜਨਤਕ ਨੋਟਿਸ ਜਾਰੀ ਕਰਨ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ’ਚ ਨਾਜਾਇਜ਼ ਹੋਰਡਿੰਗ ਨਾ ਲਾਉਣ ਕਿਉਂਕਿ ਇਸ ਤਰ੍ਹਾਂ ਦੀਆਂ ਕਰਨ ਕਾਰਨ ਸ਼ਹਿਰ ਦੀ ਸੁੰਦਰਤਾ ਵਿਗੜ ਰਹੀ ਹੈ। ਲੋਕਾਂ ਨੂੰ ਸਵੱਛ ਅਤੇ ਹਰਿਆ-ਭਰਿਆ ਰੱਖਣ ਲਈ ਉਹ ਅਧਿਕਾਰੀਆਂ ਦੀ ਮਦਦ ਕਰਨ।
ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਨਿਗਮ ਦੀਆਂ ਟੀਮਾਂ ਯਕੀਨੀ ਤੌਰ ’ਤੇ ਨਾਜਾਇਜ਼ ਹੋਰਡਿੰਗਾਂ ਤੇ ਬੈਨਰਾਂ ਨੂੰ ਹਟਾ ਰਹੀ ਹੈ। ਹੁਣ ਉਲੰਘਣਾ ਕਰਨ ਵਾਲਿਆਂ ਨੂੰ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ’ਚ ਉਨ੍ਹਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ 15 ਦਿਨਾਂ ’ਚ ਆਪਣੇ ਬੈਨਰ ਤੇ ਹੋਰਡਿੰਗ ਉਤਾਰ ਲੈਣ, ਨਹੀਂ ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।